04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਕਟੋਰੇਵਾਲਾ ਦੇ ਅਗਵਾ ਕੀਤੇ ਨੌਜਵਾਨ ਦਾ ਕੋਈ ਥਹੁ-ਪਤਾ ਨਹੀਂ ਲੱਗਿਆ

ਅਜੀਤ ਡੈਸਕ 19-06-2025
ਮਲੋਟ, 18 ਜੂਨ (ਪਾਟਿਲ)-ਥਾਣਾ ਸਦਰ ਮਲੋਟ ਦੇ ਪਿੰਡ ਕਟੋਰੇਵਾਲਾ ਵਿਖੇ ਅਗਵਾ ਕੀਤੇ 29 ਸਾਲਾ ਨੌਜਵਾਨ ਦਾ ਹਾਲੇ ਕੋਈ ਥਹੁ-ਪਤਾ ਨਹੀਂ ਲੱਗ ਸਕਿਆ ਹੈ ਤੇ ਨਾ ਹੀ ਪੁਲਿਸ ਵਲੋਂ ਕੋਈ ਜਾਣਕਾਰੀ ਸਾਂਝੀ ਕੀਤੀ ਗਈ ਹੈ | ਵਰਨਣਯੋਗ ਹੈ ਕਿ ਬੀਤੀ 16 ਜੂਨ ਦੀ ਰਾਤ ਨੂੰ ਪਿੰਡ ਕਟੋਰੇਵਾਲਾ ਵਿਖੇ 29 ਸਾਲਾ ਨੌਜਵਾਨ ਨੂੰ ਅਗਵਾ ਕਰ ਲਿਆ ਗਿਆ ਸੀ | ਇਸ ਮਾਮਲੇ 'ਚ ਅਗਵਾਕਾਰਾਂ ਨੇ ਗੋਲੀਆਂ ਚਲਾਈਆਂ ਅਤੇ ਅਗਵਾ ਹੋਏ ਨੌਜਵਾਨ ਦੇ ਮਾਂ ਤੇ ਪਿਉ ਦੇ ਦੀਆਂ ਲੱਤਾਂ 'ਚ ਵੀ ਗੋਲੀਆਂ ਚਲਾਈਆਂ | ਗੋਲੀਆਂ ਦੇ ਸ਼ਰ੍ਹੇ ਵੱਜਣ ਨਾਲ ਜ਼ਖ਼ਮੀ ਹੋਏ ਮਾਂ-ਬਾਪ ਨੂੰ ਸਿਵਲ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਹੈ | ਸਦਰ ਮਲੋਟ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਆਰੰਭੀ ਹੋਈ ਹੈ | ਹਸਪਤਾਲ ਵਿਚ ਭਰਤੀ ਅਗਵਾ ਨੌਜਵਾਨ ਦੀ ਮਾਂ ਸਰਬਜੀਤ ਕੌਰ ਨੇ ਪੱਤਰਕਾਰਾਂ ਅਤੇ ਪਿਤਾ ਜਸਬੀਰ ਸਿੰਘ ਪੱੁਤਰ ਗੋਪਾਲ ਸਿੰਘ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਕਿਹਾ ਕਿ ਉਸ ਦੇ ਦੋ ਲੜਕੇ ਹਨ, ਜਿਨ੍ਹਾਂ ਵਿਚੋਂ ਇਕ ਬਾਹਰ ਨੌਕਰੀ ਕਰਦਾ ਹੈ | ਜਦਕਿ ਦੂਜਾ ਲੜਕਾ ਰਣਜੀਤ ਸਿੰਘ ਖੇਤੀਬਾੜੀ ਦਾ ਕੰਮ ਕਰਦਾ ਹੈ | ਬੀਤੀ 16 ਜੂਨ ਨੂੰ ਰਾਤ ਸਾਢੇ 9 ਵਜੇ ਕਾਲੀ ਸਕਾਰਪੀਓ 'ਤੇ ਕੁਝ ਨੌਜਵਾਨ ਉਨ੍ਹਾਂ ਦੇ ਘਰ ਆਏ, ਜਿਨ੍ਹਾਂ ਵਿਚੋਂ ਇਕ ਲੜਕਾ ਦੋ-ਤਿੰਨ ਮਹੀਨੇ ਪਹਿਲਾਂ ਵੀ ਉਨ੍ਹਾਂ ਦੇ ਘਰ ਆਇਆ ਸੀ | ਇਸ ਕਰਕੇ ਉਨ੍ਹਾਂ ਨੇ ਰਣਜੀਤ ਸਿੰਘ ਨੂੰ ਸੁੱਤੇ ਪਏ ਨੂੰ ਉਠਾ ਦਿੱਤਾ | ਰਣਜੀਤ ਸਿੰਘ ਜਦੋਂ ਉਨ੍ਹਾਂ ਨਾਲ ਬਾਹਰ ਗੱਡੀ ਵਿਚ ਪਾਣੀ ਪਿਆਉਣ ਗਿਆ, ਤਾਂ ਉਨ੍ਹਾਂ ਨੇ ਹਥਿਆਰਾਂ ਦੀ ਨੋਕ 'ਤੇ ਜ਼ਬਰੀ ਉਸ ਨੂੰ ਗੱਡੀ ਵਿਚ ਅਗਵਾ ਕਰ ਲਿਆ | ਇਸ ਮੌਕੇ ਆਪਣੇ ਲੜਕੇ ਦੀ ਮਦਦ ਲਈ ਜਸਬੀਰ ਸਿੰਘ ਤੇ ਸਰਬਜੀਤ ਕੌਰ ਬਾਹਰ ਆਏ ਅਤੇ ਉਨ੍ਹਾਂ ਨੇ ਰਣਜੀਤ ਸਿੰਘ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਜਿਸ 'ਤੇ ਅਗਵਾਕਾਰਾਂ ਨੇ ਅਸਲੇ ਨਾਲ ਫਾਇਰ ਕੀਤੇ | ਇਸ ਤੋਂ ਬਾਅਦ ਅਗਵਾਕਾਰ ਰਣਜੀਤ ਸਿੰਘ ਨੂੰ ਗੱਡੀ ਵਿਚ ਅਗਵਾ ਕਰਕੇ ਲੈ ਗਏ | ਪਰਿਵਾਰ ਅਨੁਸਾਰ ਉਨ੍ਹਾਂ ਨੂੰ ਅਗਵਾ ਦੇ ਕਾਰਨ ਬਾਰੇ ਜ਼ਿਆਦਾ ਪਤਾ ਨਹੀਂ, ਪਰ ਉਨ੍ਹਾਂ ਦਾ ਲੜਕਾ ਪੁਰਾਣੀਆਂ ਕਾਰਾਂ ਵੇਚਣ-ਖ਼ਰੀਦਣ ਦਾ ਕੰਮ ਕਰਦਾ ਸੀ | ਇਸ ਕਰਕੇ ਉਸ ਦਾ ਉਨ੍ਹਾਂ ਨਾਲ ਕੋਈ ਲੈਣ- ਦੇਣ ਹੈ ਇਸ ਦਾ ਪਤਾ ਨਹੀਂ, ਪਰ ਅਗਵਾਕਾਰਾਂ ਨੇ ਲੜਕੇ ਦੇ ਫ਼ੋਨ ਤੋਂ ਉਨ੍ਹਾਂ ਨੂੰ 7 ਲੱਖ ਰੁਪਏ ਦੇਣ ਦੀ ਮੰਗ ਕੀਤੀ ਅਤੇ ਕਿਹਾ ਕਿ ਇਸ ਸੰਬੰਧੀ ਖ਼ਾਤੇ ਵਿਚ ਪੈਸੇ ਪਾਉਣ ਦੀ ਹਦਾਇਤ ਕੀਤੀ ਤੇ ਪੁਲਿਸ ਨੂੰ ਸੂਚਨਾ ਦੇਣ 'ਤੇ ਸਿੱਟੇ ਭੁਗਤਣ ਲਈ ਕਿਹਾ ਹੈ | ਅਗਵਾਕਾਰਾਂ ਨੇ ਕਿਹਾ ਕਿ ਪੈਸੇ ਉਨ੍ਹਾਂ ਦੇ ਖ਼ਾਤੇ ਵਿਚ ਪਾ ਦਿਓ ਤਾਂ ਲੜਕਾ ਖ਼ੁਦ ਘਰ ਪਹੁੰਚ ਜਾਵੇਗਾ | ਇਸ ਮਾਮਲੇ 'ਤੇ ਸਦਰ ਮਲੋਟ ਪੁਲਿਸ ਨੇ ਅਗਵਾ ਨੌਜਵਾਨ ਦੇ ਪਿਤਾ ਜਸਬੀਰ ਸਿੰਘ ਦੇ ਬਿਆਨਾਂ 'ਤੇ ਅਣਪਛਾਤਿਆਂ ਵਿਰੁੱਧ ਕਾਰਵਾਈ ਵੀ ਸ਼ੁਰੂ ਕੀਤੀ ਹੋਈ ਹੈ |
ਪਿਛਲੀ ਖ਼ਬਰ ਕੰਡਕਟਰ 'ਤੇ ਹਮਲਾ ਕਰਨ ਦੇ ਦੋਸ਼ੀਆਂ ਦੀ ਗਿ੍ਫ਼ਤਾਰੀ ਨਾ ਹੋਣ ਵਿਰੁੱਧ ਰੋਡਵੇਜ਼ ਮੁਲਾਜ਼ਮਾਂ ਵਲੋਂ ਨਾਅਰੇਬਾਜ਼ੀ <br/> ਅਗਲੀ ਖ਼ਬਰ ਪੰਜਾਬ 'ਚ ਜਲਦ ਬਣੇਗੀ ਪੰਥਕ ਪਾਰਟੀ-ਰਜਿੰਦਰ ਸਿੰਘ ਰਾਜਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।