ਕੋਟਕਪੂਰਾ, 22 ਜੂਨ (ਮੋਹਰ ਸਿੰਘ ਗਿੱਲ)-ਅਰੋੜਵੰਸ ਸਭਾ ਕੋਟਕਪੂਰਾ ਵਲੋਂ ਬਿਰਾਦਰੀ ਦੇ 8ਵੀਂ, 10ਵੀਂ ਅਤੇ 12ਵੀਂ ਵਿਚ 90 ਫੀਸਦੀ ਤੋਂ ਜ਼ਿਆਦਾ ਅੰਕ ਲੈਣ ਵਾਲੇ 20 ਹੁਸ਼ਿਆਰ ਅਤੇ ਹੋਣਹਾਰ ਵਿਦਿਆਰਥੀਆਂ ਦਾ ਵਿਸ਼ੇਸ਼ ਸਨਮਾਨ ਮੁੱਖ ਮਹਿਮਾਨ ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਵਲੋਂ ਕੀਤਾ ਗਿਆ | ਸੰਧਵਾਂ ਨੇ ਆਪਣੇ ਸੰਬੋਧਨ ਵਿਚ ਅਰੋੜਵੰਸ ਸਭਾ ਦੇ ਮਨੁੱਖਤਾ ਦੀ ਭਲਾਈ ਵਾਲੇ ਸੇਵਾ ਕਾਰਜਾਂ ਦੀ ਭਰਪੂਰ ਸ਼ਲਾਘਾ ਕੀਤੀ | ਸਭਾ ਦੇ ਪ੍ਰਧਾਨ ਮਨਿੰਦਰ ਸਿੰਘ ਮਿੰਕੂ ਮੱਕੜ ਨੇ ਮੁੱਖ ਮਹਿਮਾਨ ਅਤੇ ਪਤਵੰਤਿਆਂ ਨੂੰ ਜੀ ਆਇਆਂ ਆਖਿਆ | ਜਨਰਲ ਸਕੱਤਰ ਮਾਸਟਰ ਕਰਨੈਲ ਸਿੰਘ ਨੇ ਸਾਰਿਆਂ ਦਾ ਧੰਨਵਾਦ ਕੀਤਾ | ਪ੍ਰੈਸ ਸਕੱਤਰ ਗੁਰਮੀਤ ਸਿੰਘ ਮੀਤਾ ਅਤੇ ਧਰਮਵੀਰ ਸਿੰਘ ਰਾਜੂ ਮੱਕੜ ਨੇ ਦੱਸਿਆ ਕਿ ਸਮਾਗਮ ਦੌਰਾਨ ਸਮਾਜ ਸੇਵੀ ਡਾ. ਕੁਲਵੰਤ ਕੌਰ ਅਤੇ ਅਧਿਆਪਕਾ ਪਵਨਪ੍ਰੀਤ ਕੌਰ ਨੇ ਬੱਚਿਆਂ ਨੂੰ ਸਮਾਜਿਕ ਕੁਰੀਤੀਆਂ ਅਤੇ ਮਾੜੀ ਸੁਸਾਇਟੀ ਤੋਂ ਬਚ ਕੇ ਚੰਗੇ ਇਨਸਾਨ ਬਣਨ ਦੇ ਪ੍ਰੇਰਨਾ ਦਿੱਤੀ | ਸਟੇਜ ਸੰਚਾਲਨ ਕਰਦਿਆਂ ਪੋ੍ਰਜੈਕਟ ਇੰਚਾਰਜ ਗੁਰਿੰਦਰ ਸਿੰਘ ਮਹਿੰਦੀਰੱਤਾ ਨੇ ਅਰੋੜਵੰਸ ਸਭਾ ਵਲੋਂ ਕੀਤੀਆਂ ਜਾ ਰਹੀਆਂ ਸੇਵਾਵਾਂ ਦਾ ਸੰਖੇਪ ਵਿਚ ਜ਼ਿਕਰ ਕੀਤਾ | ਇਸ ਮੌਕੇ ਡਾ. ਕੁਲਵੰਤ ਕੌਰ ਅਤੇ ਮਾਸਟਰ ਹਰਨਾਮ ਸਿੰਘ ਹਰਲਾਜ ਵਲੋਂ ਬੱਚਿਆਂ ਨੂੰ ਚੰਗੇ ਇਨਸਾਨ ਬਨਣ ਦੀ ਪ੍ਰੇਰਿਤ ਕਰਦਿਆਂ ਕਿਤਾਬਾਂ ਵੰਡੀਆਂ | ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਐਡਵੋਕੇਟ ਜਸ਼ਨਪ੍ਰੀਤ ਸਿੰਘ ਮਰਵਾਹਾ ਨੇ ਐਲਾਨ ਕੀਤਾ ਕਿ ਉਹ ਅਰੋੜਾ/ਖੱਤਰੀ ਪਰਿਵਾਰਾਂ ਦੇ ਕੇਸ ਮਾਮੂਲੀ ਖ਼ਰਚੇ 'ਤੇ ਲੜੇਗਾ | ਸਭਾ ਵਲੋਂ ਅੰਤ ਵਿਚ ਸਪੀਕਰ ਸੰਧਵਾਂ ਅਤੇ ਡਾ.ਮਨਜੀਤ ਸਿੰਘ ਢਿੱਲੋਂ ਸਮੇਤ ਬੁਲਾਰਿਆਂ, ਬੱਚਿਆਂ ਅਤੇ ਮਹਿਮਾਨਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ |