03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਮੋਗਾ ਪੁਲਿਸ ਵਲੋਂ ਕਾਸੋ ਆਪ੍ਰੇਸ਼ਨ ਤਹਿਤ ਨਸ਼ਿਆਂ ਤੋਂ ਪ੍ਰਭਾਵਿਤ ਸਥਾਨਾਂ ਦੀ ਚੈਕਿੰਗ

ਕਾਸੋ ਆਪ੍ਰੇਸ਼ਨ ਦੌਰਾਨ ਮੋਗਾ ਪੁਲਿਸ ਦੇ ਕਰਮਚਾਰੀ ਇਕ ਘਰ ਦੀ ਚੈਕਿੰਗ ਕਰਦੇ ਹੋਏ | ਤਸਵੀਰ: ਜਸਪਾਲ ਸਿੰਘ ਬੱਬੀ <br/> 19-06-2025
ਮੋਗਾ, 18 ਜੂਨ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਪੁਲਿਸ ਵਲੋਂ ਨਸ਼ਿਆਂ ਦੀ ਰੋਕਥਾਮ ਅਤੇ ਸਮਾਜ ਦੇ ਮਾੜੇ ਅਨਸਰਾਂ ਨੂੰ ਕਾਬੂ ਕਰਨ ਲਈ ਜਾਰੀ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਤਹਿਤ ਸੀਨੀਅਰ ਕਪਤਾਨ ਪੁਲਿਸ ਅਜੇ ਗਾਂਧੀ ਦੀ ਅਗਵਾਈ ਵਿਚ ਅੱਜ ਵਿਸ਼ੇਸ਼ ਘੇਰਾਬੰਦੀ ਅਤੇ ਸਰਚ ਆਪ੍ਰੇਸ਼ਨ (ਕਾਸੋ) ਅਭਿਆਨ ਅੱਜ ਸਵੇਰੇ 6 ਵਜੇ ਤੋਂ 10 ਤੱਕ ਸਬ ਡਵੀਜ਼ਨ ਸਿਟੀ ਮੋਗਾ ਵਿਚ ਚਲਾਇਆ ਗਿਆ | ਇਸ ਆਪ੍ਰੇਸ਼ਨ ਦੌਰਾਨ 1 ਡੀ.ਐਸ.ਪੀ., 2 ਇੰਸਪੈਕਟਰ/ਐਸ.ਐਚ.ਓ., 2 ਸਬ ਇੰਸਪੈਕਟਰ/ਐਸ.ਐਚ.ਓ. ਅਤੇ 45 (ਐਨ.ਜੀ.ਓ. ਅਤੇ ਈ.ਪੀ.ਓ.) ਕੁੱਲ 50 ਪੁਲਿਸ ਕਰਮਚਾਰੀਆਂ ਵਲੋਂ ਵੱਖ-ਵੱਖ ਟੀਮਾਂ ਬਣਾ ਕੇ ਥਾਣਾ ਸਿਟੀ ਮੋਗਾ ਦੇ ਏਰੀਆ ਐਮ.ਪੀ. ਬਸਤੀ ਲੰਢੇਕੇ, ਥਾਣਾ ਸਿਟੀ ਸਾਊਥ ਦਾ ਏਰੀਆ, ਸਾਧਾਂਵਾਲੀ ਬਸਤੀ ਅਤੇ ਇੰਦਰਾ ਕਾਲੋਨੀ ਵਿਚ ਚੈਕਿੰਗ ਕੀਤੀ ਗਈ | ਚੈਕਿੰਗ ਦੌਰਾਨ ਸ਼ੱਕੀ ਵਿਅਕਤੀਆਂ ਦੇ ਘਰਾਂ ਅਤੇ ਉਨ੍ਹਾਂ ਦੇ ਸ਼ੱਕੀ ਟਿਕਾਣਿਆਂ ਉੱਪਰ ਤਲਾਸ਼ੀ ਅਭਿਆਨ ਚਲਾਇਆ ਗਿਆ | ਇਸ ਚੈਕਿੰਗ ਦੌਰਾਨ ਫੜੇ ਗਏ ਸ਼ੱਕੀ ਵਿਅਕਤੀਆਂ ਪਾਸੋਂ ਪੁੱਛਗਿੱਛ ਕੀਤੀ ਜਾ ਰਹੀ ਹੈ | ਉਪ ਕਪਤਾਨ ਪੁਲਿਸ ਸਬ-ਡਵੀਜ਼ਨ ਸਿਟੀ ਮੋਗਾ ਗੁਰਪ੍ਰੀਤ ਸਿੰਘ ਨੇ ਇਸ ਕਾਰਵਾਈ ਵਿਚ ਸ਼ਾਮਿਲ ਪੁਲਿਸ ਮੁਲਾਜ਼ਮਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਹ ਅਪਰੇਸ਼ਨ ਸ਼ਾਂਤੀ ਅਤੇ ਅਮਨ ਕਾਨੂੰਨ ਦੀ ਵਿਵਸਥਾ ਬਣਾਈ ਰੱਖਣ ਲਈ ਸਾਡੀ ਵਚਨਬੱਧਤਾ ਨੂੰ ਦਰਸਾਉਂਦਾ ਹੈ | ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਾ ਮੁਕਤ ਪੰਜਾਬ ਦੀ ਸਿਰਜਣਾ ਸਬੰਧੀ ਪੁਲਿਸ ਵਿਭਾਗ ਨੂੰ ਸਹਿਯੋਗ ਦੇਣ |
ਪਿਛਲੀ ਖ਼ਬਰ ਕੈਨੇਡਾ ਪੀ.ਆਰ. ਫੈਮਲੀ ਵੀਜ਼ੇ ਦੇ ਨਾਂਅ 'ਤੇ ਪੌਣੇ ਦੋ ਕਰੋੜ ਦੀ ਠੱਗੀ <br/> ਅਗਲੀ ਖ਼ਬਰ ਲਾਇਨ ਅਸ਼ੀਸ਼ ਕੁਮਾਰ ਲਾਇਨਜ਼ ਕਲੱਬਾਂ ਦੇ ਖੇਤਰੀ ਚੇਅਰਮੈਨ ਬਣੇ-ਬਾਂਸਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।