ਜੈਤੋ, 16 ਜੂਨ (ਗੁਰਚਰਨ ਸਿੰਘ ਗਾਬੜੀਆ)-ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਖੇਤਰ ਜੈਤੋ ਵਲੋਂ ਹਰ ਸਾਲ ਦੀ ਤਰ੍ਹਾਂ ਗੁਰਦੁਆਰਾ ਗੰਗਸਰ ਸਾਹਿਬ ਵਿਖੇ ਦੋ ਹਫ਼ਤਿਆਂ ਤੱਕ ਚੱਲਿਆ ਗਿਆਨ ਅੰਜੁਨ ਸਮਰ ਕੈਂਪ ਧਾਰਮਿਕ ਯਾਤਰਾ ਨਾਲ ਸਮਾਪਤ ਹੋ ਗਿਆ | ਕੈਂਪ ਕੋਆਰਡੀਨੇਟਰ ਡਾ. ਪ੍ਰਭਜੋਤ ਸਿੰਘ ਨੇ ਦੱਸਿਆ ਕਿ ਨਰਸਰੀ ਜਮਾਤ ਤੋਂ ਲੈ ਕੇ ਕਾਲਜ, ਯੂਨੀਵਰਸਿਟੀ ਤੱਕ ਦੇ ਵਿਦਿਆਰਥੀਆਂ ਨੇ ਇਸ ਕੈਂਪ ਦਾ ਲਾਹਾ ਲਿਆ | ਇਸ ਕੈਂਪ ਵਿਚ ਬਿਨ੍ਹਾਂ ਕੇਸ ਭੇਦ-ਭਾਵ ਸਭ ਧਰਮਾਂ ਦੇ 300 ਦੇ ਲਗਪਗ ਬੱਚੇ ਰੋਜ਼ਾਨਾ ਸ਼ਾਮਿਲ ਹੁੰਦੇ ਰਹੇ | ਕੈਂਪ ਦÏਰਾਨ ਬੱਚਿਆਂ ਨੂੰ ਰੋਜ਼ਾਨਾ ਮਲਟੀ ਮੀਡੀਆ ਸ਼ੋਅ, ਲੈਕਚਰਾਂ, ਸ਼ਾਰਟ ਮੂਵੀ, ਪੇਂਡੂ ਖੇਡਾਂ ਆਦਿ ਰਾਹੀਂ ਚੰਗੇ ਇਨਸਾਨ ਬਨਣ ਦੇ ਗੁਣ ਦੱਸੇ ਗਏ | ਕੈਂਪ ਵਿਚ ਇਕ ਦਿਨ ਬੱਚਿਆਂ ਦੇ ਮੁਕਾਬਲੇ ਕਰਵਾਏ ਗਏ ਅਤੇ ਇਕ ਦਿਨ ਬੱਚਿਆਂ ਦੇ ਮਾਪਿਆਂ ਲਈ ਵੀ ਰੱਖਿਆ ਗਿਆ | ਕੈਂਪ ਦੇ ਅਖੀਰਲੇ ਦਿਨ ਬੱਚਿਆਂ ਨੂੰ ਗੁਰੂ ਨਾਨਕ ਸਾਹਿਬ ਜੀ ਦੀ ਚਰਨਛੋਹ ਧਰਤੀ ਸੁਲਤਾਨਪੁਰ ਲੋਧੀ ਦੇ ਦਰਸ਼ਨ ਦੀਦਾਰ ਕਰਵਾਏ ਗਏ | ਇਸ ਕੈਂਪ ਦÏਰਾਨ ਗੁਰਦੁਆਰਾ ਗੰਗਸਰ ਸਾਹਿਬ ਦੇ ਮੈਨੇਜਰ ਕੁਲਵਿੰਦਰ ਸਿੰਘ ਬੰਗੀ, ਅਕਾਊਟੈਂਟ ਰਾਮ ਸਿੰਘ, ਖਜ਼ਾਨਚੀ ਗੁਰਵਿੰਦਰ ਸਿੰਘ, ਸਟੋਰ ਕੀਪਰ ਰਛਪਾਲ ਸਿੰਘ, ਸੇਵਾਦਾਰ ਗੁਰਦੀਪ ਸਿੰਘ ਅਤੇ ਅਜੀਤ ਸਿੰਘ ਦਾ ਪੂਰਨ ਸਹਿਯੋਗ ਰਿਹਾ | ਸਟੱਡੀ ਸਰਕਲ ਦੇ ਸੇਵਾਦਾਰਾਂ ਤੇਜ ਸਿੰਘ ਖੇਤਰ ਪ੍ਰਧਾਨ, ਪ੍ਰਕਾਸ਼ ਸਿੰਘ ਖੇਤਰ ਸਰਪ੍ਰਸਤ, ਕੁਲਵਿੰਦਰ ਸਿੰਘ ਖੇਤਰ ਸਕੱਤਰ, ਗੁਰਚਰਨ ਸਿੰਘ ਜ਼ੋਨਲ ਸਕੱਤਰ, ਕਰਮਜੀਤ ਸਿੰਘ, ਇੰਦਰਜੀਤ ਸਿੰਘ ਰਾਜੂ, ਗੁਰਦੀਪ ਸਿੰਘ ਕਾਲੜਾ, ਦਵਿੰਦਰਪਾਲ ਸਿੰਘ, ਅਸੀਸ, ਲਖਵਿੰਦਰ ਸ਼ਰਮਾ, ਪ੍ਰਭਕਮਲਜੀਤ ਕੌਰ, ਰਜਨੀ, ਜਸਵੰਤ ਸਿੰਘ ਧਾਲੀਵਾਲ, ਹਰਵਿੰਦਰ ਸਿੰਘ ਹੈਪੀ, ਜਤਿੰਦਰ ਸਿੰਘ, ਪੁਨੀਤ ਸਿੰਘ, ਕੁਲਵਿੰਦਰ ਸਿੰਘ ਚੈਨਾ, ਈਸ਼ਵਰ ਸਿੰਘ ਅਤੇ ਸੰਨੀ ਆਦਿ ਨੇ ਰੋਜ਼ਾਨਾ ਹੀ ਕੈਂਪ ਵਿਚ ਸੇਵਾਵਾਂ ਨਿਭਾਈਆ ਹਨ | ਜ਼ੋਨਲ ਪ੍ਰਧਾਨ ਰਣਜੀਤ ਸਿੰਘ ਖੱਚੜਾਂ ਨੇ ਸਾਰੇ ਹੀ ਸਹਿਯੋਗ ਕਰਨ ਵਾਲੇ ਸੱਜਣਾ ਅਤੇ ਬੱਚਿਆਂ ਨੂੰ ਰੋਜ਼ਾਨਾ ਰਿਫਰੈਸ਼ਮੈਂਟ ਦੇਣ ਵਾਲੇ ਪਰਿਵਾਰਾਂ ਦਾ ਧੰਨਵਾਦ ਕੀਤਾ |