24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2025

ਬਾਬੂ ਸਿੰਘ ਬਰਾੜ ਦਾ ਨਾਵਲ 'ਆਤਮ ਹੱਤਿਆ' ਰਿਲੀਜ਼

ਅਜੀਤ ਡੈਸਕ 23-06-2025
ਫ਼ਰੀਦਕੋਟ, 22 ਜੂਨ (ਹਰਮਿੰਦਰ ਸਿੰਘ ਮਿੰਦਾ)-ਨਾਵਲਕਾਰ ਬਾਬੂ ਸਿੰਘ ਬਰਾੜ ਦੇ ਅੱਜ ਚੌਥੇ ਨਾਵਲ 'ਆਤਮ ਹੱਤਿਆ' ਦੀ ਘੁੰਡ ਚੁਕਾਈ ਸਮਾਗਮ ਰੈੱਡ ਕਰਾਸ ਸੀਨੀਅਰ ਸਿਟੀਜ਼ਨ ਵੈੱਲਫੇਅਰ ਕਲੱਬ ਫ਼ਰੀਦਕੋਟ ਵਿਖੇ ਕੀਤੀ ਗਈ | ਸਮਾਗਮ ਦੇ ਮੁੱਖ ਮਹਿਮਾਨ ਅਸ਼ੋਕ ਕੁਮਾਰ ਚਾਵਲਾ ਪ੍ਰਧਾਨ ਜ਼ਿਲ੍ਹਾ ਰੈੱਡ ਕਰਾਸ ਸੀਨੀਅਰ ਸਿਟੀਜ਼ਨ ਕਲੱਬ ਸਨ | ਉਨ੍ਹਾਂ ਨਾਵਲਕਾਰ ਬਾਬੂ ਸਿੰਘ ਬਰਾੜ ਨੂੰ ਹਾਰ ਪਹਿਨਾ ਕੇ ਅਤੇ ਬੈਜ ਲਾ ਕੇ ਸਨਮਾਨਿਤ ਕੀਤਾ | ਕਲੱਬ ਸਕੱਤਰ ਸੁਰਿੰਦਰ ਪਾਲ ਸਿੰਘ ਸ਼ਰਮਾ ਨੇ ਬਾਬੂ ਸਿੰਘ ਬਰਾੜ ਦੇ ਲਿਖਣ ਦੇ ਸੌਂਕ ਬਾਰੇ ਜਾਣਕਾਰੀ ਦਿੱਤੀ | ਸਰਪ੍ਰਸਤ ਦਰਸ਼ਨ ਲਾਲ ਚੁੱਘ ਨੇ ਬਾਬੂ ਸਿੰਘ ਬਰਾੜ ਦੇ ਪਹਿਲੇ ਚਾਰ ਨਾਵਲ 'ਰੂਪ ਦੇ ਰੰਗ', 'ਰਾਹੂ ਕੇਤੂ', 'ਟਾਹਣੀਓ ਤੋੜਿਆ ਫੁੱਲ' ਅਤੇ 'ਆਤਮ ਹੱਤਿਆ' ਅਤੇ ਦੋ ਕਿਤਾਬਾਂ ਗੀਤਾਂ ਦੀਆਂ ਤੇਰੇ ਮੇਰੇ ਗੀਤ, ਰੱਬ ਕਿੱਥੇ ਹੈ ਦੇ ਬਾਰੇ ਜਾਣਕਾਰੀ ਦਿੱਤੀ | ਇਸ ਮੌਕੇ ਲੋਕ ਗਾਇਕ ਹਰਿੰਦਰ ਸੰਧੂ ਅਤੇ ਗਾਇਕ ਗੁਰਪ੍ਰੀਤ ਸਿੰਘ ਗੋਪੀ ਨੇ ਗੀਤ ਪੇਸ਼ ਕੀਤੇ | ਇਸ ਮੌਕੇ ਸਰਪ੍ਰਸਤ ਵਜ਼ੀਰ ਚੰਦ ਗੁਪਤਾ, ਕਾਬਲ ਸਿੰਘ ਭੁੱਲਰ ਰਿਟਾਇਰਡ ਚੀਫ ਇੰਜ., ਪ੍ਰੋਫੈਸਰ ਬੀਰਇੰਦਰਜੀਤ ਸਿੰਘ ਸਰਾਂ, ਚਰਨਜੀਤ ਸਿੰਘ ਐਸ.ਡੀ.ਓ., ਸ਼ਿਵਨਾਥ ਦਰਦੀ, ਧਰਮ ਪ੍ਰਵਾਨਾ, ਸੁਰਿੰਦਰ ਪਾਲ ਸਿੰਘ ਸ਼ਰਮਾ, ਇੰਜ. ਬਲਵੰਤ ਰਾਏ ਗੱਖੜ, ਇੰਜ. ਦਰਸ਼ਨ ਸਿੰਘ ਰੋਮਾਣਾ, ਡਾ. ਹਰਿੰਦਰ ਪਾਲ ਸਿੰਘ ਸੰਧੂ, ਪ੍ਰੋਫੈਸਰ ਜਲੌਰ ਸਿੰਘ ਖੀਵਾ, ਸੀਨੀਅਰ ਮੀਤ ਪ੍ਰਧਾਨ ਹਰਮੀਤ ਸਿੰਘ ਕੰਗ, ਖ਼ਜ਼ਾਨਚੀ ਪਿ੍ੰਸੀਪਲ ਵਿਨੋਦ ਕੁਮਾਰ ਸਿੰਗਲਾ, ਪ੍ਰੈਸ ਸਕੱਤਰ ਕੇ.ਪੀ.ਸਿੰਘ ਸਰਾਂ, ਗਰੀਸ਼ ਸੁਖੀਜਾ, ਸਵਰਨ ਸਿੰਘ ਵੰਗੜ, ਸਵਰਨ ਸਿੰਘ ਬਰਾੜ, ਇੰਜ. ਵਜਿੰਦਰ ਵਿਨਾਇਕ, ਇੰਜ ਜੀਤ ਸਿੰਘ ਅਤੇ ਕਰਨਲ ਬਲਬੀਰ ਸਿੰਘ ਸਰਾਂ ਹਾਜ਼ਰ ਸਨ | ਅੰਤ 'ਚ ਡਾਕਟਰ ਅਜੀਤ ਸਿੰਘ ਗਿੱਲ ਨੇ ਧੰਨਵਾਦ ਕੀਤਾ | ਮੰਚ ਸੰਚਾਲਨ ਜਸਬੀਰ ਸਿੰਘ ਜੱਸੀ ਨੇ ਕੀਤਾ |
ਪਿਛਲੀ ਖ਼ਬਰ ਸਪੀਕਰ ਸੰਧਵਾਂ ਨੇ ਪੜ੍ਹਾਈ 'ਚ ਮੱਲਾਂ ਮਾਰਨ ਵਾਲੇ 20 ਬੱਚੇ ਕੀਤੇ ਸਨਮਾਨਿਤ ਅਗਲੀ ਖ਼ਬਰ ਟਾਂਕ-ਕਸ਼ੱਤਰੀ ਸਭਾ ਵਲੋਂ ਹੁਸ਼ਿਆਰ ਵਿਦਿਆਰਥੀਆਂ ਦਾ ਸਨਮਾਨ 29 ਨੂੰ : ਰੱਖਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।