ਰੁਪਾਣਾ, 17 ਜੂਨ (ਜਗਜੀਤ ਸਿੰਘ)-ਇਕ ਨੌਜਵਾਨ ਵਲੋਂ ਨਹਿਰ ਛਾਲ ਮਾਰ ਕੇ ਆਪਣੀ ਜੀਵਨ ਲੀਲ੍ਹਾ ਸਮਾਮਤ ਕਰ ਲੈਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਜਾਣਕਾਰੀ ਅਨੁਸਾਰ ਨੌਜਵਾਨ ਸਾਰਜ ਪੁੱਤਰ ਪਿੱਪਲ ਸਿੰਘ ਵਾਸੀ ਪੰਜਾਵਾ ਜੋ ਕਿ ਪਿਛਲੇ ਲੰਮੇ ਤੋਂ ਆਪਣੇ ਪਰਿਵਾਰ ਸਮੇਤ ਪਿੰਡ ਰੁਪਾਣਾ 'ਚ ਆਪਣੇ ਮਕਾਨ ਵਿਚ ਰਹਿ ਰਿਹਾ ਸੀ ਅਤੇ ਸੇਤੀਆ ਪੇਪਰ ਮਿੱਲ 'ਚ ਠੇਕੇਦਾਰ ਕੋਲ ਕੰਮਕਾਰ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾ ਰਿਹਾ ਸੀ | ਦਿਮਾਗ਼ੀ ਪ੍ਰੇਸ਼ਾਨੀ ਕਰਕੇ ਬੀਤੇ ਦਿਨੀਂ ਉਸ ਨੇ ਅਰਨੀਵਾਲਾ ਨਹਿਰ 'ਤੇ ਆਪਣਾ ਮੋਟਰਸਾਈਕਲ, ਪਰਸ ਤੇ ਚੱਪਲਾਂ ਉਤਾਰ ਕੇ ਨਹਿਰ ਵਿਚ ਛਾਲ ਮਾਰ ਦਿੱਤੀ | ਪਰਿਵਾਰਕ ਮੈਂਬਰਾਂ ਨੂੰ ਜਾਣਕਾਰੀ ਮਿਲਣ 'ਤੇ ਨੌਜਵਾਨ ਦੀ ਭਾਲ ਸ਼ੁਰੂ ਕਰ ਦਿੱਤੀ | ਇਸ ਦੌਰਾਨ ਦੂਜੇ ਦਿਨ ਨੌਜਵਾਨ ਦੀ ਨਹਿਰ 'ਚ ਲਾਸ਼ ਮਿਲਣ 'ਤੇ ਉਸ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ |