24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2026

ਦੀਦਾਰ ਸਿੰਘ ਮਾਡਰਨ ਜਵੈਲਰਜ਼ ਦੀ ਪੋਤਰੀ ਦਾ ਸੜਕ ਹਾਦਸੇ ’ਚ ਦਿਹਾਂਤ

ਕੋਟਕਪੂਰਾ, 24 ਨਵੰਬਰ (ਰਿੰਕੂ ਮਲਹੋਤਰਾ)-ਕੋਟਕਪੂਰਾ ਦੇ ਉਦਯੋਗਪਤੀ ਦੀਦਾਰ ਸਿੰਘ ਮਾਡਰਨ ਜਵੈਲਰਜ਼ ਵਾਲਿਆਂ ਦੀ ਪੋਤਰੀ ਅਤੇ ਬੀਰ ਦਵਿੰਦਰ ਸਿੰਘ ਪ੍ਰਿੰਸ ਦੀ ਹੋਣਹਾਰ ਬੇਟੀ ਹਰਸਿਮਰਤ ਕੌਰ ਉਮਰ ਕਰੀਬ 21 ਸਾਲ ਜੋ ਐਮ. ਬੀ.

ਅਜੀਤ ਡੈਸਕ 25-11-2026
ਕੋਟਕਪੂਰਾ, 24 ਨਵੰਬਰ (ਰਿੰਕੂ ਮਲਹੋਤਰਾ)-ਕੋਟਕਪੂਰਾ ਦੇ ਉਦਯੋਗਪਤੀ ਦੀਦਾਰ ਸਿੰਘ ਮਾਡਰਨ ਜਵੈਲਰਜ਼ ਵਾਲਿਆਂ ਦੀ ਪੋਤਰੀ ਅਤੇ ਬੀਰ ਦਵਿੰਦਰ ਸਿੰਘ ਪ੍ਰਿੰਸ ਦੀ ਹੋਣਹਾਰ ਬੇਟੀ ਹਰਸਿਮਰਤ ਕੌਰ ਉਮਰ ਕਰੀਬ 21 ਸਾਲ ਜੋ ਐਮ.ਬੀ.ਬੀ.ਐਸ ਦੀ ਡਿਗਰੀ ਅੰਬਾਲਾ ਵਿਖੇ ਕਰ ਰਹੀ ਸੀ। ਬੀਤੇ ਸ਼ਨੀਵਾਰ ਦੇਰ ਸ਼ਾਮ ਇਕ ਸੜਕੀ ਹਾਦਸੇ ਦੌਰਾਨ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਈ। ਜ਼ਖ਼ਮੀ ਹਾਲਤ ’ਚ ਹਸਪਤਾਲ ਵਿਖੇ ਲਿਜਾਇਆ ਗਿਆ ਪਰ ਸਿਰ ਵਿਚ ਗੰਭੀਰ ਸੱਟ ਲੱਗਣ ਨਾਲ ਉਸ ਦੀ ਮੌਤ ਹੋ ਗਈ। ਹਰਸਿਮਰਤ ਕੌਰ ਸੂਰੀ ਦੇ ਤਾਇਆ ਜਗਜੀਤ ਸਿੰਘ ਰਾਜੂ ਨੇ ਦੱਸਿਆ ਕਿ ਅਚਾਨਕ ਵਾਪਰੇ ਇਸ ਹਾਦਸੇ ਨਾਲ ਪੂਰਾ ਪਰਿਵਾਰ ਸਦਮੇ ਵਿਚ ਹੈ। ਇਸ ਹਾਦਸੇ ਦੀ ਖਬਰ ਕੋਟਕਪੂਰਾ ਵਿਖੇ ਪੁੱਜਦਿਆਂ ਹੀ ਇਲਾਕੇ ਵਿਚ ਸੋਗ ਲਹਿਰ ਦੌੜ ਗਈ ਅਤੇ ਵੱਡੀ ਗਿਣਤੀ ਵਿਚ ਇਲਾਕਾ ਵਾਸੀ ਉਨ੍ਹਾਂ ਦੇ ਗ੍ਰਹਿ ਸਥਾਨ ਵਿਖੇ ਅਫ਼ਸੋਸ ਜ਼ਾਹਿਰ ਕਰਨ ਲਈ ਪੁੱਜ ਰਹੇ ਸਨ। ਪਰਿਵਾਰ ਨਾਲ ਕੁਲਤਾਰ ਸਿੰਘ ਸੰਧਵਾਂ ਪੰਜਾਬ ਵਿਧਾਨ ਸਭਾ ਸਪੀਕਰ, ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ, ਅਜੇਪਾਲ ਸਿੰਘ ਸੰਧੂ, ਭਾਈ ਰਾਹੁਲ ਸਿੰਘ ਸਿੱਧੂ, ਕੌਂਸਲਰ ਸਵਰਨ ਸਿੰਘ ਵਿਰਦੀ ਨੇ ਹਮਦਰਦੀ ਪ੍ਰਗਟ ਕੀਤੀ।
ਪਿਛਲੀ ਖ਼ਬਰ ਡੀ . ਏ . ਵੀ ਸਕੂਲ ’ ਚ ਪ੍ਰਕਾਸ਼ ਪੁਰਬ ਮਨਾਇਆ ਅਗਲੀ ਖ਼ਬਰ ਤੰਦਰੁਸਤ ਸਮਾਜ ਅਤੇ ਸਿਹਤਮੰਦ ਪੰਜਾਬ ਦੀ ਸਿਰਜਣਾ ਲਈ ਯਤਨਸ਼ੀਲ ਸੰਸਥਾਵਾਂ ਰੋਲ ਮਾਡਲ : ਡੀ . ਸੀ .

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।