30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

22 ਗਰਾਮ ਹੈਰੋਇਨ ਸਮੇਤ ਦੋ ਗਿ੍ਫ਼ਤਾਰ

ਅਜੀਤ ਡੈਸਕ 23-11-2025
ਕੋਟਕਪੂਰਾ, 22 ਨਵੰਬਰ (ਮੋਹਰ ਸਿੰਘ ਗਿੱਲ)-ਪੁਲਿਸ ਅਧਿਕਾਰੀ ਨਗਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਦੇ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸਬੰਧ ਵਿਚ ਨੈਸ਼ਨਲ ਹਾਈਵੇ-54 ਕੋਟਕਪੂਰਾ ਤੋਂ ਪਿੰਡ ਸਿੱਖਾਂਵਾਲਾ ਨੂੰ ਜਾਂਦੇ ਲਿੰਕ ਰੋਡ ਪਰ ਹਾਈਵੇ ਤੋਂ ਕਰੀਬ 500 ਮੀਟਰ ਅੱਗੇ ਨਾਕਾਬੰਦੀ ਕੀਤੀ ਹੋਈ ਸੀ ਤਾਂ ਇਕ ਚਿੱਟੇ ਰੰਗ ਦੀ ਕਾਰ ਸਵਿਫ਼ਟ ਡਿਜਾਇਰ ਆਉਂਦੀ ਦਿਖਾਈ ਦਿੱਤੀ, ਜਿੰਨ੍ਹਾਂ ਨੂੰ ਰੁਕਣ ਦਾ ਇਸ਼ਾਰਾ ਦਿੱਤਾ ਤਾਂ ਇਕਦਮ ਕਾਰ ਪਿੱਛੇ ਨੂੰ ਮੋੜਨ ਲੱਗੇ ਤਾਂ ਸਾਥੀ ਕਰਮਚਾਰੀਆਂ ਦੀ ਮੱਦਦ ਨਾਲ ਕਾਰ ਨੂੰ ਰੋਕ ਕੇ ਕਾਬੂ ਕਰਕੇ ਉਸ ਵਿਚ ਸਵਾਰ 2 ਮੋਨੇ ਨੌਜਵਾਨਾਂ ਕੋਲੋਂ ਨਾਮ ਪਤਾ ਪੁੱਛ ਕੇ ਤਲਾਸ਼ੀ ਕੀਤੀ | ਇਸ ਦੌਰਾਨ ਕਾਰ ਦੇ ਗੇਅਰ ਲੀਵਰ ਪਾਸ ਇਕ ਕਾਲੇ ਰੰਗ ਦਾ ਮੋਮੀ ਲਿਫ਼ਾਫ਼ਾ ਦਿਖਾਈ ਦਿੱਤਾ ਜਿਸਨੂੰ ਖੋਲ ਕੇ ਚੈੱਕ ਕਰਨ ਪਰ ਉਸ ਵਿਚੋਂ 322 ਗਰਾਮ ਹੈਰੋਇਨ ਬਰਾਮਦ ਹੋਈ | ਇਸ ਸਬੰਧ 'ਚ ਪੁਲਿਸ ਨੇ ਅਭੀਸ਼ੇਕ ਵਾਸੀ ਵਡਾਲਾ ਗ੍ਰ੍ਰੰਥੀਆਂ ਅਤੇ ਬਲਰਾਜ ਸਿੰਘ ਵਾਸੀ ਵਡਾਲਾ ਗ੍ਰੰਥੀਆਂ ਜ਼ਿਲ੍ਹਾ ਗੁਰਦਾਸਪੁਰ ਨੂੰ ਗਿ੍ਫ਼ਤਾਰ ਕਰਕੇ ਇਨ੍ਹਾਂ ਵਿਰੁੱਧ ਸ਼ਹਿਰੀ ਥਾਣਾ ਕੋਟਕਪੂਰਾ ਵਿਖੇ ਮਾਮਲਾ ਦਰਜ ਕੀਤਾ ਹੈ |
ਪਿਛਲੀ ਖ਼ਬਰ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਵਲੋਂ ਖੇਤੀਬਾੜੀ ਦਫ਼ਤਰ ਦਾ ਅਚਨਚੇਤ ਦੌਰਾ ਅਗਲੀ ਖ਼ਬਰ ਨਸ਼ਾ ਸਮੱਗਰੀ ਸਮੇਤ ਚਾਰ ਵਿਅਕਤੀ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।