05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਚੋਰਾਂ ਨੇ ਇਕੋ ਰਾਤ ਚਾਰ ਦੁਕਾਨਾਂ ਨੂੰ ਬਣਾਇਆ ਨਿਸ਼ਾਨਾ

ਅਜੀਤ ਡੈਸਕ 19-06-2025
ਸ੍ਰੀ ਮੁਕਤਸਰ ਸਾਹਿਬ, 18 ਜੂਨ (ਹਰਮਹਿੰਦਰ ਪਾਲ)-ਬੀਤੀ ਰਾਤ ਚੋਰਾਂ ਵਲੋਂ ਚਾਰ ਦੁਕਾਨਾਂ ਵਿਚ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਗਿਆ | ਲੋਕਾਂ ਦਾ ਕਹਿਣਾ ਹੈ ਕਿ ਪੁਲਿਸ ਪ੍ਰਸ਼ਾਸਨ ਦੇ ਰਾਜ ਵਿਚ ਚੋਰ ਬੇਖ਼ੌਫ਼ ਹੋ ਕੇ ਚੋਰੀਆਂ ਨੂੰ ਅੰਜਾਮ ਦੇ ਰਹੇ ਹਨ | ਹੁਣ ਲੋਕ ਘਰਾਂ ਤੇ ਦੁਕਾਨਾਂ 'ਤੇ ਵੀ ਸੁਰੱਖਿਅਤ ਨਹੀਂ ਰਹੇ | ਚੋਰਾਂ ਨੇ ਅਬੋਹਰ ਰੋਡ 'ਤੇ ਖੱਡੀਆਂ ਵਾਲੀ ਗਲੀ ਅਤੇ ਮੌੜ ਰੋਡ 'ਤੇ ਚਾਰ ਦੁਕਾਨਾਂ ਦੇ ਸ਼ਟਰ ਤੋੜ ਕੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ | ਚੋਰੀ ਦੀ ਇਨ੍ਹਾਂ ਘਟਨਾਵਾਂ ਨਾਲ ਦੁਕਾਨਦਾਰਾਂ ਦਾ ਹਜ਼ਾਰਾਂ ਰੁਪਏ ਦਾ ਨੁਕਸਾਨ ਹੋਇਆ | ਚੋਰੀ ਦੀ ਇਹ ਸਾਰੀਆਂ ਘਟਨਾਵਾਂ ਸੀ.ਸੀ.ਟੀ.ਵੀ. ਕੈਮਰਿਆਂ ਵਿਚ ਕੈਦ ਹੋ ਗਈਆਂ ਹਨ | ਦੱਸਣਯੋਗ ਹੈ ਕਿ ਚੋਰਾਂ ਨੇ ਖੱਡੀਆਂ ਵਾਲੀ ਗਲੀ ਸਥਿਤ ਦਸਮੇਸ਼ ਡੇਅਰੀ, ਮੌੜ ਰੋਡ 'ਤੇ ਗੁਰਮੀਤ ਪਾਈਪ ਸਟੋਰ ਐਂਡ ਸੋਲਸਰ ਸਿਸਟਮ, ਰੋਮਾਣਾ ਸਰਵਿਸ ਸਟੇਸ਼ਨ ਅਤੇ ਇਕ ਕਰਿਆਨੇ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ | ਨਾਰਾਜ਼ ਸ਼ਹਿਰੀਆਂ ਨੇ ਪੁਲਿਸ ਪ੍ਰਸ਼ਾਸਨ ਤੋਂ ਰਾਤ ਦੀ ਗਸ਼ਤ ਵਧਾਉਣ ਦੀ ਮੰਗ ਕੀਤੀ ਹੈ |
ਪਿਛਲੀ ਖ਼ਬਰ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਬਲਾਕ ਬਾਜਾਖਾਨਾ ਦੀ ਮੀਟਿੰਗ ਅਗਲੀ ਖ਼ਬਰ ਅਗਵਾ ਕੀਤੇ ਨੌਜਵਾਨ ਦੇ ਮਾਮਲੇ 'ਚ 6 ਅਣਪਛਾਤਿਆਂ ਵਿਰੁੱਧ ਪਰਚਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।