23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2025

ਵਰਕਰਾਂ ਨੇ ਲੱਡੂ ਵੰਡ ਕੇ ਰਾਹੁਲ ਗਾਂਧੀ ਦਾ ਜਨਮ ਦਿਨ ਮਨਾਇਆ

ਅਜੀਤ ਡੈਸਕ 21-06-2025
ਕੋਟਕਪੂਰਾ, 20 ਜੂਨ (ਮੋਹਰ ਸਿੰਘ ਗਿੱਲ)-ਪੰਜਾਬ ਪ੍ਰਦੇਸ਼ ਕਾਂਗਰਸ ਦੇ ਸੀਨੀਅਰ ਆਗੂ ਕਿਰਨਜੀਤ ਸਿੰਘ ਗਹਿਰੀ ਦੀ ਅਗਵਾਈ ਹੇਠ ਸ੍ਰੀ ਰਾਹੁਲ ਗਾਂਧੀ ਦਾ ਜਨਮ ਦਿਨ ਲੱਡੂ ਵੰਡ ਕੇ ਮਨਾਇਆ ਗਿਆ ਅਤੇ ਉਨ੍ਹਾਂ ਦੀ ਲੰਬੀ ਉਮਰ, ਸਰੀਰਿਕ ਤੰਦਰੁਸਤੀ ਲਈ ਕਾਮਨਾ ਕੀਤੀ | ਇਸ ਮੌਕੇ ਵਰਕਰਾਂ ਨੇ ਢੋਲ ਦੀ ਥਾਪ 'ਤੇ ਭੰਗੜਾ ਪਾਇਆ ਅਤੇ ਇਕ ਦੂਜੇ ਨੂੰ ਵਧਾਈ ਦਿੱਤੀ | ਇਸ ਮੌਕੇ ਗਹਿਰੀ ਨੇ ਕਿਹਾ ਰਾਹੁਲ ਗਾਂਧੀ ਵਲੋਂ ਨਫ਼ਰਤ ਫੈਲਾਉਣ ਵਾਲਿਆ ਖ਼ਿਲਾਫ਼ ਮੁਹੱਬਤ ਦੀ ਲਹਿਰ ਚਲਾਉਣ ਲਈ 4000 ਕਿਲੋਮੀਟਰ ਭਾਰਤ ਜੋੜੋ ਪੈਦਲ ਯਾਤਰਾ ਕਰਕੇ ਦੇਸ਼ ਵਿਚ ਨਵੀ ਸੋਚ ਲਹਿਰ ਚਲਾ ਦਿੱਤੀ | ਉਨ੍ਹਾਂ ਸਰਕਾਰ ਉਪਰ ਦਬਾਅ ਪਾਇਆ ਤਾਂ ਜਨਗਨਣਾ (ਮਰਦਮਸੁਮਾਰੀ) ਹੋ ਰਹੀ ਹੈ | ਸੰਵਿਧਾਨ ਬਚਾਉਣ ਅਤੇ ਸੰਖਿਆ ਮੁਤਾਬਕ ਹਰ ਵਰਗ ਨੂੰ ਹਰ ਖੇਤਰ ਵਿਚ ਹਿੱਸੇਦਾਰੀ ਦਿਵਾਉਣ ਲਈ ਰਾਹੁਲ ਗਾਂਧੀ ਦਾ ਸੰਘਰਸ਼ ਤੇਜ਼ ਹੈ, ਜੋ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਬਚਾਉਣ ਲਈ ਸਫ਼ਲ ਹੋ ਰਿਹਾ ਹੈ | ਬੋਹੜ ਸਿੰਘ ਘਾਰੂ ਮੀਤ ਚੇਅਰਮੈਨ ਕੇ.ਕੇ.ਸੀ ਕਾਂਗਰਸ ਪੰਜਾਬ, ਰਮੇਸ਼ ਸਿੰਘ ਨੰਬਰਦਾਰ ਮੀਤ ਪ੍ਰਧਾਨ ਕਾਂਗਰਸ, ਬੇਅੰਤ ਸਿੰਘ ਕੋਟਕਪੂਰਾ, ਰਛਪਾਲ ਸਿੰਘ ਨਾਹਰ ਜ਼ਿਲ੍ਹਾ ਪ੍ਰਧਾਨ ਰੰਗਰੇਟਾ ਦਲ, ਸੁਖਵਿੰਦਰ ਸਿੰਘ ਸੁੱਖੀ ਐਮ.ਸੀ, ਮੰਗਲ ਸਿੰਘ ਬਲਾਕ ਪ੍ਰਧਾਨ ਕੇ.ਕੇ.ਸੀ, ਜੋਗਿੰਦਰ ਸਿੰਘ ਸਰਪੰਚ, ਬਲਵਿੰਦਰ ਸਿੰਘ, ਜਗਮੀਤ ਕੌਰ ਜੋਤੀ, ਮਹਿੰਦਰ ਕੌਰ, ਕੁਲਦੀਪ ਕੌਰ, ਜਸਵੀਰ ਸਿੰਘ, ਬਲਜੀਤ ਸਿੰਘ, ਗੁਰਵਿੰਦਰ ਸਿੰਘ ਅਤੇ ਹੋਰ ਆਗੂ ਹਾਜ਼ਰ ਸਨ |
ਪਿਛਲੀ ਖ਼ਬਰ ਮੋਦੀ ਸਰਕਾਰ ਵਲੋਂ ਲੋਕਾਂ ਨੂੰ ਮਿਲ ਰਹੇ ਲਾਭ ਤੋਂ ਜਾਣੂ ਕਰਵਾਉਣ ਲਈ ਪ੍ਰਦਰਸ਼ਨੀ ਲਗਾਈ ਅਗਲੀ ਖ਼ਬਰ ਮਾਤਾ ਅਮਰ ਕੌਰ ਵਿਵੇਕ ਚੈਰੀਟੇਬਲ ਸੁਸਾਇਟੀ ਜੈਤੋ ਵਲੋਂ ਜਾਂਚ ਕੈਂਪ ਭਲਕੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।