24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2025

ਵੇਦ ਪ੍ਰਕਾਸ਼ ਗਿਰਧਰ ਦਾ ਦਿਹਾਂਤ, ਅੰਤਿਮ ਸੰਸਕਾਰ ਹੋਇਆ

ਅਜੀਤ ਡੈਸਕ 21-06-2025
ਸ੍ਰੀ ਮੁਕਤਸਰ ਸਾਹਿਬ, 20 ਜੂਨ (ਹਰਮਹਿੰਦਰ ਪਾਲ)-ਸ਼ਹਿਰ ਦੇ ਪ੍ਰਸਿੱਧ ਕਾਰੋਬਾਰੀ ਰਮਨ ਗਿਰਧਰ ਸੀਨੀਅਰ ਭਾਜਪਾ ਆਗੂ ਅਸ਼ਵਨੀ ਗਿਰਧਰ ਤੇ ਰਕੇਸ਼ ਗਿਰਧਰ ਦੇ ਪਿਤਾ ਵੇਦ ਪ੍ਰਕਾਸ਼ ਗਿਰਧਰ (ਸੀਨੀਅਰ ਭਾਜਪਾ ਆਗੂ) ਜਿਨ੍ਹਾਂ ਦਾ ਬੀਤੀ ਕੱਲ੍ਹ ਦਿਹਾਂਤ ਹੋ ਗਿਆ ਸੀ | ਉਨ੍ਹਾਂ ਦੀ ਮਿ੍ਤਕ ਦੇਹ ਦਾ ਅੱਜ ਸ਼ਿਵ ਧਾਮ ਜਲਾਲਾਬਾਦ ਰੋਡ ਵਿਖੇ ਅੰਤਿਮ ਸਸਕਾਰ ਕੀਤਾ ਗਿਆ | ਇਸ ਮੌਕੇ ਸ਼ਹਿਰ ਦੀਆਂ ਕਰੀਬ ਸਾਰੀਆਂ ਵਪਾਰਿਕ, ਸਮਾਜਿਕ ਤੇ ਰਾਜਨੀਤਕ ਪਾਰਟੀਆਂ ਦੇ ਆਗੂ ਹਾਜ਼ਰ ਸਨ | ਇਸ ਮੌਕੇ ਭਾਜਪਾ ਦੀ ਜ਼ਿਲ੍ਹਾ ਇਕਾਈ ਵਲੋਂ ਵੇਦ ਪ੍ਰਕਾਸ਼ ਗਿਰਧਰ ਦੀ ਮਿ੍ਤਕ ਦੇਹ 'ਤੇ ਪਾਰਟੀ ਦਾ ਝੰਡਾ ਪਾ ਕੇ ਸ਼ਰਧਾਂਜਲੀ ਦਿੱਤੀ ਗਈ | ਅੰਤਿਮ ਸਸਕਾਰ ਮੌਕੇ ਹੋਰਨਾਂ ਤੋਂ ਇਲਾਵਾ ਭਾਈ ਹਰਨਿਰਪਾਲ ਸਿੰਘ ਕੁੱਕੂ ਸਾਬਕਾ ਵਿਧਾਇਕ, ਰਾਜ ਕੁਮਾਰ ਮੇਲੂ, ਰਾਜੇਸ਼ ਕੁਮਾਰ ਗੋਰਾ ਪਠੇਲਾ, ਗੁਰਚਰਨ ਸਿੰਘ ਸੰਧੂ, ਅਰਵਿੰਦ ਪਠੇਲਾ, ਮਿੰਕਲ ਬਜਾਜ (ਸਾਰੇ ਭਾਜਪਾ ਆਗੂ), ਨਵਦੀਪ ਸਿੰਘ ਬਿੱਲੂ, ਅਜੇ ਸੇਤੀਆ (ਐੱਮ.ਡੀ. ਸੇਤੀਆ ਇੰਡਸਟਰੀ), ਰਾਜਨ ਸੇਤੀਆ (ਉਦਯੋਗਪਤੀ), ਡਾ. ਭਾਰਤ ਭੂਸ਼ਣ ਚੋਪੜਾ, ਸੰਜੀਵ ਖੇੜਾ, ਵਿਜੈ ਸੱਚਦੇਵਾ, ਕਾਲਾ ਗਿਰਧਰ, ਪ੍ਰਦੀਪ ਧੂੜੀਆ ਐੱਮ.ਸੀ., ਸ਼ੰਮੀ ਤੇਰ੍ਹੀਆ ਪ੍ਰਧਾਨ ਨਗਰ ਕੌਂਸਲ ਸ੍ਰੀ ਮੁਕਤਸਰ ਸਾਹਿਬ, ਸੰਜੈ ਦਾਬੜਾ, ਰੋਮੀ ਲੂਣਾ, ਧਰਮਵੀਰ ਖੁਰਾਣਾ, ਕੈਪਟਨ ਕਾਲੜਾ, ਸ਼ੇਖਰ ਕਾਲੜਾ, ਰਣਜੀਤ ਚਾਵਲਾ (ਜਗਰਾਓਾ), ਲੀਲਾਧਰ ਗੁਪਤਾ, ਸੰਜੀਵ ਗੁਪਤਾ, ਐਡਵੋਕੇਟ ਅਸ਼ੋਕ ਗਿਰਧਰ ਆਦਿ ਹਾਜਰ ਸਨ | ਸ੍ਰੀ ਵੇਦ ਪ੍ਰਕਾਸ਼ ਗਿਰਧਰ ਦਾ ਅੰਗੀਠਾ 21 ਜੂਨ ਨੂੰ ਸਵੇਰੇ 9 ਵਜੇ ਸੰਭਾਲਿਆ ਜਾਵੇਗਾ |
ਪਿਛਲੀ ਖ਼ਬਰ ਪੱਤਰਕਾਰ ਸੁਖਪਾਲ ਸਿੰਘ ਢਿੱਲੋਂ ਨਮਿਤ ਅੰਤਿਮ ਅਰਦਾਸ 22 ਨੂੰ ਅਗਲੀ ਖ਼ਬਰ ਟ੍ਰੈਫ਼ਿਕ ਸਟਾਫ਼ 'ਚ ਸੇਵਾ ਨਿਭਾਅ ਰਹੇ ਪੀ.ਐੱਸ.ਜੀ. ਗੁਰਮੇਲ ਸਿੰਘ ਸੇਵਾ ਮੁਕਤ ਹੋਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।