ਜੈਤੋ, 21 ਜੂਨ (ਗੁਰਮੀਤਪਾਲ ਰੋੜੀਕਪੂਰਾ)-ਵਿਧਾਨ ਸਭਾ ਹਲਕਾ ਜੈਤੋ ਤੋਂ ਵਿਧਾਇਕ ਅਮੋਲਕ ਸਿੰਘ ਦੇ ਯਤਨਾਂ ਸਦਕਾ ਪੰਜਾਬ ਸਰਕਾਰ ਵਲੋਂ ਸੇਠ ਰਾਮ ਨਾਥ ਸਿਵਲ ਹਸਪਤਾਲ ਜੈਤੋ ਆਧੁਨਿਕ ਸਹੂਲਤਾਂ ਨਾਲ ਭਰਪੂਰ ਨਵੀਂ ਐਬੂਲੈਂਸ ਦਿੱਤੀ ਗਈ | ਜਿਸ ਨੂੰ ਅੱਜ ਵਿਧਾਇਕ ਅਮੋਲਕ ਸਿੰਘ ਵਲੋਂ ਕੌਮਾਂਤਰੀ ਯੋਗ ਦਿਵਸ ਮੌਕੇ ਸਹਿਰ ਦੇ ਪਤਵੰਤਿਆਂ ਮੌਜ਼ੂਦਗੀ 'ਚ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ | ਵਿਧਾਇਕ ਅਮੋਲਕ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਸਿਹਤ ਸਹੂਲਤਾਂ ਨੂੰ ਲੈ ਕੇ ਕਾਫ਼ੀ ਵੱਡੇ ਉਪਰਾਲੇ ਕਰ ਰਹੀ ਹੈ, ਹਸਪਤਾਲਾਂ 'ਚ ਨਵੀਆਂ ਬਿਲਡਿੰਗਾਂ ਬਣਾਈਆਂ ਜਾ ਰਹੀਆਂ ਹਨ | ਆਧੁਨਿਕ ਮਸ਼ੀਨਾਂ, ਨਵੀਆਂ ਐਬੂਲੈਂਸ ਅਤੇ ਹਸਪਤਾਲਾਂ 'ਚ ਸਟਾਫ਼ ਦੀ ਘਾਟ ਨੂੰ ਦੂਰ ਕਰਨ ਲਈ ਯੋਗ ਕਦਮ ਚੁੱਕੇ ਜਾ ਰਹੇ ਹਨ | ਉਨ੍ਹਾਂ ਦੱਸਿਆ ਕਿ ਸੂਬੇ ਦੇ ਲੋਕਾਂ ਨੂੰ ਮੁਫ਼ਤ ਅਤੇ ਚੰਗੀਆਂ ਸਿਹਤ ਸਹੂਲਤਾ ਮੁਹੱਈਆ ਕਰਵਾਉਣ ਲਈ ਪੰਜਾਬ ਸਰਕਾਰ ਵਲੋਂ ਬਹੁਤ ਜਲਦ ਨਵੇਂ ਡਾਕਟਰਾਂ ਦੀ ਭਰਤੀ ਕੀਤੀ ਜਾ ਰਹੀ ਹੈ, ਜਿਸ ਨਾਲ ਸਰਕਾਰੀ ਹਸਪਤਾਲਾਂ 'ਚ ਡਾਕਟਰਾਂ ਦੀ ਘਾਟ ਪੂਰੀ ਜਾਵੇਗੀ ਅਤੇ ਲੋੜਵੰਦ ਲੋਕ ਆਪਣਾ ਇਲਾਜ਼ ਸਹੀ ਸਮੇਂ 'ਚ ਵਧੀਆ ਢੰਗ ਨਾਲ ਕਰਵਾ ਸਕਣਗੇ | ਉਨ੍ਹਾਂ ਦੱਸਿਆ ਕਿ ਸਹਿਰ ਵਾਸੀਆਂ ਦੀ ਲੰਮੇ ਸਮੇਂ ਦੀ ਮੰਗ ਨੂੰ ਪੂਰਾ ਕਰਦਿਆਂ ਸਿਵਲ ਹਸਪਤਾਲ ਜੈਤੋ 'ਚ ਆਧੁਨਿਕ ਸਹੂਲਤਾਂ ਨਾਲ ਭਰਪੂਰ ਨਵੀਂ ਐਬੂਲੈਂਸ ਦਿੱਤੀ ਗਈ ਹੈ, ਜੋ ਜੈਤੋ ਦੇ ਲੋਕਾਂ ਲਈ ਵਰਦਾਨ ਸਾਬਤ ਹੋਵੇਗੀ | ਇਸ ਮੌਕੇ ਡਾ. ਵਰਿੰਦਰ ਕੁਮਾਰ ਸੀਨੀਅਰ ਮੈਡੀਕਲ ਅਫ਼ਸਰ ਜੈਤੋ, ਡਾ. ਲਛਮਣ ਭਗਤੂਆਣਾ ਚੇਅਰਮੈਨ ਮਾਰਕੀਟ ਕਮੇਟੀ ਜੈਤੋ, ਹਰਮਿਸਰਨ ਮਲਹੋਤਰਾ ਪ੍ਰਧਾਨ ਟਰੱਕ ਯੂਨੀਅਨ ਜੈਤੋ, ਡਾ. ਹਰੀਸ਼ ਗੋਇਲ ਪ੍ਰਧਾਨ ਨਗਰ ਕੌਂਸਲ ਜੈਤੋ, ਗੁਰਭੇਜ ਸਿੰਘ ਬਰਾੜ ਰੋਮਾਣਾ ਅਲਬੇਲ ਸਿੰਘ, ਇਕਬਾਲ ਸਿੰਘ ਡੋਡ ਪ੍ਰਧਾਨ ਟਰੱਕ ਯੂਨੀਅਨ ਬਾਜਾਖਾਨਾ, ਅਸ਼ੋਕ ਸਿੰਘ ਗਰਗ ਬਲਾਕ ਪ੍ਰਧਾਨ, ਸੀਨੀਅਰ ਆਗੂ ਸੱਤਪਾਲ ਡੋਡ, ਸੀਨੀਅਰ ਆਗੂ ਤਰੀਥ ਰਾਜ ਗਰਗ, ਵੀਰਪਾਲ ਕੌਰ ਸੇਖੋਂ ਬਲਾਕ ਪ੍ਰਧਾਨ, ਬੱਬੂ ਸਿੰਘ ਸਰਪੰਚ ਬਾਜਾਖਾਨਾ ਖੁਰਦ, ਜਗਸੀਰ ਸਿੰਘ ਸੀਰਾ ਸਰਪੰਚ, ਰੇਸ਼ਮ ਸਿੰਘ ਸਰਪੰਚ ਬਾਜਾਖਾਨਾ, ਕੁਲਵਿੰਦਰ ਸਿੰਘ ਸਰਪੰਚ ਲੰਬਵਾਲੀ, ਜਸਪਾਲ ਸਿੰਘ ਗੋਰਾ ਸਰਪੰਚ ਕਰੀਰਵਾਲੀ, ਨਰਿੰਦਰਪਾਲ ਸਿੰਘ ਰਾਮੇਆਣਾ, ਸੁਖਰੀਤ ਸਿੰਘ ਰੋਮਾਣਾ, ਹਰਦੀਪਕ ਸਿੰਘ ਸਰਪੰਚ ਦਬੜੀਖਾਨਾ, ਵਿਜੈ ਸੌਲੰਕੀ, ਬਲਵਿੰਦਰ ਸਿੰਘ ਸਰਪੰਚ ਸਰਾਵਾਂ, ਸੰਦੀਪ ਸਿੰਘ ਸਰਪੰਚ ਕੋਠੇ ਬੋਘਾ ਸਿੰਘ ਵਾਲੇ, ਕੁਲਦੀਪ ਸਿੰਘ ਚੰਦਭਾਲ ਬਲਾਕ ਪ੍ਰਧਾਨ, ਹੁਕਮ ਸਿੰਘ ਪੰਚ ਮੱਲਾ, ਕੁਲਦੀਪ ਸਿੰਘ ਦਲ ਸਿੰਘ ਵਾਲਾ, ਪ੍ਰੇਮ ਕੁਮਾਰ ਕੋਟਕਪੂਰਾ ਆਦਿ ਹਾਜ਼ਰ ਸਨ |