30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਦਿੱਲੀ ਇੰਟਰਨੈਸ਼ਨਲ ਸਕੂਲ ਵਿਖੇ ਐਨ.ਸੀ.ਸੀ. ਦਿਵਸ ਮਨਾਇਆ

ਅਜੀਤ ਡੈਸਕ 23-11-2025
ਫ਼ਰੀਦਕੋਟ, 22 ਨਵੰਬਰ (ਜਸਵੰਤ ਸਿੰਘ ਪੁਰਬਾ)-ਦਿੱਲੀ ਇੰਟਰਨੈਸ਼ਨਲ ਸਕੂਲ ਵਿਖੇ ਰਾਸ਼ਟਰੀ ਕੈਡਿਟ ਕੋਰਪਸ (ਐਨ. ਸੀ. ਸੀ.) ਦਾ ਇਕ ਯੂਨਿਟ ਚੱਲ ਰਿਹਾ ਹੈ, ਵਲੋਂ ਅੱਜ ਐਨ.ਸੀ.ਸੀ. ਦਾ 77ਵਾਂ ਸਥਾਪਨਾ ਦਿਵਸ ਮਨਾਇਆ ਗਿਆ | ਇਸ ਦਿਨ ਸਬੰਧੀ ਇਕ ਵਿਸ਼ੇਸ਼ ਪ੍ਰਾਰਥਨਾ ਸਭਾ ਕਰਵਾਈ ਗਈ ਜਿਸ ਵਿਚ ਇਸ ਦਿਨ ਦੀ ਭਾਰਤੀ ਫ਼ੌਜ ਦੇ ਇਤਿਹਾਸ ਵਿਚ ਮਹੱਤਤਾ 'ਤੇ ਅਧਿਆਪਕਾਂ ਅਤੇ ਵਿਦਿਆਰਥੀਆਂ ਵਲੋਂ ਵਿਸਥਾਰ ਨਾਲ ਚਾਨਣਾ ਪਾਇਆ ਗਿਆ | ਉਪਰੰਤ ਹੋਏ ਇਕ ਸੰਖੇਪ ਸਮਾਗਮ ਵਿਚ ਆਰਮੀ ਕੈਂਟ ਤੋਂ ਉਚੇਚੇ ਤੌਰ 'ਤੇ ਪਹੁੰਚੇ ਇੰਸਟਰਕਟਰ, ਸਕੂਲ ਦੇ ਸੀ. ਟੀ. ਓ. ਸੁਜਾਤਾ ਸ਼ਰਮਾ ਅਤੇ ਪਿ੍ੰਸੀਪਲ ਪਿ੍ਯੰਕਾ ਬਰਾੜ ਦੀ ਰਹਿਨੁਮਾਈ ਹੇਠ ਝੰਡਾ ਲਹਿਰਾ ਕੇ ਐਨ.ਸੀ.ਸੀ. ਦੇ ਸਥਾਪਨਾ ਦਿਵਸ ਦੀ ਵਰ੍ਹੇਗੰਢ ਨੂੰ ਮਨਾਇਆ ਗਿਆ | ਸਕੂਲ ਦੀ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਆਸ਼ੀਸ਼ ਤੋਲਾ, ਡਾਇਰੈਕਟਰ ਅਨੁਪਮਾ ਤੋਲਾ ਅਤੇ ਸ਼ਿਵਮ ਤੋਲਾ ਨੇ ਸਾਰੇ ਹੀ ਕੈਡਿਟਾਂ ਨੂੰ ਐਨ.ਸੀ.ਸੀ. ਦਿਵਸ ਦੀ ਮੁਬਾਰਕਬਾਦ ਅਤੇ ਦੇਸ਼ ਸੇਵਾ ਲਈ ਸਦਾ ਤਤਪਰ ਰਹਿਣ ਦੀ ਪ੍ਰੇਰਨਾ ਦਿੱਤੀ |
ਪਿਛਲੀ ਖ਼ਬਰ ਸੀਨੀਅਰ ਅਕਾਲੀ ਆਗੂ ਸੂਬਾ ਸਿੰਘ ਬਾਦਲ ਨੇ ਪੰਜਗਰਾੲੀਂ ਸਰਕਲ ਦੇ ਵਰਕਰਾਂ ਨਾਲ ਕੀਤੀ ਮੀਟਿੰਗ ਅਗਲੀ ਖ਼ਬਰ ਲੁੱਟ-ਖੋਹ ਦੀ ਯੋਜਨਾ ਬਣਾਉਂਦੇ ਇਕ ਔਰਤ ਸਮੇਤ 6 ਗਿ੍ਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।