24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2025

ਟ੍ਰੈਫ਼ਿਕ ਸਟਾਫ਼ 'ਚ ਸੇਵਾ ਨਿਭਾਅ ਰਹੇ ਪੀ.ਐੱਸ.ਜੀ. ਗੁਰਮੇਲ ਸਿੰਘ ਸੇਵਾ ਮੁਕਤ ਹੋਏ

ਅਜੀਤ ਡੈਸਕ 21-06-2025
ਸ੍ਰੀ ਮੁਕਤਸਰ ਸਾਹਿਬ, 20 ਜੂਨ (ਹਰਮਹਿੰਦਰ ਪਾਲ)-ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਪੁਲਿਸ ਦੇ ਟ੍ਰੈਫਿਕ ਸਟਾਫ਼ ਵਿਚ ਆਪਣੀ ਇਮਾਨਦਾਰੀ ਨਾਲ ਡਿਊਟੀ ਲਈ ਮਸ਼ਹੂਰ ਪੀ.ਐੱਸ.ਜੀ. ਗੁਰਮੇਲ ਸਿੰਘ ਅੱਜ ਆਪਣੀ ਸਰਕਾਰੀ ਸੇਵਾ ਪੂਰੀ ਕਰਕੇ ਸੇਵਾ ਮੁਕਤ ਹੋ ਗਏ ਹਨ | ਉਨ੍ਹਾਂ 3 ਅਪ੍ਰੈਲ 1988 ਤੋਂ ਲੈ ਕੇ 19 ਜੂਨ 2025 ਤੱਕ ਲਗਪਗ 37 ਸਾਲ ਪੁਲਿਸ ਵਿਭਾਗ ਦੀ ਟ੍ਰੈਫ਼ਿਕ ਸਟਾਫ਼ ਵਿਚ ਇਮਾਨਦਾਰੀ, ਸਮਰਪਣ ਤੇ ਸੁਰੱਖਿਆ ਨਾਲ ਡਿਊਟੀ ਨਿਭਾਈ | ਇਸ ਮੌਕੇ ਡੀ.ਐੱਸ.ਪੀ. ਅਮਨਦੀਪ ਸਿੰਘ ਤੇ ਪੁਲਿਸ ਵਿਭਾਗ ਵਲੋਂ ਸਨਮਾਨਿਤ ਚਿੰਨ੍ਹ ਤੇ ਯਾਦਗਾਰੀ ਤੋਹਫ਼ੇ ਦੇ ਕੇ ਸਨਮਾਨਿਤ ਕੀਤਾ ਗਿਆ | ਐੱਸ.ਆਈ. ਸੁਖਦੇਵ ਸਿੰਘ, ਏ.ਐੱਸ.ਆਈ. ਤਰਸੇਮ ਸਿੰਘ, ਯਾਦਵਿੰਦਰ ਸਿੰਘ, ਗੁਰਲਾਲ ਸਿੰਘ ਅਤੇ ਹੋਰ ਸਹਿਯੋਗੀਆਂ ਨੇ ਉਨ੍ਹਾਂ ਦੇ ਯੋਗਦਾਨ ਦੀ ਪ੍ਰਸੰਸਾ ਕੀਤੀ | ਗੁਰਮੇਲ ਸਿੰਘ ਵਲੋਂ ਭਾਵੁਕ ਸ਼ਬਦਾਂ 'ਚ ਵਿਭਾਗ, ਸਾਥੀਆਂ ਅਤੇ ਪਰਿਵਾਰ ਦਾ ਧੰਨਵਾਦ ਕੀਤਾ ਗਿਆ | ਇਸ ਮੌਕੇ ਐੱਸ.ਆਈ. ਸੁਖਦੇਵ ਸਿੰਘ ਜ਼ਿਲ੍ਹਾ ਟ੍ਰੈਫ਼ਿਕ ਇੰਚਾਰਜ, ਏ.ਐੱਸ.ਆਈ. ਤਰਸੇਮ ਸਿੰਘ ਟ੍ਰੈਫ਼ਿਕ ਇੰਚਾਰਜ ਸ੍ਰੀ ਮੁਕਤਸਰ ਸਾਹਿਬ, ਸੀਨੀਅਰ ਸਿਪਾਹੀ ਯਾਦਵਿੰਦਰ ਸਿੰਘ ਮੁਨਸ਼ੀ ਟ੍ਰੈਫ਼ਿਕ, ਸੀਨੀਅਰ ਸਿਪਾਹੀ ਗੁਰਲਾਲ ਸਿੰਘ, ਏ.ਐੱਸ.ਆਈ. ਮੁਕੰਦ ਸਿੰਘ, ਏ.ਐੱਸ.ਆਈ. ਭਰਪੂਰ ਸਿੰਘ, ਏ.ਐੱਸ.ਆਈ. ਗੁਰਜੰਟ ਸਿੰਘ, ਏ.ਐੱਸ.ਆਈ. ਜਸਵਿੰਦਰ ਸਿੰਘ, ਏ.ਐੱਸ.ਆਈ. ਸੁਖਦੇਵ ਸਿੰਘ, ਏ.ਐੱਸ.ਆਈ. ਹਰਮੰਦਰ ਸਿੰਘ ਹੋਰ ਟ੍ਰੈਫ਼ਿਕ ਸਟਾਫ਼ ਅਤੇ ਵਿਭਾਗੀ ਸਹਿਯੋਗੀ ਹਾਜ਼ਰ ਸਨ |
ਪਿਛਲੀ ਖ਼ਬਰ ਵੇਦ ਪ੍ਰਕਾਸ਼ ਗਿਰਧਰ ਦਾ ਦਿਹਾਂਤ, ਅੰਤਿਮ ਸੰਸਕਾਰ ਹੋਇਆ ਅਗਲੀ ਖ਼ਬਰ ਮਨਪ੍ਰੀਤ ਸਿੰਘ ਬਾਦਲ ਨੇ ਵੱਖ-ਵੱਖ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।