04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਅਧਿਆਪਕ ਸਤਨਾਮ ਸਿੰਘ ਦੇ ਦਿਹਾਂਤ 'ਤੇ ਦੁੱਖ ਦਾ ਪ੍ਰਗਟਾਵਾ

ਅਜੀਤ ਡੈਸਕ 19-06-2025
ਸ੍ਰੀ ਮੁਕਤਸਰ ਸਾਹਿਬ, 18 ਜੂਨ (ਰਣਜੀਤ ਸਿੰਘ ਢਿੱਲੋਂ)-ਸਰਕਾਰੀ ਪ੍ਰਾਇਮਰੀ ਸਕੂਲ ਗੁਲਾਬੇਵਾਲਾ ਵਿਖੇ ਸੇਵਾਵਾਂ ਨਿਭਾਅ ਰਹੇ ਈ.ਟੀ.ਟੀ. ਅਧਿਆਪਕ ਸਤਨਾਮ ਸਿੰਘ (45) ਦੀ ਬੇਵਕਤ ਮੌਤ 'ਤੇ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਇਕਾਈ ਵਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ | ਉਹ ਪਿਛਲੇ ਕੁਝ ਸਮੇਂ ਤੋਂ ਲਿਵਰ ਦੀ ਬਿਮਾਰੀ ਨਾਲ ਪੀੜਤ ਸਨ | ਉਹ ਆਪਣੇ ਪਿੱਛੇ ਆਪਣੀ ਬਜ਼ੁਰਗ ਮਾਤਾ, ਧਰਮਪਤਨੀ, ਭਰਾ ਤੇ ਦੋ ਬੱਚਿਆਂ ਨੂੰ ਛੱਡ ਗਏ ਹਨ | ਡੈਮੋਕ੍ਰੇਟਿਕ ਟੀਚਰ ਫ਼ਰੰਟ ਸ੍ਰੀ ਮੁਕਤਸਰ ਸਾਹਿਬ ਦੇ ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਹਰੀਕੇ, ਜ਼ਿਲ੍ਹਾ ਸਕੱਤਰ ਜੀਵਨ ਸਿੰਘ, ਸੀਨੀਅਰ ਮੀਤ ਪ੍ਰਧਾਨ ਸੁਰਿੰਦਰ ਸੇਤੀਆ, ਪਰਮਿੰਦਰ ਖੋਖਰ, ਚਰਨਜੀਤ ਸਿੰਘ ਅਟਵਾਲ, ਹਰਬੰਸ ਲਾਲ, ਜਸਵਿੰਦਰ ਖੁੱਡੀਆਂ, ਨੀਰਜ ਕੁਮਾਰ ਬਜਾਜ, ਕੇ.ਸੀ. ਰੁਪਾਣਾ, ਨਰਿੰਦਰ ਬੇਦੀ, ਮਨੋਜ ਬੇਦੀ, ਰਾਮ ਸਵਰਨ ਲੱਖੇਵਾਲੀ, ਸੁਖਜੀਤ ਸਿੰਘ ਉਦੇਕਰਨ, ਹਰਪ੍ਰੀਤ ਸਿੰਘ ਉਦੇਕਰਨ, ਜਸਕੌਲਪ੍ਰੀਤ ਸਿੰਘ, ਕੁਲਦੀਪ ਸ਼ਰਮਾ, ਗੁਰਪ੍ਰੀਤ ਸਿੰਘ ਲੰਬੀ, ਚਮਨ ਪ੍ਰਜਾਪਤੀ, ਵਰਿੰਦਰ ਬਹਿਲ, ਰਵਿੰਦਰਦੀਪ ਗੁਲਾਬੇਵਾਲਾ, ਕੁਲਵਿੰਦਰ ਗੁਲਾਬੇਵਾਲਾ, ਰਾਜਨੀਤ ਗਿਰਧਰ, ਸਰਬਜੀਤ ਭਾਗਸਰ, ਰਵਿੰਦਰ ਲੁਬਾਣਿਆਂਵਾਲੀ ਆਦਿ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ |
ਪਿਛਲੀ ਖ਼ਬਰ ਕੇਂਦਰੀ ਤਨਖ਼ਾਹ ਕਮਿਸ਼ਨ ਲਾਗੂ ਕਰਨ ਲਈ ਸੇਵਾ ਨਿਯਮ ਸੋਧਣ ਲੱਗੀ ਸਰਕਾਰ-ਡੀ.ਟੀ.ਐੱਫ਼. ਅਗਲੀ ਖ਼ਬਰ ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ 20 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।