30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਨਟਰੰਗ ਸੁਸਾਇਟੀ ਅਬੋਹਰ ਨੇ ਨਾਟਕ 'ਜੀ ਆਇਆਂ ਨੂੰ ' ਖ਼ੇਡਿਆ

ਅਜੀਤ ਡੈਸਕ 23-11-2025
ਫ਼ਰੀਦਕੋਟ, 22 ਨਵੰਬਰ (ਹਰਮਿੰਦਰ ਸਿੰਘ ਮਿੰਦਾ)-ਫ਼ਿਰਦੌਸ ਰੰਗਮੰਚ ਫ਼ਰੀਦਕੋਟ ਪੰਜਾਬੀ ਸੰਗੀਤ ਨਾਟਕ ਅਕੈਡਮੀ, ਆਈ ਕੈਨਵਸ ਪ੍ਰੋਡਕਸ਼ਨ ਵਲੋਂ ਸਰਕਾਰੀ ਬਿ੍ਜਿੰਦਰਾ ਕਾਲਜ ਫ਼ਰੀਦਕੋਟ ਵਿਖੇ ਦੂਜੇ ਦਿਨ ਫ਼ਿਰਦੌਸ ਰੰਗਮੰਚ ਦੇ ਸਰਪ੍ਰਸਤ ਡਾ. ਕੁਲਬੀਰ ਮਲਿਕ ਨੇ ਸਭ ਨੂੰ ਜੀ ਆਇਆਂ ਨੂੰ ਆਖਿਆ | ਦੂਜੇ ਦਿਨ ਦੇ ਨਾਟਕ ਮੇਲੇ ਦੀ ਸ਼ੁਰੂਆਤ ਸੁਰ ਆਂਗਣ ਦੇ ਪ੍ਰੋਫ਼ੈਸਰ ਕਿਰਨ ਕੌਰ ਨੇ ਧਾਰਮਿਕ ਗੀਤ ਕੀਤੀ | ਇਸ ਮੌਕੇ ਨਟਰੰਗ ਅਬੋਹਰ ਵਲੋਂ ਸੇਵਾ ਮੁਕਤ ਜ਼ਿਲ੍ਹਾ ਭਾਸ਼ਾ ਅਫ਼ਸਰ ਫ਼ਾਜ਼ਿਲਕਾ ਭੁਪਿੰਦਰ ਉਤਰੇਜਾ ਦੁਆਰਾ ਲਿਖਿਆ ਅਤੇ ਹੈਰੀ ਉਤਰੇਜਾ ਦੁਆਰਾ ਨਿਰਦੇਸ਼ਤ ਨਾਟਕ 'ਜੀ ਆਇਆਂ ਨੂੰ ' ਖੇਡਿਆ ਗਿਆ | ਨਾਟਕ ਮੇਲੇ ਦੇ ਦੂਜੇ ਦਿਨ ਮੁੱਖ ਮਹਿਮਾਨ ਮਨਿੰਦਰ ਸਿੰਘ ਸਰਪੰਚ ਮਚਾਕੀ ਖੁਰਦ ਸਨ | ਇਸ ਮੌਕੇ ਮਨਿੰਦਰ ਸਿੰਘ ਸਰਪੰਚ ਮਚਾਕੀ ਖੁਰਦ ਨੇ ਫ਼ਿਰਦੌਸ ਰੰਗਮੰਚ ਨੂੰ 5100 ਦੀ ਨਗਦ ਸਹਾਇਤਾ ਪ੍ਰਦਾਨ ਕੀਤੀ | ਮੰਚ ਸੰਚਾਲਨ ਜਸਬੀਰ ਸਿੰਘ ਜੱਸੀ ਨੇ ਕੀਤਾ | ਇਸ ਮੌਕੇ ਪਿ੍ੰਸੀਪਲ ਡਾ. ਰਾਜੇਸ਼ ਮੋਹਨ ਪਿ੍ੰਸੀਪਲ, ਸੇਵਾ ਮੁਕਤ ਪ੍ਰੋ. ਪਰਮਿੰਦਰ ਸਿੰਘ, ਲੋਕ ਗਾਇਕ ਸੁਰਜੀਤ ਗਿੱਲ, ਪ੍ਰੋ. ਬੀਰਇੰਦਰਜੀਤ ਸਿੰਘ ਸਰਾਂ, ਸੇਵਾ ਮੁਕਤ ਪਿ੍ੰਸੀਪਲ ਤੇਜਿੰਦਰ ਸਿੰਘ, ਅਮਨਪ੍ਰੀਤ ਸਿੰਘ ਬਰਾੜ, ਫ਼ਿਲਮ ਨਿਰਦੇਸ਼ਕ ਰਾਜਿੰਦਰ ਕੁਮਾਰ ਫ਼ਿਰੋਜ਼ਪੁਰ, ਗਗਨਦੀਪ ਸਿੰਘ, ਗਾਇਕਾ ਜੋਤੀ, ਸਾਹਿਤਕਾਰ ਸ਼ਿਵਨਾਥ ਦਰਦੀ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਜੀ.ਐਨ. ਕਾਨਵੈਂਟ ਸਕੂਲ 'ਚ ਸਾਲਾਨਾ ਸੱਭਿਆਚਾਰਕ ਸਮਾਗਮ ਕਰਵਾਇਆ ਅਗਲੀ ਖ਼ਬਰ ਸੂਬਾ ਸਿੰਘ ਬਾਦਲ ਵਲੋਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਲਈ ਤਿਆਰੀਆਂ ਤੇਜ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।