24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2025

ਮਲੋਟ ਸ਼ਹਿਰ ਨੂੰ ਹਰਿਆ-ਭਰਿਆ ਰੱਖਣ ਲਈ ਸਥਾਪਿਤ ਕੀਤੇ ਪਾਰਕਾਂ 'ਚ ਸਫ਼ਾਈ ਦਾ ਮੰਦਾ ਹਾਲ

ਅਜੀਤ ਡੈਸਕ 21-06-2025

ਮਲੋਟ, 20 ਜੂਨ (ਪਾਟਿਲ)-ਮਲੋਟ 'ਚ ਬੀਤੇ ਸਾਲਾਂ ਤੋਂ ਸ਼ਹਿਰ ਨੂੰ ਹਰਿਆ-ਭਰਿਆ ਰੱਖਣ ਲਈ ਜੀ.ਟੀ. ਰੋਡ 'ਤੇ ਪਾਰਕ ਸਥਾਪਤ ਕੀਤੇ ਗਏ ਅਤੇ ਕਈ ਸੰਸਥਾਵਾਂ ਨੇ ਜੀ.ਟੀ. ਰੋਡ ਮਲੋਟ ਦੀਆਂ ਸੜਕਾਂ ਦੇ ਆਲੇ-ਦੁਆਲੇ ਵੱਡੇ-ਵੱਡੇ ਬੂਟੇ ਲਗਾ ਕੇ ਬਹੁਤ ਸੁੰਦਰ ਦਿੱਖ ਬਣਾਈ ਗਈ, ਪਰ ਉਕਤ ਸਥਾਨਾਂ 'ਤੇ ਕੂੜੇ ਦੇ ਲੱਗੇ ਢੇਰ ਵਾਤਾਵਰਨ ਦੀ ਸ਼ੁੱਧਤਾ ਨੂੰ ਢਾਹ ਲਾ ਰਹੇ ਹਨ | ਜ਼ਿਕਰਯੋਗ ਹੈ ਕਿ ਸ਼ਹਿਰ ਦੇ ਬਿਜਲੀ ਘਰ ਸਾਹਮਣੇ ਨਗਰ ਕੌਂਸਲ ਮਲੋਟ ਦੁਆਰਾ ਕੂੜੇ ਦੇ ਡੰਪ ਦੀ ਸਾਫ਼-ਸਫ਼ਾਈ ਕਰਕੇ ਬਹੁਤ ਸੁੰਦਰ ਪਾਰਕ ਤਿਆਰ ਕਰਵਾਇਆ ਗਿਆ ਸੀ, ਜਿਥੇ ਸਵੇਰ-ਸ਼ਾਮ ਬਜ਼ੁਰਗ ਤੇ ਬੱਚੇ ਕੁਦਰਤ ਦਾ ਆਨੰਦ ਲੈਂਦੇ ਹਨ, ਪਰ ਇਨ੍ਹਾਂ ਪਾਰਕਾਂ ਦੇ ਆਲੇ-ਦੁਆਲੇ ਕੂੜਾ ਸੁੱਟਿਆ ਜਾ ਰਿਹਾ ਹੈ, ਜੋ ਵਾਤਾਵਰਨ ਨੂੰ ਦੂਸ਼ਿਤ ਕਰ ਰਿਹਾ ਹੈ | ਅਜਿਹਾ ਹਾਲ ਦਾਣਾ ਮੰਡੀ ਦੇ ਬਾਹਰ ਸਰਵਿਸ ਰੋਡ ਦੇ ਨਾਲ ਬਣੇ 'ਜੰਗਲਾਂ' ਦਾ ਹੋ ਗਿਆ ਹੈ | ਦਰੱਖ਼ਤ ਤਾਂ ਉੱਚੇ ਲੰਮੇ ਹੋ ਗਏ ਹਨ, ਪਰ ਕੂੜੇ ਦੇ ਢੇਰ ਗੰਦਗੀ ਫ਼ੈਲਾਅ ਰਹੇ ਹਨ | ਉੱਧਰ ਸ੍ਰੀ ਗੁਰੂ ਨਾਨਕ ਦੇਵ ਚੌਂਕ ਵਿਚ ਸਰਕਾਰ ਦੁਆਰਾ ਬਣਾਏ ਗਏ ਪਾਰਕ ਵਿਚ ਬੜੇ ਸੁੰਦਰ ਢੰਗ ਨਾਲ ਵੈਲਕਮ ਟੂ ਮਲੋਟ ਲਿਖਿਆ ਗਿਆ ਹੈ ਅਤੇ ਘਾਹ ਤੇ ਬੂਟੇ ਆਦਿ ਵੀ ਲਗਾਏ ਗਏ ਹਨ, ਪਰ ਗਮਲਿਆਂ ਵਿਚ ਲਗਾਏ ਗਏ | ਬੂਟੇ ਬਿਨਾਂ ਪਾਣੀ ਤੋਂ ਸੁੱਕ ਰਹੇ ਹਨ ਅਤੇ ਸਾਂਭ-ਸੰਭਾਲ ਨਾ ਹੋਣ ਕਾਰਨ ਘਾਹ ਵੀ 'ਉਗੜ- ਦੁੱਗੜ' ਹੋਇਆ ਪਿਆ ਹੈ, ਜੋਕਿ ਬਜਾਏ ਸੁੰਦਰ ਲੱਗਣ ਦੇ ਭੱਦਾ ਵਿਖਾਈ ਦਿੰਦਾ ਹੈ | ਇਸ ਸੰਬੰਧੀ ਨਗਰ ਕੌਂਸਲ ਮਲੋਟ ਦੇ ਪ੍ਰਧਾਨ ਸ਼ੁਭਦੀਪ ਸਿੰਘ ਬਿੱਟੂ ਨੇ ਦੱਸਿਆ ਕਿ ਨਗਰ ਕੌਂਸਲ ਮਲੋਟ ਦੁਆਰਾ ਸ਼ਹਿਰ ਦੇ ਜੀ.ਟੀ. ਰੋਡ 'ਤੇ ਕਈ ਸਥਾਨਾਂ 'ਤੇ ਵੱਡੇ-ਵੱਡੇ ਦਰੱਖ਼ਤ ਲਗਵਾਏ ਗਏ ਸਨ ਅਤੇ ਵੱਡੇ ਉਪਰਾਲੇ ਕਰਕੇ ਗੰਦਗੀ ਹਟਾਉਣ ਉਪਰੰਤ ਪਾਰਕ ਸਥਾਪਤ ਕੀਤੇ ਗਏ ਸਨ | ਉਨ੍ਹਾਂ ਦੱਸਿਆ ਕਿ ਸ਼ਹਿਰ ਦੇ ਵੱਖ-ਵੱਖ ਪਾਰਕਾਂ ਵਿਚ ਵੱਖ-ਵੱਖ ਸੰਸਥਾਵਾਂ ਦੁਆਰਾ ਉਨ੍ਹਾਂ ਦੀ ਸਾਂਭ-ਸੰਭਾਲ ਲਈ ਜ਼ਿੰਮੇਵਾਰੀ ਲਈ ਗਈ ਸੀ | ਉਨ੍ਹਾਂ ਕਿਹਾ ਕਿ ਜੇਕਰ ਕਿਸੇ ਪਾਰਕ ਵਿਚ ਕੂੜੇ ਦੇ ਢੇਰ ਜਾਂ ਗੰਦਗੀ ਆਦਿ ਫ਼ੈਲੀ ਹੋਈ ਹੈ ਤਾਂ ਉਹ ਆਪਣੇ ਪੱਧਰ 'ਤੇ ਉਸ ਦੀ ਸਾਫ਼-ਸਫ਼ਾਈ ਕਰਵਾਉਣਗੇ | ਉਨ੍ਹਾਂ ਕਿਹਾ ਕਿ ਇਸ ਕੰਮ ਲਈ ਸ਼ਹਿਰ ਦੀਆਂ ਸੰਸਥਾਵਾਂ ਵੀ ਸਹਿਯੋਗ ਕਰ ਰਹੀਆਂ ਹਨ ਅਤੇ ਆਮ ਲੋਕਾਂ ਨੂੰ ਵੀ ਚਾਹੀਦਾ ਹੈ ਕਿ ਉਹ ਸਾਫ਼-ਸਫ਼ਾਈ ਦਾ ਧਿਆਨ ਰੱਖਣ |
ਪਿਛਲੀ ਖ਼ਬਰ <h4>ਕੌਮਾਂਤਰੀ ਯੋਗ ਦਿਵਸ 'ਤੇ ਵਿਸ਼ੇਸ਼</h4> ਸਾਰੀਆਂ ਗੱਲਾਂ ਛੱਡੋ ਪਹਿਲਾਂ ਸਿਹਤ ਜ਼ਰੂਰੀ ਏ.... ਅਗਲੀ ਖ਼ਬਰ ਸਿਹਤ ਵਿਭਾਗ ਵਲੋਂ 'ਹਰ ਸ਼ੁੱਕਰਵਾਰ ਡੇਂਗੂ 'ਤੇ ਵਾਰ' ਮੁਹਿੰਮ ਤਹਿਤ ਗਤੀਵਿਧੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।