19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2025

ਮੈਡੀਕਲ ਸਟੋਰ ਤੋਂ ਚੋਰਾਂ ਨੇ ਇਨਵਰਟਰ ਤੇ ਬੈਟਰਾ ਕੀਤਾ ਚੋਰੀ

ਅਜੀਤ ਡੈਸਕ 17-06-2025

ਜੈਤੋ, 16 ਜੂਨ (ਗੁਰਚਰਨ ਸਿੰਘ ਗਾਬੜੀਆ)-ਜੈਤੋ-ਕੋਟਕਪੂਰਾ ਰੋਡ 'ਤੇ ਸਥਿਤ ਰਿਜ਼ਵਾਨ ਮੈਡੀਕਲ ਸਟੋਰ ਜੈਤੋ 'ਚੋਂ ਚੋਰਾਂ ਨੇ ਬੀਤੇ ਰਾਤ ਇੰਨਵਰਟਰ ਤੇ ਬੈਟਰਾ ਚੋਰੀ ਕਰਕੇ ਲੈ ਜਾਣਾ ਦਾ ਪਤਾ ਲੱਗਿਆ ਹੈ | ਰਿਜ਼ਵਾਨ ਮੈਡੀਕਲ ਸਟੋਰ ਜੈਤੋ ਦੇ ਮਾਲਕ ਡਾ. ਮੁਹੰਮਦ ਰਿਜ਼ਵਾਨ ਖਿਲਜੀ ਪੁੱਤਰ ਡਾ. ਮੁਹੰਮਦ ਸਲੀਮ ਖਿਲਜੀ ਨੇ ਦੱਸਿਆ ਕਿ ਬੀਤੇ ਦਿਨੀਂ ਜਦ ਉਹ ਸਵੇਰੇ 7 ਵਜੇ ਦੇ ਕਰੀਬ ਆਪਣੇ ਮੈਡੀਕਲ ਸਟੋਰ 'ਤੇ ਪਹੁੰਚੇ ਤਾਂ ਵੇਖਿਆ ਕਿ ਦੁਕਾਨ ਦਾ ਸ਼ਟਰ ਅੱਧਾ ਕੁ ਚੁੱਕਿਆ ਹੋਇਆ ਸੀ ਤਾਂ ਉਨ੍ਹਾਂ ਤੁਰੰਤ ਸਥਾਨਕ ਪੁਲਿਸ ਨੂੰ ਸੂਚਿਤ ਕੀਤਾ ਤਾਂ ਏ.ਐਸ.ਆਈ. ਸਿਕੰਦਰ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ ਅਤੇ ਮੌਕਾ ਵੇਖਿਆ ਤੇ ਜਾਣਕਾਰੀ ਇਕੱਤਰ ਕੀਤੀ | ਪੁਲਿਸ ਵਲੋਂ ਚੋਰਾਂ ਨੂੰ ਫੜ੍ਹਨ ਲਈ ਸੀ.ਸੀ.ਟੀ.ਵੀ. ਕੈਮਰਿਆਂ ਨੂੰ ਚੈੱਕ ਕੀਤਾ ਜਾ ਰਿਹਾ ਹੈ ਅਤੇ ਚੋਰਾਂ ਨੂੰ ਜਲਦ ਕਾਬੂ ਕਰਨ ਦਾ ਦਾਅਵਾ ਕੀਤਾ |

ਪਿਛਲੀ ਖ਼ਬਰ ਕੱਬਡੀ ਸੁਧਾਰ ਲਹਿਰ ਦੇ ਗੁਰਜੀਤ ਸਿੰਘ ਪ੍ਰਧਾਨ ਬਣੇ ਅਗਲੀ ਖ਼ਬਰ ਡੀ.ਐਲ.ਐਡ. ਭਾਗ ਪਹਿਲਾ ਦਾ ਨਤੀਜਾ 100 ਫ਼ੀਸਦੀ ਰਿਹਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।