11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਸ਼੍ਰੋਮਣੀ ਅਕਾਲੀ ਦਲ ਵਲੋਂ ਗੁਰਮੇਲ ਸਿੰਘ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਲੱਖੇਵਾਲੀ ਤੋਂ ਉਮੀਦਵਾਰ

ਅਜੀਤ ਡੈਸਕ 07-12-2025
ਮੰਡੀ ਲੱਖੇਵਾਲੀ, 6 ਦਸੰਬਰ (ਮਿਲਖ ਰਾਜ)-ਸ਼੍ਰੋਮਣੀ ਅਕਾਲੀ ਦਲ (ਬਾਦਲ) ਵਲੋਂ ਇਸ ਵਾਰ ਮੁੜ ਦੁਬਾਰਾ ਆਪਣੇ ਟਕਸਾਲੀ ਦਿੱਗਜ ਆਗੂ ਗੁਰਮੇਲ ਸਿੰਘ ਲੱਖੇਵਾਲੀ ਨੂੰ ਪਾਰਟੀ ਉਮੀਦਵਾਰ ਬਣਾਇਆ ਹੈ | ਗੁਰਮੇਲ ਸਿੰਘ ਲੱਖੇਵਾਲੀ ਪਾਰਟੀ ਸੁਪਰੀਮੋ ਸੁਖਬੀਰ ਸਿੰਘ ਬਾਦਲ ਦੇ ਕਾਫ਼ੀ ਨੇੜੇ ਮੰਨੇ ਜਾਂਦੇ ਹਨ ਅਤੇ ਇਮਾਨਦਾਰੀ ਤੇ ਤਨਦੇਹੀ ਨਾਲ ਵੱਖ-ਵੱਖ ਅਹੁਦਿਆਂ 'ਤੇ ਪਾਰਟੀ ਦੀ ਸੇਵਾ ਕਰ ਚੁੱਕੇ ਹਨ | ਸ਼ੁਰੂ ਤੋਂ ਹੀ ਸ਼੍ਰੋਮਣੀ ਅਕਾਲੀ ਦਲ ਦਾ ਗੜ੍ਹ ਮੰਨੇ ਜਾਂਦੇ ਇਸ ਜ਼ੋਨ ਵਿਚ ਬਾਦਲ ਪਰਿਵਾਰ ਦਾ ਅੱਜ ਵੀ ਪੂਰਾ ਪ੍ਰਭਾਵ ਹੈ | ਸਾਬਕਾ ਵਿਧਾਇਕ ਹਰਪ੍ਰੀਤ ਸਿੰਘ ਕੋਟਭਾਈ ਪੂਰੀ ਮਿਹਨਤ ਨਾਲ ਅੱਜ ਵੀ ਇਸ ਇਲਾਕੇ ਵਿਚ ਵਿਚਰ ਰਹੇ ਹਨ | ਪਿਛਲੀ ਕਾਂਗਰਸ ਸਰਕਾਰ ਦੌਰਾਨ ਹੋਈਆਂ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿਚ ਵੀ ਉਨ੍ਹਾਂ ਨੇ ਤਕੜੀ ਟੱਕਰ ਦਿੱਤੀ ਸੀ |
ਪਿਛਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਲੱਖੇਵਾਲੀ ਤੋਂ ਕਾਂਗਰਸ ਦੇ ਚਰਨਦੀਪ ਸਿੰਘ ਮਾਨ ਉਮੀਦਵਾਰ ਅਗਲੀ ਖ਼ਬਰ ਅਨੇਕ ਸਿੰਘ ਬਰਾੜ ਦੀ ਦਾਦੀ ਬਲਦੇਵ ਕੌਰ ਦਾ ਦਿਹਾਂਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।