ਮਲੋਟ, 18 ਜੂਨ (ਪਾਟਿਲ)-ਗੁਰੂ ਨਾਨਕ ਮਿਸ਼ਨ ਸਮਾਜ ਸੇਵੀ ਸੰਸਥਾ ਮਲੋਟ ਵਲੋਂ ਅੱਖਾਂ ਦੇ ਕੈਂਪ ਦੌਰਾਨ ਚੁਣੇ ਗਏ 70 ਮਰੀਜ਼ਾਂ ਵਿਚੋਂ 35 ਮਰੀਜ਼ਾਂ ਦੇ ਜੈਤੋ ਸਥਿਤ ਲਾਈਨ ਕੇਅਰ ਸੈਂਟਰ ਹਸਪਤਾਲ 'ਚ ਅੱਖਾਂ ਦੇ ਮੁਫ਼ਤ ਆਪ੍ਰੇਸ਼ਨ ਸਫ਼ਲਤਾਪੂਰਵਕ ਕਰ ਦਿੱਤੇ ਗਏ ਹਨ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਮਾਜ ਸੇਵੀ ਤੇ ਧਾਰਮਿਕ ਸੰਸਥਾਵਾਂ ਦੇ ਜ਼ਿਲ੍ਹਾ ਕੋਆਰਡੀਨੇਟਰ ਡਾ. ਸੁਖਦੇਵ ਸਿੰਘ ਗਿੱਲ ਨੇ ਦੱਸਿਆ ਕਿ ਆਪ੍ਰੇਸ਼ਨ ਕਰਵਾਉਣ ਤੋਂ ਬਾਅਦ ਲੈਂਨਜ਼ ਪਵਾ ਕੇ ਮਲੋਟ ਪਰਤਣ ਵਾਲੇ ਮਰੀਜ਼ਾਂ ਦੇ ਚਿਹਰਿਆਂ 'ਤੇ ਖ਼ੁਸ਼ੀ ਵਿਖਾਈ ਦੇ ਰਹੀ ਸੀ | ਇਸ ਮੌਕੇ ਮਰੀਜ਼ਾਂ ਲਈ ਫ਼ਲਾਂ ਦੀ ਸੇਵਾ ਸਮਾਜ ਸੇਵਕ ਹਰੀਸ਼ ਸੁਖੀਜਾ ਤੇ ਸੰਦੀਪ ਕੁਮਾਰ (ਮਾਰਕੀਟ ਕਮੇਟੀ ਮਲੋਟ) ਵਲੋਂ ਕੀਤੀ ਗਈ | ਡਾ. ਗਿੱਲ ਨੇ ਦੱਸਿਆ ਕਿ ਅੱਜ 30 ਹੋਰ ਮਰੀਜ਼ਾਂ ਨੂੰ ਚਿੱਟੇ ਮੋਤੀਆ ਦੇ ਆਪ੍ਰੇਸ਼ਨ ਲਈ ਜੈਤੋ ਭੇਜਿਆ ਗਿਆ ਹੈ | ਇਸ ਮੌਕੇ ਮਿਸ਼ਨ ਵਲੋਂ ਹਰਪ੍ਰੀਤ ਸਿੰਘ ਸੇਠੀ (ਡਿਪਟੀ ਡਾਇਰੈਕਟਰ ਬਾਗਬਾਨੀ ਵਿਭਾਗ ਪੰਜਾਬ) ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ, ਜਿਨ੍ਹਾਂ ਨੇ ਮਿਸ਼ਨ ਨੂੰ ਸਹਿਯੋਗ ਦਿੱਤਾ ਅਤੇ ਸਥਾਈ ਮੈਂਬਰ ਬਣੇ | ਇਸ ਮੌਕੇ ਪ੍ਰਧਾਨ ਹਰਮੰਦਰ ਸਿੰਘ ਹਰੀ, ਖ਼ਜ਼ਾਨਚੀ ਮਨਜੀਤ ਸਿੰਘ ਭਾਟੀਆ, ਮੀਤ ਪ੍ਰਧਾਨ ਦਲੀਪ ਸਿੰਘ ਮੱਕੜ, ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਗਿੱਲ, ਸਹਾਇਕ ਖ਼ਜ਼ਾਨਚੀ ਸੁਖਮੰਦਰ ਸਿੰਘ ਬਰਾੜ, ਰਾਮ ਸਿੰਘ (ਪੀ.ਏ. ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ), ਸਮਾਜ ਸੇਵਕ ਹਰੀਸ਼ ਸੁਖੀਜਾ, ਸੰਦੀਪ ਕੁਮਾਰ, ਕਿ੍ਸ਼ਨ ਕੁਮਾਰ ਅਤੇ ਗੁਰਪ੍ਰੀਤ ਨੱਢਾ ਹਾਜ਼ਰ ਸਨ |