24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2025

ਮਨਪ੍ਰੀਤ ਸਿੰਘ ਬਾਦਲ ਨੇ ਵੱਖ-ਵੱਖ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ

ਅਜੀਤ ਡੈਸਕ 21-06-2025
ਗਿੱਦੜਬਾਹਾ, 20 ਜੂਨ (ਪਰਮਜੀਤ ਸਿੰਘ ਥੇੜ੍ਹੀ)-ਪੰਜਾਬ ਅੰਦਰ 2027 ਵਿਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਨਾ ਤਹਿ ਹੈ, ਕਿਉਂਕਿ ਭਾਜਪਾ ਹੀ ਦੇਸ਼ ਦਾ ਭਲਾ ਕਰ ਸਕਦੀ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਦੇ ਸਾਬਕਾ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਗਿੱਦੜਬਾਹਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ | ਮਨਪ੍ਰੀਤ ਸਿੰਘ ਬਾਦਲ ਅੱਜ ਸ਼ਹਿਰ ਅੰਦਰ ਬੀਤੇ ਦਿਨੀਂ ਹੋਈਆਂ ਬੇਵਕਤੀ ਮੌਤਾਂ 'ਤੇ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਨ ਪੁੱਜੇ ਸਨ | ਮਨਪ੍ਰੀਤ ਸਿੰਘ ਬਾਦਲ ਨੇ ਅੱਜ ਕਰਿਆਨਾ ਯੂਨੀਅਨ ਦੇ ਚੇਅਰਮੈਨ ਵਰਿੰਦਰ ਪਾਲ ਗਰਗ, ਮਹਿੰਦਰ ਪਾਲ ਗਰਗ ਅਤੇ ਪੱਪੀ ਥਰਾਜਵਾਲਾ ਦੇ ਪਰਿਵਾਰ ਵਿਚ ਬੀਤੇ ਦਿਨੀਂ ਹੋਈਆਂ ਬੇਵਕਤੀ ਮੌਤਾਂ 'ਤੇ ਦੁੱਖ ਪ੍ਰਗਟ ਕੀਤਾ | ਇਸ ਤੋਂ ਇਲਾਵਾ ਉਨ੍ਹਾਂ ਆਪਣੇ ਨਜ਼ਦੀਕੀ ਪਰਿਵਾਰਾਂ ਦਾ ਹਾਲਚਾਲ ਜਾਣਿਆ | ਇਸ ਮੌਕੇ ਹਰਜੀਤ ਸਿੰਘ ਨੀਲਾ ਮਾਨ, ਜੀਵਨ ਗਰਗ, ਰਣਜੀਤ ਸਿੰਘ ਗੁਰੂਸਰ, ਦਫ਼ਤਰ ਇੰਚਾਰਜ ਹਰਬੰਸ ਸਿੰਘ ਸੱਗੂ, ਬਾਬੂ ਸਿੰਘ ਸਾਬਕਾ ਸਰਪੰਚ ਕੋਟਭਾਈ, ਬਾਂਕੇ ਲਾਲ, ਪੱਪੀ ਚਹਿਲ ਆਦਿ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਟ੍ਰੈਫ਼ਿਕ ਸਟਾਫ਼ 'ਚ ਸੇਵਾ ਨਿਭਾਅ ਰਹੇ ਪੀ.ਐੱਸ.ਜੀ. ਗੁਰਮੇਲ ਸਿੰਘ ਸੇਵਾ ਮੁਕਤ ਹੋਏ ਅਗਲੀ ਖ਼ਬਰ ਪਲੇਸਮੈਂਟ ਕੈਂਪ ਦੌਰਾਨ 110 ਪ੍ਰਾਰਥੀਆਂ ਨੂੰ ਮਿਲਿਆ ਰੁਜ਼ਗਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।