11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਅਕਾਲੀ ਆਗੂਆਂ ਨੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਲਈ ਵੋਟਾਂ ਮੰਗੀਆਂ

ਅਜੀਤ ਡੈਸਕ 07-12-2025
ਦੋਦਾ, 6 ਦਸੰਬਰ (ਰਵੀਪਾਲ)-ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਵਲੋਂ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਮੱਲਣ ਅਤੇ ਬਲਾਕ ਸੰਮਤੀ ਦੋਦਾ ਲਈ ਕੋਠੇ ਸੁਰਗਾਪੁਰੀ ਵਿਖੇ ਘਰ-ਘਰ ਵੋਟਾਂ ਮੰਗੀਆਂ | ਧਰਮਿੰਦਰ ਸਿੰਘ ਬੱਖਾ ਖ਼ਾਲਸਾ ਨੇ ਦੱਸਿਆ ਕਿ ਦੋਦਾ ਤੇ ਸੁਰਗਾਪੁਰੀ ਬਲਾਕ ਸੰਮਤੀ ਤੋਂ ਅਕਾਲੀ ਦਲ ਦੇ ਉਮੀਦਵਾਰ ਸਮਿੰਦਰ ਕੌਰ ਅਤੇ ਜ਼ਿਲ੍ਹਾ ਪ੍ਰੀਸ਼ਦ ਮੱਲਣ ਜ਼ੋਨ ਨੰਬਰ 6 ਤੋਂ ਜ਼ਿਲ੍ਹਾ ਪ੍ਰੀਸ਼ਦ ਦੇ ਉਮੀਦਵਾਰ ਬਲਕਰਨ ਸਿੰਘ ਬਾਲੀ ਸਰਪੰਚ ਮੱਲਣ ਲਈ ਆਗੂਆਂ ਨੇ ਘਰ-ਘਰ ਜਾ ਕੇ ਵੋਟਾਂ ਦੀ ਮੰਗ ਕਰਦੇ ਹੋਏ ਚੋਣ ਨਿਸ਼ਾਨ ਤੱਕੜੀ 'ਤੇ ਮੋਹਰ ਲਗਾਉਣ ਦੀ ਅਪੀਲ ਕੀਤੀ | ਬਲਕਰਨ ਸਿੰਘ ਮੱਲਣ ਨੇ ਦੱਸਿਆ ਕਿ ਹਲਕੇ ਦੇ ਪਿੰਡਾਂ ਵਿਚ ਲੋਕ ਅਕਾਲੀ ਦਲ ਨੂੰ ਬਹੁਤ ਪਿਆਰ ਕਰਦੇ ਹਨ ਅਤੇ ਬਹੁਤ ਸਤਿਕਾਰ ਮਿਲ ਰਿਹਾ ਹੈ | ਇਸ ਮੌਕੇ ਬਲਵਿੰਦਰ ਸਿੰਘ ਸਾਬਕਾ ਐੱਮ.ਡੀ., ਬਲਦੇਵ ਸਿੰਘ ਖੋਸਾ, ਬਲੌਰ ਸਿੰਘ ਖੋਸਾ, ਤਰਸੇਮ ਸਿੰਘ ਖ਼ਾਲਸਾ, ਹਰਚਰਨ ਸਿੰਘ ਢਿੱਲੋਂ ਘੁੱਦੇਵਾਲੇ, ਭੁਪਿੰਦਰ ਸਿੰਘ ਠੇਕੇਦਾਰ, ਘੀਲਾ ਸਿੰਘ, ਪਿੰਡ ਮੱਲਣ ਤੋਂ ਬਲਵਿੰਦਰ ਸਿੰਘ, ਸਤਵਿੰਦਰ ਸਿੰਘ, ਜਗਪ੍ਰੀਤ ਸਿੰਘ, ਜਸਵਿੰਦਰ ਸਿੰਘ, ਜਗਸੀਰ ਸਿੰਘ ਅਕਾਲੀ, ਸਰਬਨਦੀਪ ਸਿੰਘ ਬਰਾੜ ਆਦਿ ਵੱਡੀ ਗਿਣਤੀ ਵਿਚ ਆਗੂ ਤੇ ਨੌਜਵਾਨ ਹਾਜ਼ਰ ਸਨ |
ਪਿਛਲੀ ਖ਼ਬਰ ਕਾਂਗਰਸੀ ਵਰਕਰਾਂ ਨੇ ਘਰ-ਘਰ ਵੋਟਾਂ ਮੰਗੀਆਂ ਅਗਲੀ ਖ਼ਬਰ ਗਿੱਦੜਬਾਹਾ ਹਲਕੇ 'ਚ ਬਲਾਕ ਸੰਮਤੀ ਦੇ 95 ਉਮੀਦਵਾਰ ਚੋਣ ਮੈਦਾਨ ਡਟੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।