ਫ਼ਰੀਦਕੋਟ, 18 ਜੂਨ (ਜਸਵੰਤ ਸਿੰਘ ਪੁਰਬਾ)-ਜ਼ਿਲ੍ਹਾ ਕਿ੍ਕਟ ਐਸੋਸੀਏਸ਼ਨ ਫ਼ਰੀਦਕੋਟ ਵਲੋਂ ਕਿ੍ਕਟ ਸੀਨੀਅਰ (ਲੜਕਿਆਂ) ਦੇ ਟਰਾਇਲ 21 ਜੂਨ 2025 ਦਿਨ ਸਨਿੱਚਰਵਾਰ ਨੂੰ ਸ਼ਾਮ 3 ਵਜੇ ਸਰਕਾਰੀ ਬਿ੍ਜਿੰਦਰਾ ਕਾਲਜ ਫ਼ਰੀਦਕੋਟ ਦੀ ਕਿ੍ਕਟ ਗਰਾਊਾਡ 'ਚ ਕਰਵਾਏ ਜਾ ਰਹੇ ਹਨ | ਕਿ੍ਕਟ ਐਸੋਸੀਏਸ਼ਨ ਫ਼ਰੀਦਕੋਟ ਦੇ ਜਨਰਲ ਸਕੱਤਰ ਡਾ. ਏ.ਜੀ.ਐਸ. ਬਾਵਾ ਨੇ ਦੱਸਿਆ ਕਿ ਇਹ ਟਰਾਇਲ ਫ਼ਰੀਦਕੋਟ ਜ਼ਿਲੇ੍ਹ ਦੀ ਸੀਨੀਅਰ ਟੀਮ ਲਈ ਖਿਡਾਰੀ ਆਪਣੇ ਨਾਲ ਜਨਮ ਸੰਬੰਧੀ ਸਰਟੀਫਿਕੇਟ ਜਾਂ ਕੋਈ ਮੰਨਣਯੋਗ ਸਬੂਤ ਲੈ ਕੇ ਆਉਣ ਤੇ ਖਿਡਾਰੀ ਵਾਈਟ ਕਿੱਟ 'ਚ ਟਰਾਇਲ ਦੇਣ ਆਉਣ | ਟਰਾਇਲ ਫ਼ੀਸ 100 ਰੁਪਏ ਹੋਵੇਗੀ |