09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਸ਼ਿਵਾਲਿਕ ਪਬਲਿਕ ਸਕੂਲ ਜੈਤੋ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਇਆ

ਅਜੀਤ ਡੈਸਕ 05-11-2025
ਜੈਤੋ, 4 ਨਵੰਬਰ (ਗੁਰਮੀਤਪਾਲ ਰੋੜੀਕਪੂਰਾ)-ਸ਼ਿਵਾਲਿਕ ਪਬਲਿਕ ਸਕੂਲ ਜੈਤੋ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ | ਸਵੇਰ ਦੀ ਪ੍ਰਾਰਥਨਾ ਸਭਾ ਮੂਲ ਮੰਤਰ ਦੇ ਪਾਠ ਨਾਲ ਸ਼ੁਰੂ ਹੋਈ | ਉਸ ਤੋਂ ਬਾਅਦ ਅਧਿਆਪਕਾਂ ਤੇ ਵਿਦਿਆਰਥੀਆਂ ਵਲੋਂ ਜਪੁਜੀ ਸਾਹਿਬ ਜੀ ਦਾ ਪਾਠ ਦਾ ਜਾਪ ਕੀਤਾ ਗਿਆ | ਉਪਰੰਤ ਵਿਦਿਆਰਥੀਆਂ ਦੁਆਰਾ ਰਸ ਭਰਿਆ ਕੀਰਤਨ ਗਾਇਨ ਕੀਤਾ ਗਿਆ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਨਾਲ ਸੰਬੰਧਿਤ ਵੱਖ-ਵੱਖ ਕਵਿਤਾਵਾਂ ਦਾ ਉਚਾਰਨ ਕੀਤਾ ਗਿਆ | ਧਾਰਮਿਕ ਸਮਾਗਮ ਦੌਰਾਨ ਸਕੂਲ ਦੇ ਅਧਿਆਪਕ ਤੇ ਵਿਦਿਆਰਥੀਆਂ ਦੁਆਰਾ ਗੁਰੂ ਸਾਹਿਬ ਜੀ ਦੇ ਉਪਦੇਸ਼ ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ 'ਤੇ ਚਾਨਣਾ ਪਾਇਆ ਗਿਆ | ਵਿਦਿਆਰਥੀਆਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ਾਂ ਨੂੰ ਸਮਝਣ ਲਈ ਵੱਖ-ਵੱਖ ਧਾਰਮਿਕ ਤੇ ਸਿੱਖਿਆਤਮਕ ਗਤੀਵਿਧੀਆਂ ਵਿਚ ਭਾਗ ਲਿਆ | ਸਿੱਖ ਇਤਿਹਾਸ ਬਾਰੇ ਜਾਗਰੂਕ ਕਰਨ ਲਈ ਨਰਸਰੀ ਤੋਂ ਯੂ.ਕੇ.ਜੀ ਜਮਾਤ ਦੇ ਵਿਦਿਆਰਥੀ ਗੁਰਦੁਆਰਾ ਪਾਤਸ਼ਾਹੀ ਦਸਵੀਂ (ਗੁਰਦੁਆਰਾ ਗੁਰੂ ਕੀ ਢਾਬ ਸਾਹਿਬ) ਵਿਖੇ ਨਤਮਸਤਕ ਹੋਏ, ਜਿਥੇ ਉਨ੍ਹਾਂ ਨੇ ਕੀਰਤਨ ਸੁਣਿਆ ਤੇ ਸਿੱਖ ਧਰਮ ਦੀਆਂ ਸਿੱਖਿਆਵਾਂ ਬਾਰੇ ਗਿਆਨ ਪ੍ਰਾਪਤ ਕੀਤਾ | ਇਸ ਦੌਰਾਨ ਪਹਿਲੀ ਤੋਂ ਚੌਥੀ ਜਮਾਤ ਦੇ ਵਿਦਿਆਰਥੀਆਂ ਲਈ ਸ਼ਬਦ ਗਾਇਨ, ਪਾਠ ਮੁਕਾਬਲਾ, ਪ੍ਰਸ਼ਨੋਤਰੀ ਮੁਕਾਬਲਾ ਤੇ ਖ਼ਾਸ ਸਭਾ ਕੀਤੀ ਗਈ ਜਿਸ 'ਚ ਪਹਿਲੀ ਤੇ ਦੂਸਰੀ ਪੌੜੀ ਸਾਹਿਬ ਦੇ ਪਾਠ ਦਾ ਜਾਪ ਕੀਤਾ | ਧਾਰਮਿਕ ਸਮਾਗਮ ਤਹਿਤ ਵਿਦਿਆਰਥੀਆਂ ਵਲੋਂ ਨਗਰ ਕੀਰਤਨ ਵਿਚ ਹਿੱਸਾ ਲਿਆ ਤੇ ਸ਼ਬਦ ਗਾਇਨ ਤੇ ਕਵੀਸ਼ਰੀ ਪ੍ਰੇਸ਼ਕਾਰੀਆਂ ਰਾਹੀਂ ਗੁਰੂ ਜੀ ਦੇ ਪਿਆਰ, ਸੱਚਾਈ ਤੇ ਏਕਤਾ ਦੇ ਸੁਨੇਹੇ ਫ਼ੈਲਾਏ | ਇਸ ਮੌਕੇ ਪਿ੍ੰਸੀਪਲ ਸਰਬਜੀਤ ਸਿੰਘ ਨੇ ਵਿਦਿਆਰਥੀਆਂ ਤੇ ਸਕੂਲ ਦੇ ਅਧਿਆਪਕਾਂ ਨੂੰ ਗੁਰਪੁਰਬ ਦੀ ਵਧਾਈ ਦਿੱਤੀ ਤੇ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਤੋਂ ਸੇਧ ਲੈਣੀ ਚਾਹੀਦੀ ਹੈ ਤੇ ਉਨ੍ਹਾਂ ਦੁਆਰਾ ਦਰਸਾਏ ਮਾਰਗ 'ਤੇ ਚਲਣ ਦਾ ਯਤਨ ਕਰਨਾ ਚਾਹੀਦਾ ਹੈ | ਸਕੂਲ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਅਸ਼ਵਨੀ ਕੁਮਾਰ ਗਰਗ, ਜਗਮੇਲ ਸਿੰਘ, ਅਸ਼ੋਕ ਕੁਮਾਰ ਗਰਗ, ਗੌਰਵ ਗਰਗ ਤੇ ਦੀਪੀ ਗਰਗ ਨੇ ਸ਼ਿਵਾਲਿਕ ਪਰਿਵਾਰ ਦੇ ਮੈਂਬਰ ਤੇ ਵਿਦਿਆਰਥੀਆਂ ਨੂੰ ਗੁਰਪੁਰਬ ਦੀਆਂ ਵਧਾਈਆਂ ਦਿੱਤੀਆਂ |
ਪਿਛਲੀ ਖ਼ਬਰ ਵਿਦਿਆਰਥੀਆਂ ਨੇ ਗੁਰਦੁਆਰਾ ਜੰਡ ਸਾਹਿਬ ਵਿਖੇ ਸ਼ਹੀਦੀ ਸ਼ਤਾਬਦੀ ਸਮਾਗਮ 'ਚ ਸ਼ਮੂਲੀਅਤ ਕੀਤੀ ਅਗਲੀ ਖ਼ਬਰ ਨਮਨ ਧੀਰ ਦੀ ਇੰਡੀਆ ਏ ਟੀਮ 'ਚ ਬਤੌਰ ਉਪ ਕਪਤਾਨ ਵਜੋਂ ਚੋਣ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।