ਸ੍ਰੀ ਮੁਕਤਸਰ ਸਾਹਿਬ, 18 ਜੂਨ (ਰਣਜੀਤ ਸਿੰਘ ਢਿੱਲੋਂ)-ਜ਼ਿਲ੍ਹਾ ਰੁਜ਼ਗਾਰ ਉਤਪੱਤੀ ਹੁਨਰ ਵਿਕਾਸ ਅਤੇ ਸਿਖਲਾਈ ਅਫ਼ਸਰ ਕੰਵਲਪੁਨੀਤ ਕੌਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 20 ਜੂਨ ਨੂੰ ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਊਰੋ ਸ੍ਰੀ ਮੁਕਤਸਰ ਸਾਹਿਬ ਵਿਖੇ ਪਲੇਸਮੈਂਟ ਕੈਪ ਲਗਾਇਆ ਜਾ ਰਿਹਾ ਹੈ | ਇਸ ਪਲੇਸਮੈਂਟ ਕੈਂਪ ਵਿਚ ਐਕਸਿਸ ਬੈਂਕ ਕੰਪਨੀ ਵਲੋਂ 50 ਅਸਿਸਟੈਂਟ ਮੈਨੇਜਰ ਦੀਆਂ ਆਸਾਮੀਆਂ ਲਈ ਘੱਟ ਤੋਂ ਘੱਟ ਗੈ੍ਰਜੂਏਸ਼ਨ ਪਾਸ ਲੜਕੇ ਤੇ ਲੜਕੀਆਂ ਦੀ ਇੰਟਰਵਿਊ ਕੀਤੀ ਜਾਣੀ ਹੈ | ਦਲਜੀਤ ਸਿੰਘ ਬਰਾੜ ਪਲੇਸਮੈਂਟ ਅਫ਼ਸਰ ਨੇ ਦੱਸਿਆ ਕਿ ਕੈਂਪ ਵਿਚ ਭਾਗ ਲੈਣ ਸਮੇਂ ਪ੍ਰਾਰਥੀ ਆਪਣੀ ਵਿਦਿਅਕ ਯੋਗਤਾ ਦੇ ਦਸਤਾਵੇਜ਼, 2 ਪਾਸਪੋਰਟ ਸਾਈਜ਼ ਫ਼ੋਟੋ, ਆਧਾਰ ਕਾਰਡ, ਜਾਤੀ ਸਰਟੀਫ਼ਿਕੇਟ (ਅਸਲ ਤੇ ਫ਼ੋਟੋ ਕਾਪੀ) ਜ਼ਰੂਰ ਨਾਲ ਲੈ ਕੇ ਆਉਣ | ਉਨ੍ਹਾਂ ਦੱਸਿਆ ਕਿ ਪ੍ਰਾਰਥੀ ਵਿਭਾਗ ਵਲੋਂ ਮੁਹੱਈਆ ਕਰਵਾਈ ਜਾਂਦੀਆਂ ਸੇਵਾਵਾਂ ਦਾ ਲਾਭ ਲੈਣ ਲਈ ਦਫ਼ਤਰ ਦੇ ਵਟਸਐਪ ਨੰਬਰ 'ਤੇ ਆਪਣੇ ਵੇਰਵੇ ਭੇਜ ਦੇ ਗਰੁੱਪ ਜੁਆਇੰਨ ਕਰਨ, ਤਾਂ ਜੋ ਪ੍ਰਾਰਥੀਆਂ ਨੂੰ ਦਫ਼ਤਰ ਵਲੋਂ ਲਗਾਏ ਜਾਂਦੇ ਪਲੇਸਮੈਂਟ ਕੈਂਪ/ਰੁਜ਼ਗਾਰ ਮੇਲੇ ਅਤੇ ਹੋਰ ਪ੍ਰੋਗਰਾਮ ਬਾਰੇ ਸਮੇਂ ਸਿਰ ਜਾਣਕਾਰੀ ਮਿਲ ਸਕੇ | ਇੰਟਰਵਿਊ ਵਿਚ ਭਾਗ ਲੈਣ ਲਈ ਕੋਈ ਵੀ ਟੀ.ਏ. ਤੇ ਡੀ.ਏ. ਦੇਣ ਯੋਗ ਨਹੀਂ ਹੋਵੇਗਾ |