ਕੋਟਕਪੂਰਾ, 16 ਜੂਨ (ਮੇਘਰਾਜ)-ਅੱਜ ਕੋਟਕਪੂਰਾ ਵਿਸ਼ਵਾਸ ਲਾਇਨਜ਼ ਕਲੱਬ ਦੀ ਜਨਰਲ ਮੀਟਿੰਗ ਮਨਮੋਹਨ ਕ੍ਰਿਸ਼ਨ ਗੋਇਲ ਦੀ ਅਗਵਾਈ 'ਚ ਹੋਈ¢ ਇਸ ਮੌਕੇ 2024-25 ਸਾਲ ਦਾ ਲੇਖਾ ਜੋਖਾ ਪੇਸ਼ ਕੀਤਾ ਗਿਆ ਤੇ ਸਾਲਾਂ ਦੌਰਾਨ ਲਗਾਏ ਗਏ ਪ੍ਰੋਜੈਕਟਾਂ ਦਾ ਵੇਰਵਾ ਸਾਂਝਾ ਕੀਤਾ ਗਿਆ ¢ ਸੁਖਵਿੰਦਰ ਸਿੰਘ ਹੈਲੀ ਨੇ ਆਮਦਨ ਅਤੇ ਖਰਚ ਦਾ ਵੇਰਵਾ ਪੇਸ਼ ਕੀਤਾ ¢ ਉਪਰੰਤ ਨੌਮੀਨੇਸ਼ਨ ਕਮੇਟੀ ਦੇ ਚੇਅਰਮੈਨ ਰਾਜਿੰਦਰ ਸਿੰਘ ਸਰਾਂ ਵਲੋਂ ਸਾਲ 2025-26 ਦੀ ਨਵੀਂ ਟੀਮ ਦਾ ਐਲਾਨ ਕੀਤਾ ਗਿਆ¢ ਜਿਸ 'ਚ ਡਾ. ਬੀ.ਕੇ ਕਪੂਰ ਪ੍ਰਧਾਨ, ਕੁਲਵੰਤ ਸਿੰਘ ਸਰਾਂ ਸੀਨੀਅਰ ਮੀਤ ਪ੍ਰਧਾਨ, ਵਿਕਰਾਂਤ ਧੀਂਗੜਾਂ ਸਕੱਤਰ, ਜਗਸੀਰ ਸਿੰਘ ਸਰਪੰਚ ਖਜ਼ਾਨਚੀ, ਸੰਦੀਪ ਅਹੂਜਾ ਸਹਾਇਕ ਖਜ਼ਾਨਚੀ, ਤੇਜ ਸਿੰਘ ਢਿੱਲੋ ਟੇਲ ਟਵਿਸਟਰ, ਨਵਾਬ ਸਿੰਘ ਟੇਮਰ ਅਤੇ ਮਨਮੋਹਨ ਕ੍ਰਿਸ਼ਨ ਗੋਇਲ ਨੂੰ ਪੀ.ਆਰ.ਓ ਚੁਣਿਆ ਗਿਆ | ਹਾਜ਼ਰ ਸਾਰੇ ਮੈਂਬਰਾਂ ਨੇ ਹਾਰ ਪਾ ਕੇ ਸਹਿਮਤੀ ਪ੍ਰਗਟਾਈ¢ ਇਸ ਮੌਕੇ ਗੁਰਦੀਪ ਸਿੰਘ, ਰਣਜੀਤ ਸਿੰਘ ਕੱਕੜ, ਸੰਦੀਪ ਕੌੜਾ, ਗੁਰਵੀਰ ਕਰਨ ਸਿੰਘ ਢਿੱਲੋ, ਗੋਗੀ ਸਰਾਂ, ਸੁਖਵਿੰਦਰ ਸਿੰਘ, ਸ਼ਸ਼ੀ ਚੋਪੜਾ, ਜਗਸੀਰ ਸਿੰਘ ਸੋਨਾ, ਗੁਰਦੀਪ ਸਿੰਘ ਸੈਕਟਰੀ ਸਮੇਤ ਹੋਰ ਵੀ ਅਹੁਦੇਦਾਰ ਤੇ ਮੈਂਬਰ ਹਾਜ਼ਰ ਸਨ |
ਕੋਟਕਪੂਰਾ ਵਿਸ਼ਵਾਸ ਲਾਇਨਜ਼ ਕਲੱਬ ਦੇ ਡਾ. ਬੀ.ਕੇ ਕਪੂਰ ਪ੍ਰਧਾਨ ਬਣੇ
ਅਜੀਤ ਡੈਸਕ
17-06-2025