ਲੁਧਿਆਣਾ, 31 ਅਗਸਤ (ਪ੍ਰਦੀਪ ਭੰਡਾਰੀ)- ਲੁਧਿਆਣਾ ਹਲਕਾ ਪੂਰਬੀ ਵਾਰਡ ਨੰਬਰ 20 ਤੋਂ ਸਾਬਕਾ ਕਾਂਗਰਸੀ ਕੌਂਸਲਰ ਉਮੇਸ਼ ਸ਼ਰਮਾ ਦੇ ਘਰ ਅੱਜ ਸਾਬਕਾ ਕੈਬਿਨੇਟ ਮੰਤਰੀ ਭਾਰਤ ਭੂਸ਼ਣ ਆਸ਼ੂ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਕਾਂਗਰਸੀ ਵਰਕਰਾਂ ਨਾਲ ਚਾਹ ਤੇ ਚਰਚਾ ਕੀਤੀ ਅਤੇ ਅਤੇ ਕਾਂਗਰਸ ਪਾਰਟੀ ਬਾਰੇ ਫੀਡਬੈਕ ਲਿਆ। ਇਸ ਮੌਕੇ ਗੱਲਬਾਤ ਕਰਦੇ ਹੋਏ ਸਾਬਕਾ ਕੌਂਸਲਰ ਉਮੇਸ਼ ਸ਼ਰਮਾ ਨੇ ਕਿਹਾ ਕਿ ਅੱਜ ਮੇਰੇ ਘਰ ਦੇ ਵਿਚ ਕਾਂਗਰਸ ਵਰਕਰਾਂ ਦੀ ਇਕ ਛੋਟੀ ਜਿਹੀ ਮੀਟਿੰਗ ਰੱਖੀ ਗਈ ਸੀ। ਜਿਸ ਦੇ ਵਿਚ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਵਲੋਂ ਸ਼ਿਰਕਤ ਕੀਤੀ ਗਈ।
ਉਨ੍ਹਾਂ ਕਿਹਾ ਕਿ ਇਸ ਦੌਰਾਨ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਨ ਬਾਰੇ ਗੱਲਬਾਤ ਕੀਤੀ ਅਤੇ ਆਉਣ ਵਾਲੀ ਚੋਣਾਂ 2027 ਨੂੰ ਲੈ ਕੇ ਵਿਚਾਰ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਅੱਜ ਆਮ ਆਦਮੀ ਪਾਰਟੀ ਸਰਕਾਰ ਦੀ ਨੀਤੀਆਂ ਤੋਂ ਹਰ ਵਰਗ ਤੰਗ ਹੈ ਅਤੇ ਕਾਂਗਰਸ ਪਾਰਟੀ ਵੱਲ ਸਾਰਿਆਂ ਦੀ ਨਿਗਾਹ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਸਮੁੱਚੇ ਵਰਕਰ ਇਕਜੁੱਟ ਹਨ ਅਤੇ ਆਉਣ ਵਾਲੀ ਚੋਣਾਂ ਵਾਸਤੇ ਪੂਰੇ ਤਰੀਕੇ ਦੇ ਨਾਲ ਤਿਆਰ ਹਨ। ਉੱਥੇ ਹੀ ਸਾਬਕਾ ਕੌਂਸਲਰ ਵੀਨੀਤ ਭਾਟੀਆ ਨੇ ਕਿਹਾ ਕਿ ਕਾਂਗਰਸੀ ਵਰਕਰ ਕਾਫੀ ਸਮੇਂ ਤੋਂ ਆਪਣੇ ਆਪ ਦੇ ਵਿਚ ਮਾਯੂਸ ਮਹਿਸੂਸ ਕਰ ਰਹੇ ਸਨ। ਅੱਜ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਵਲੋਂ ਇਸ ਮੀਟਿੰਗ ਦੇ ਵਿਚ ਸ਼ਿਰਕਤ ਕਰਨ ਨਾਲ ਕਾਂਗਰਸ ਵਰਕਰਾਂ ਦਾ ਜੋਸ਼ ਹਾਈ ਹੋ ਗਿਆ। ਅਤੇ ਅਸੀਂ ਡੱਟ ਕੇ 2027 ਦੀਆ ਤਿਆਰੀਆਂ ਦੇ ਵਿਚ ਲੱਗ ਗਏ ਹਾਂ।
ਮੀਟਿੰਗ ਦੇ ਵਿਚ ਮੌਜੂਦ ਮਹਿਲਾ ਆਗੂ ਸੋਨੀਆ ਧਵਨ ਨੇ ਕਿਹਾ ਕਿ ਚਾਹ ਤੇ ਚਰਚਾ ਰਾਹੀਂ ਸਾਬਕਾ ਕੌਂਸਲਰ ਉਮੇਸ਼ ਸ਼ਰਮਾ ਦੇ ਘਰ 'ਚ ਇਕ ਛੋਟੀ ਜਿਹੀ ਮੀਟਿੰਗ ਰੱਖੀ ਗਈ ਸੀ ਜਿਸ ਦੇ ਵਿਚ ਵੱਡੀ ਗਿਣਤੀ ਦੇ ਵਿਚ ਕਾਂਗਰਸੀ ਵਰਕਰਾਂ ਨੇ ਸ਼ਮੂਲੀਅਤ ਕੀਤੀ ਅਤੇ ਖਾਸ ਤੌਰ ਤੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਪਹੁੰਚਣ ਨਾਲ ਕਾਂਗਰਸੀ ਵਰਕਰਾਂ ਦੇ ਵਿਚ ਅਲੱਗ ਤਰੀਕੇ ਦਾ ਜੋਸ਼ ਦੇਖਣ ਨੂੰ ਮਿਲਿਆ।