ਜੈਤੋ, 20 ਜੂਨ (ਗੁਰਮੀਤਪਾਲ ਰੋੜੀਕਪੂਰਾ)-ਸਮਾਜ ਸੇਵੀ ਸੰਸਥਾ ਲਾਇਨ ਕਲੱਬ (ਗੰਗਸਰ) ਜੈਤੋ ਵਲੋਂ ਲਾਇਨ ਆਈ. ਕੇਅਰ ਸੈਂਟਰ ਜੈਤੋ ਵਿਖੇ ਮੁਫ਼ਤ ਫਿਜ਼ਿਓਥੈਰੇਪੀ ਕੈਂਪ ਲਗਾਇਆ | ਕੈਂਪ ਦਾ ਉਦਘਾਟਨ ਲਾਇਨ ਆਈ. ਕੇਅਰ ਸੈਂਟਰ ਜੈਤੋ ਦੇ ਚੇਅਰਮੈਨ ਲਾਇਨ ਰਾਕੇਸ਼ ਕੁਮਾਰ ਨੇ ਕੀਤਾ | ਪ੍ਰਧਾਨ ਲਾਇਨ ਕੁਲਭੂਸ਼ਨ ਮਹੇਸ਼ਵਰੀ, ਕੈਂਪ ਚੇਅਰਮੈਨ ਲਾਇਨ ਨਰੇਸ਼ ਮਿੱਤਲ ਨੇ ਦੱਸਿਆ ਕਿ ਕੈਂਪ ਵਿਚ ਫਿਜ਼ਿਓਥੈਰੇਪੀ ਮਾਹਿਰ ਡਾਕਟਰ ਖੁਸ਼ੀ ਮਿੱਤਲ ਵਲੋਂ 38 ਮਰੀਜ਼ਾਂ ਦੇ ਜੋੜਾਂ ਦਾ ਦਰਦ, ਮਾਸ ਪੇਸ਼ੀਆਂ ਆਦਿ ਅਨੇਕਾਂ ਬਿਮਾਰੀਆਂ ਦਾ ਸਫ਼ਲਤਾ ਪੂਰਵਕ ਇਲਾਜ ਕੀਤਾ | ਇਸ ਮੌਕੇ ਨਵ-ਨਿਯੁਕਤ ਸਕੱਤਰ ਲਾਇਨ ਮੰਨੂ ਗੋਇਲ ਅਤੇ ਨਵ-ਨਿਯੁਕਤ ਕੈਸ਼ੀਅਰ ਲਾਇਨ ਆਸੂ ਮਿੱਤਲ ਆਦਿ ਹਾਜ਼ਰ ਸਨ |