27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

ਕਾਂਗਰਸੀ ਐਮ.ਸੀ. ਅਸ਼ਵਨੀ ਖੇੜਾ ਤੇ ਜੁਗਰਾਜ ਖੇੜਾ ਨੂੰ ਪਾਰਟੀ 'ਚੋਂ ਕੱਢਿਆ <br/>

ਅਜੀਤ ਡੈਸਕ 18-06-2025
ਮਲੋਟ, 17 ਜੂਨ (ਪਾਟਿਲ)- ਜਿਲ੍ਹਾ ਕਾਂਗਰਸ ਕਮੇਟੀ ਸ੍ਰੀ ਮੁਕਤਸਰ ਸਾਹਿਬ ਦੇ ਪ੍ਰਧਾਨ ਸ਼ੁਭਦੀਪ ਸਿੰਘ ਬਿੱਟੂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਲੋਟ ਦੇ ਕਾਂਗਰਸੀ ਐਮ.ਸੀ. ਅਸ਼ਵਨੀ ਖੇੜਾ ਅਤੇ ਜੁਗਰਾਜ ਖੇੜਾ ਨੂੰ ਪਾਰਟੀ 'ਚ ਅਨੁਸ਼ਾਸਨ ਭੰਗ ਕਰਨ ਕਾਰਨ 6 ਸਾਲਾਂ ਲਈ ਪਾਰਟੀ 'ਚੋਂ ਬਾਹਰ ਕੱਢ ਦਿੱਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਮਿਤੀ 23 ਮਈ 2025 ਨੂੰ ਪੰਜਾਬ ਕਾਂਗਰਸ ਕਮੇਟੀ ਵਲੋਂ ਮਲੋਟ ਵਿਖੇ ਇਕ ਸੰਵਿਧਾਨ ਬਚਾਓ ਰੈਲੀ ਕੀਤੀ ਗਈ ਸੀ, ਜਿਸ ਵਿਚ ਅਸ਼ਵਨੀ ਖੇੜਾ ਐਮ.ਸੀ. ਤੇ ਜੁਗਰਾਜ ਖੇੜਾ ਅਤੇ ਜਸਪਾਲ ਸਿੰਘ ਔਲਖ ਨੇ ਜਾਣਬੁੱਝ ਕੇ ਪਾਰਟੀ ਅਨੁਸ਼ਾਸਨ ਭੰਗ ਕੀਤਾ ਸੀ ਜਿਸ ਉਪਰੰਤ ਇਹਨਾਂ ਨੂੰ ਪ੍ਰਸ਼ਾਸਨ ਭੰਗ ਕਰਨ ਸੰਬੰਧੀ ਕਾਰਨ ਦੱਸੋ ਨੋਟਿਸ ਜਾਰੀ ਵੀ ਕੀਤਾ ਗਿਆ ਸੀ ਅਤੇ ਨੋਟਿਸ ਦੇ ਜਵਾਬ ਵਿਚ ਉਹਨਾਂ ਨੇ ਪਾਰਟੀ ਹਾਈ ਕਮਾਂਡ ਅਤੇ ਜ਼ਿਲ੍ਹਾ ਕਾਂਗਰਸ ਕਮੇਟੀ ਕੋਲੋਂ ਲਿਖਤੀ ਮੁਆਫੀ ਮੰਗ ਲਈ ਸੀ ਅਤੇ ਅੱਗੇ ਤੋਂ ਪਾਰਟੀ ਵਿਚ ਪੂਰੇ ਅਨੁਸ਼ਾਸਨ ਵਿਚ ਰਹਿਣ ਦੀ ਬੇਨਤੀ ਕੀਤੀ ਸੀ ਪ੍ਰੰਤੂ ਅੱਜ ਕਾਂਗਰਸ ਕਮੇਟੀ ਸ਼ਹਿਰੀ ਵਲੋਂ ਇਕ ਜ਼ਰੂਰੀ ਮੀਟਿੰਗ ਝਾਂਬ ਗੈਸਟ ਹਾਊਸ 'ਚ ਰੱਖੀ ਰੱਖੀ ਗਈ ਸੀ | ਜਿਸ ਵਿਚ ਪਾਰਟੀ ਹਾਈ ਕਮਾਂਡ ਵਲੋਂ ਨਿਯੁਕਤ ਕੀਤੇ ਗਏ ਕੋਆਰਡੀਨੇਟਰ ਸ੍ਰੀ ਅਸ਼ੋਕ ਕੁਮਾਰ ਬਠਿੰਡਾ ਵਿਸ਼ੇਸ਼ ਤੌਰ 'ਤੇ ਪਹੁੰਚੇ ਹੋਏ ਸਨ | ਇਹਨਾਂ ਬਾਰੇ ਸੀਨੀਅਰ ਆਗੂਆਂ ਦੀ ਹਾਜ਼ਰੀ ਵਿਚ ਜਦ ਸਾਰੀ ਪਾਰਟੀ ਬੁਲਾਰਿਆਂ ਨੇ ਪਾਰਟੀ ਨੂੰ ਮਜਬੂਤ ਕਰਨ ਲਈ ਆਪਣੇ ਵਿਚਾਰ ਰੱਖੇ ਅਤੇ ਅੰਤ 'ਚ ਕੋਆਰਡੀਨੇਟਰ ਅਸ਼ੋਕ ਕੁਮਾਰ ਬੋਲ ਰਹੇ ਸਨ ਤਾਂ ਸਾਬਕਾ ਵਿਧਾਇਕਾ ਰੁਪਿੰਦਰ ਕੌਰ ਰੂਬੀ ਆਪਣੇ ਪੰਜ ਛੇ ਸਾਥੀਆਂ ਨਾਲ ਮੀਟਿੰਗ 'ਚ ਆ ਪਹੁੰਚੇ ਜਦ ਰੂਬੀ ਮੈਡਮ ਸਟੇਜ 'ਤੇ ਆ ਕੇ ਬੈਠ ਗਏ ਤਾਂ ਅਸ਼ਵਨੀ ਖੇੜਾ ਅਤੇ ਜੁਗਰਾਜ ਖੇੜਾ ਨੇ ਮੀਟਿੰਗ ਵਿਚ ਉੱਚੀ ਉੱਚੀ ਬੋਲਣਾ ਸ਼ੁਰੂ ਕਰ ਦਿੱਤਾ ਅਤੇ ਸਟੇਜ 'ਤੇ ਬੈਠੇ ਕਾਂਗਰਸੀ ਸੀਨੀਅਰ ਆਗੂਆਂ ਨੂੰ ਮੰਦਾ ਬੋਲਣ ਲੱਗੇ | ਉਨ੍ਹਾਂ ਦੱਸਿਆ ਕਿ ਉਕਤ ਆਗੂਆਂ ਨੇ ਮੀਟਿੰਗ ਵਿਚ ਹੰਗਾਮਾ ਕੀਤਾ ਅਤੇ ਇਹ ਕੰਮ ਉਨ੍ਹਾਂ ਨੂੰ ਪਿਛਲੀ ਕਾਂਗਰਸ ਰੈਲੀ ਦੀ ਰੰਜਿਸ਼ ਲੱਗ ਰਹੀ ਸੀ ਅਤੇ ਇਸ ਲਈ ਉਹਨਾਂ ਨੂੰ ਪਾਰਟੀ ਵਿਰੋਧੀ ਕਾਰਵਾਈਆਂ ਕਰਨ ਕਾਰਨ ਛੇ ਸਾਲਾਂ ਲਈ ਪਾਰਟੀ ਵਿਚੋਂ ਕੱਢ ਦਿੱਤਾ ਗਿਆ ਹੈ |


ਪਿਛਲੀ ਖ਼ਬਰ ਐੱਸ.ਐੱਮ.ਓ. ਨੇ ਸਿਵਲ ਹਸਤਪਾਲ ਨੂੰ ਸਾਫ਼ ਕਰਨ ਲਈ ਚਲਾਈ ਮੁਹਿੰਮ <br/> ਅਗਲੀ ਖ਼ਬਰ ਸ਼ਿਮਲਾ 'ਚ ਬਾਰਿਸ਼ ਤੋਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।