ਰੁਪਾਣਾ, 16 ਜੂਨ (ਜਗਜੀਤ ਸਿੰਘ)-ਪਿੰਡ ਰੁਪਾਣਾ ਵਿਚ ਬੀਤੀ ਰਾਤ ਚੋਰ ਅਮਨਪ੍ਰੀਤ ਬੇਕਰੀ ਦੇ ਜਿੰਦਰੇ ਤੋੜ ਕੇ ਦੁਕਾਨ ਅੰਦਰ ਪਏ ਗੱਲੇ ਨੂੰ ਚੁੱਕ ਕੇ ਫ਼ਰਾਰ ਹੋ ਗਏ | ਪੀੜਤ ਦੁਕਾਨਦਾਰ ਸੁਰਿੰਦਰ ਕੁਮਾਰ ਨੇ ਦੱਸਿਆ ਗੱਲੇ 'ਚ ਪਈ ਨਕਦ ਰਾਸ਼ੀ, ਮੋਬਾਈਲ ਅਤੇ ਕੁਝ ਜ਼ਰੂਰੀ ਕਾਗ਼ਜ਼ ਪੱਤਰ ਸਨ, ਜੋ ਚੋਰ ਚੋਰੀ ਕਰਕੇ ਲੈ ਗਏ | ਉਨ੍ਹਾਂ ਕਿਹਾ ਕਿ ਚੋਰੀ ਸੰਬੰਧੀ ਰੁਪਾਣਾ ਚੌਕੀ ਦੀ ਪੁਲਿਸ ਪਾਰਟੀ ਨੂੰ ਜਾਣਕਾਰੀ ਦੇ ਦਿੱਤੀ ਹੈ |