05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਪਿੰਡ ਭਗਵਾਨਪੁਰਾ ਦੀ ਪੰਚਾਇਤ ਆਮ ਆਦਮੀ ਪਾਰਟੀ 'ਚ ਸ਼ਾਮਿਲ

ਅਜੀਤ ਡੈਸਕ 19-06-2025
ਮਲੋਟ, 18 ਜੂਨ (ਅਜਮੇਰ ਸਿੰਘ ਬਰਾੜ)-ਪਿੰਡ ਭਗਵਾਨਪੁਰਾ ਦੀ ਪੰਚਾਇਤ ਚੇਅਰਮੈਨ ਹਰਪ੍ਰੀਤ ਸਿੰਘ ਮਾਨ ਕਰਮਗੜ, ਨਿਰਮਲ ਸਿੰਘ ਭੁੱਲਰ, ਲਾਲੀ ਮਾਨ ਕਰਮਗੜ੍ਹ, ਸੁਖਜਿੰਦਰਪਾਲ ਸਿੰਘ, ਗੱਗੀ ਮਾਨ ਅਤੇ ਡਾਕਟਰ ਰਾਮ ਚੰਦ ਦੀ ਪ੍ਰੇਰਨਾ ਨਾਲ ਆਮ ਆਦਮੀ ਪਾਰਟੀ 'ਚ ਸ਼ਾਮਿਲ ਹੋ ਗਈ | ਪਿੰਡ ਦੀ ਸਰਪੰਚ ਪ੍ਰੇਮ ਲਤਾ ਪਤਨੀ ਬਲਜੀਤ ਰਾਮ, ਗ੍ਰਾਮ ਪੰਚਾਇਤ ਦੇ ਮੈਂਬਰ ਬਲਵੰਤ ਸਿੰਘ ਪੁੱਤਰ ਮੁਖਤਿਆਰ ਸਿੰਘ, ਹਰਭਜਨ ਕੌਰ ਪਤਨੀ ਮਿਲਖਰਾਜ, ਮਨਪ੍ਰੀਤ ਕੌਰ ਪਤਨੀ ਬਲਵਿੰਦਰ ਬਿੱਟੂ, ਜਸਕਰਨ ਸਿੰਘ ਪੁੱਤਰ ਗੁਰਮੀਤ ਸਿੰਘ, ਸਾਬਕਾ ਮੈਂਬਰ ਦੀਦਾਰ ਸਿੰਘ ਬੱਗਾ, ਸਾਬਕਾ ਮੈਂਬਰ ਕਰਮਜੀਤ ਕੌਰ, ਪ੍ਰਕਾਸ਼ ਕੌਰ ਤੇ ਮਹਿੰਦਰ ਸਿੰਘ ਦਾ 'ਆਪ' 'ਚ ਸ਼ਾਮਿਲ ਹੋਣ 'ਤੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਸਵਾਗਤ ਕੀਤਾ | ਸਰਪੰਚ ਅਤੇ ਪੰਚਾਂ ਅਤੇ ਸਾਬਕਾ ਪੰਚਾਂ ਤੋਂ ਇਲਾਵਾ ਹੋਰ ਮੋਹਤਵਰ ਵਿਅਕਤੀਆਂ ਨੂੰ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁਡੀਆਂ ਨੇ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਦਾ ਪਾਰਟੀ ਅੰਦਰ ਬਣਦਾ ਮਾਣ ਸਤਿਕਾਰ ਕਾਇਮ ਰਹੇਗਾ | ਸ: ਖੁੱਡੀਆਂ ਨੇ ਕਿਹਾ ਕਿ ਪਿੰਡ ਭਗਵਾਨਪੁਰਾ ਦੇ ਵਿਕਾਸ ਲਈ ਪੰਜਾਬ ਸਰਕਾਰ ਵਲੋਂ ਸਮੇਂ-ਸਮੇਂ ਸਿਰ ਪਹਿਲਾਂ ਵੀ ਵਿਕਾਸ ਕਾਰਜ ਕਰਵਾਏ ਗਏ ਹਨ ਅਤੇ ਹੁਣ ਹੋਰ ਤੇਜ਼ੀ ਨਾਲ ਭਗਵਾਨਪੁਰਾ ਪਿੰਡ ਦੇ ਵਿਕਾਸ ਕਾਰਜ ਕਰਵਾਏ ਜਾਣਗੇ | ਇਸ ਮੌਕੇ ਗੁਰਮੀਤ ਸਿੰਘ ਖੁੱਡੀਆਂ ਦੇ ਪੀ.ਏ. ਗੁਰਬਾਜ ਖੱੁਡੀਆਂ, ਇਲਾਵਾ ਸੁਖਬੀਰ ਸਿੰਘ ਸੰਧੂ, ਭਜਨ ਦਾਸ, ਜਿਉਣ ਸਿੰਘ ਸੰਧ,ੂ ਬੇਅੰਤ ਮਾਨ, ਗੁਰਲਾਲ ਮਾਨ, ਸਤਵਿੰਦਰ ਸਿੰਘ ਸੰਧੂ, ਯਗਰਾਜ ਚੌਧਰੀ ਤੋਂ ਇਲਾਵਾ ਹੋਰ ਵੀ ਪਤਵੰਤੇ ਸੱਜਣ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਪੱਤਰਕਾਰ ਸੁਖਪਾਲ ਢਿੱਲੋਂ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਅਗਲੀ ਖ਼ਬਰ ਕ੍ਰਿਕਟ ਦੇ ਟਰਾਇਲ 21 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।