06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਹਲਕਾ ਲੰਬੀ ਦੀ ਬੀ.ਐੱਲ.ਓ. ਯੂਨੀਅਨ ਦਾ ਗਠਨ

ਅਜੀਤ ਡੈਸਕ 25-12-2025
ਲੰਬੀ, 24 ਦਸੰਬਰ (ਮੇਵਾ ਸਿੰਘ)-ਹਲਕਾ ਲੰਬੀ-083 ਦੇ ਸਮੂਹ ਬੀ.ਐੱਲ.ਓ. ਵਲੋਂ ਮੀਟਿੰਗ ਕੀਤੀ ਗਈ | ਮੀਟਿੰਗ ਦਾ ਮੁੱਖ ਮਕਸਦ ਬਲਾਕ ਲੰਬੀ ਦੇ ਸਮੂਹ ਬੀ.ਐੱਲ.ਓ. ਦੀਆਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਸਮੇਂ ਲਗਾਈਆਂ ਗਈਆਂ ਚੋਣ ਡਿਊਟੀਆਂ ਬਾਰੇ ਵਿਚਾਰ ਚਰਚਾ ਕਰਨਾ ਤੇ ਸਮੇਂ ਦੀ ਲੋੜ ਅਨੁਸਾਰ ਇਕ ਯੂਨੀਅਨ ਥੱਲੇ ਇਕੱਠੇ ਹੋਣਾ ਸੀ | ਵਿਚਾਰ ਚਰਚਾ ਤੋਂ ਬਾਅਦ ਸਮੂਹ ਪਹੁੰਚੇ ਹੋਏ ਬੀ.ਐੱਲ.ਓਜ. ਵਲੋਂ ਹਲਕਾ ਲੰਬੀ-083 ਲਈ ਇਕ ਯੂਨੀਅਨ ਬਣਾਉਣ ਲਈ ਸਹਿਮਤੀ ਬਣੀ | ਇਸ ਸਹਿਮਤੀ ਅਨੁਸਾਰ ਸੱਤ ਮੈਂਬਰੀ ਕਮੇਟੀ ਦਾ ਗਠਨ ਵੀ ਕੀਤਾ ਗਿਆ, ਜਿਸ ਵਿਚ ਭੁਪਿੰਦਰ ਸਿੰਘ ਅੰਗਰੇਜ਼ੀ ਮਾਸਟਰ ਸ.ਸ.ਸ.ਸ. ਬਾਦਲ ਨੂੰ ਯੂਨੀਅਨ ਦਾ ਪ੍ਰਧਾਨ, ਬਲਵਿੰਦਰ ਸਿੰਘ ਮੱਕੜ ਮੀਤ ਪ੍ਰਧਾਨ, ਜਸਵਿੰਦਰ ਪਾਲ ਸ਼ਰਮਾ ਪ੍ਰੈੱਸ ਸਕੱਤਰ, ਗੁਰਦੀਪ ਬਰਪਾਲੀ ਸਕੱਤਰ, ਪਰਮਿੰਦਰ ਸਿੰਘ ਖ਼ਜ਼ਾਨਚੀ, ਅਮਨਦੀਪ ਮੋਂਗਾ ਮੈਂਬਰ, ਲਵਪ੍ਰੀਤ ਸੰਧੂ ਮੈਂਬਰ ਨੂੰ ਨਿਯੁਕਤ ਕੀਤਾ ਗਿਆ | ਹਾਜ਼ਰ ਹੋਏ ਸਮੂਹ ਮੈਂਬਰਾਂ ਨੇ ਉਪਰੋਕਤ ਕਮੇਟੀ ਵਿਚ ਆਪਣੀ ਸਹਿਮਤੀ ਪ੍ਰਗਟ ਕੀਤੀ |
ਪਿਛਲੀ ਖ਼ਬਰ ਟ੍ਰੈਫ਼ਿਕ ਵਿਭਾਗ ਨੇ ਬੇਸਹਾਰਾ ਪਸ਼ੂਆਂ ਦੇ ਰਿਫ਼ਲੈਕਟਰ ਬੈਲਟਾਂ ਪਾਈਆਂ ਅਗਲੀ ਖ਼ਬਰ ਭਾਜਪਾ ਦੇ ਸੀਨੀਅਰ ਆਗੂ ਰਾਜੇਸ਼ ਗੋਰਾ ਪਠੇਲਾ ਨੂੰ ਸਦਮਾ-ਭਰਾ ਦਾ ਦਿਹਾਂਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।