31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਵਿਕਰਮਜੀਤ ਕੌਰ ਨੇ ਰਾਸ਼ਟਰੀ ਪੱਧਰੀ ਅਬੈਕਸ ਮੁਕਾਬਲੇ 'ਚ ਪਹਿਲਾ ਸਥਾਨ ਕੀਤਾ ਹਾਸਿਲ

ਅਜੀਤ ਡੈਸਕ 23-11-2025
ਸ੍ਰੀ ਮੁਕਤਸਰ ਸਾਹਿਬ, 22 ਨਵੰਬਰ (ਰਣਜੀਤ ਸਿੰਘ ਢਿੱਲੋਂ)-ਸਕਸ਼ਮ ਅਕੈਡਮੀ ਦੀ ਵਿਦਿਆਰਥਣ ਵਿਕਰਮਜੀਤ ਕੌਰ ਨੇ ਰਾਸ਼ਟਰੀ ਪੱਧਰ ਦੇ ਅਬੈਕਸ ਮੁਕਾਬਲੇ ਵਿਚ ਪਹਿਲਾ ਸਥਾਨ ਹਾਸਿਲ ਕੀਤਾ ਹੈ, ਜੋ ਕਿ ਅਕੈਡਮੀ ਤੇ ਸ਼ਹਿਰ ਲਈ ਮਾਣ ਵਾਲੀ ਗੱਲ ਹੈ | ਅਕੈਡਮੀ ਦੀ ਡਾਇਰੈਕਟਰ ਟੀਨਾ ਗਰਗ ਨੇ ਦੱਸਿਆ ਕਿ ਪੂਰੇ ਭਾਰਤ ਤੋਂ 16 ਹਜ਼ਾਰ ਤੋਂ ਵੱਧ ਵਿਦਿਆਰਥੀਆਂ ਨੇ ਇਸ ਮੁਕਾਬਲੇ ਵਿਚ ਹਿੱਸਾ ਲਿਆ ਸੀ, ਜਿਸ ਵਿਚ ਅਕੈਡਮੀ ਦੀ ਵਿਦਿਆਰਥਣ ਵਿਕਰਮਜੀਤ ਕੌਰ ਨੇ ਰਾਸ਼ਟਰੀ ਪੱਧਰ 'ਤੇ ਪਹਿਲਾ ਸਥਾਨ ਹਾਸਿਲ ਕਰਕੇ ਮਾਣ ਵਧਾਇਆ ਹੈ | ਵਿਕਰਮਜੀਤ ਕੌਰ ਨੇ 8 ਮਿੰਟ 19 ਸੈਕੰਡ 'ਚ 100 ਸਮ ਕਰਕੇ ਇਹ ਮੁਕਾਮ ਹਾਸਲ ਕੀਤਾ ਹੈ | ਅਕਾਲ ਅਕੈਡਮੀ ਸਕੂਲ ਦੀ ਪਿ੍ੰਸੀਪਲ ਸਿੰਬਲਪ੍ਰੀਤ ਕੌਰ ਗਰੇਵਾਲ ਤੇ ਟੀਨਾ ਗਰਗ ਵਲੋਂ ਵਿਦਿਆਰਥਣ ਵਿਕਰਮਜੀਤ ਕੌਰ ਨੂੰ ਸਨਮਾਨਿਤ ਕੀਤਾ ਗਿਆ |
ਪਿਛਲੀ ਖ਼ਬਰ ਨਵੀਂ ਗਲੀ ਬਣਨ ਦੀ ਸ਼ੁਰੂਆਤ ਆਮ ਆਦਮੀ ਪਾਰਟੀ ਨੇ ਮੁਹੱਲੇ ਦੇ ਵਸਨੀਕਾਂ ਤੋਂ ਕਰਵਾਈ ਅਗਲੀ ਖ਼ਬਰ ਅੰਗ ਦਾਨ ਕਰਨ ਲਈ ਪ੍ਰਣ ਕਰਕੇ ਫਾਰਮ ਭਰਨੇ ਚਾਹੀਦੇ ਹਨ-ਐੱਸ.ਐੱਮ.ਓ.

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।