24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2025

ਯੋਗ ਸਾਧਕਾਂ ਵਲੋਂ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ

ਅਜੀਤ ਡੈਸਕ 23-06-2025
ਜੈਤੋ, 22 ਜੂਨ (ਗੁਰਚਰਨ ਸਿੰਘ ਗਾਬੜੀਆ)- ਸ੍ਰੀ ਕਾਲੂ ਰਾਮ ਦੀ ਬਗੀਚੀ ਜੈਤੋ ਵਿਖੇ ਯੋਗ ਸਾਧਕਾਂ ਵਲੋਂ ਅੰਤਰਰਾਸ਼ਟਰੀ ਯੋਗਾ ਦਿਵਸ ਬੜੀ ਹੀ ਧੂਮਧਾਮ ਨਾਲ ਮਨਾਇਆ ਗਿਆ | ਇਸ ਯੋਗਾ ਦਿਵਸ ਵਿਚ ਹਲਕਾ ਜੈਤੋ ਦੇ ਵਿਧਾਇਕ ਅਮੋਲਕ ਸਿੰਘ, ਐਸ.ਡੀ.ਐਮ ਜੈਤੋ ਸੂਰਜ ਕੁਮਾਰ ਅਤੇ ਡੀ.ਐਸ.ਪੀ ਮਨੋਜ ਕੁਮਾਰ ਸ਼ਰਮਾ ਵਿਸ਼ੇਸ਼ ਮਹਿਮਾਨ ਤੋਂ ਇਲਾਵਾ ਨਗਰ ਕੌਂਸਲ ਜੈਤੋ ਦੇ ਪ੍ਰਧਾਨ ਹਰੀਸ਼ ਗੋਇਲ ਅਤੇ ਕਾਰਜ ਸਾਧਕ ਅਫ਼ਸਰ ਵਿਰਜ਼ਮਾਨ ਸ਼ਾਮਿਲ ਹੋਏ | ਯੋਗ ਟੀਚਰ ਸੰਧਿਆ ਰਾਣੀ ਅਤੇ ਯੋਗ ਟੀਚਰ ਵਿਜੇ ਲਕਸ਼ਮੀ ਵਲੋਂ ਯੋਗ ਅਭਿਆਸ ਕਾਰਵਾਇਆ ਗਿਆ | ਇਸ ਮੌਕੇ ਅਮੋਲਕ ਸਿੰਘ ਵਿਧਾਇਕ ਅਤੇ ਐਸ.ਡੀ.ਐਮ ਸੂਰਜ ਕੁਮਾਰ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਪੰਜਾਬ ਵਾਸੀਆਂ ਦੀ ਸਿਹਤ ਨੂੰ ਬਰਕਰਾਰ ਰੱਖਣ ਲਈ ਯੋਗਸ਼ਾਲਾ ਮੁਹਿੰਮ ਅਰੰਭ ਕੀਤੀ ਗਈ ਹੈ | ਰੋਜ਼ਾਨਾ ਯੋਗ ਅਭਿਆਸ ਕਰਨ ਨਾਲ ਇਨਸਾਨ ਦੀ ਸਿਹਤ ਤੰਦਰੁਸਤ ਰਹਿੰਦੀ ਹੈ ਅਤੇ ਬਿਮਾਰੀਆਂ ਦੂਰ ਭੱਜਦੀਆਂ ਹਨ | ਯੋਗ ਇਕ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਅਤੇ ਭਾਰਤੀ ਸੰਸਕ੍ਰਿਤੀ ਦਾ ਅਨਮੋਲ ਖਜ਼ਾਨਾ ਹੈ | ਯੋਗ ਨਾਲ ਇਨਸਾਨ ਦੀਆਂ ਸਰੀਰਕ, ਮਾਨਸਿਕ, ਇਖਲਾਕੀ ਅਤੇ ਅਧਿਆਤਮਿਕ ਲੋੜਾਂ ਦੀ ਪੂਰਤੀ ਹੈ | ਯੋਗ ਅਭਿਆਸ ਹੌਲੀ ਹੌਲੀ ਅਰਾਮ ਦਾਇਕ ਵਿਧੀ ਨਾਲ ਸਰੀਰ ਅਤੇ ਸਾਹ ਪ੍ਰਤੀ ਇਕਾਗਰਤਾ ਨਾਲ ਕਰਨਾ ਚਾਹੀਦਾ ਹੈ | ਯੋਗਾਸਨ ਨੂੰ ਆਪਣੀ ਸਰੀਰਕ ਸਮਰਥਾ ਅਨੁਸਾਰ ਹੀ ਕਰਨਾ ਚਾਹੀਦਾ ਹੈ | ਇਸ ਮੌਕੇ ਵਿਜੈ ਲਕਸ਼ਮੀ, ਵੀਨਾ ਜਿੰਦਲ, ਅਸ਼ੋਕ ਜਿੰਦਲ, ਕਾਲੂ ਰਾਮ ਬਗੀਚੀ ਦੇ ਪ੍ਰਧਾਨ ਪਵਨ ਕੁਮਾਰ, ਸਤੀਸ਼ ਜਿੰਦਲ, ਮੋਹਨ ਲਾਲ ਜਿੰਦਲ, ਐਮ ਡੀ ਮੱਖਣ ਲਾਲ, ਯੋਗ ਅਭਿਆਸ ਸਮਿਤੀ ਦੇ ਆਗੂਆ ਸੁਨੀਲ ਸਿੰਗਲਾ, ਸੁਨੀਲ ਕੁਮਾਰ ਆਦਿ ਤੋਂ ਇਲਾਵਾ ਸਮਾਗਮ ਦੌਰਾਨ ਸ੍ਰੀ ਮਹਾਂਦੇਵ ਕਾਂਵੜ ਸੰਘ ਵਲੋਂ ਪੂਰਨ ਸਹਿਯੋਗ ਦਿੱਤਾ ਗਿਆ |
ਪਿਛਲੀ ਖ਼ਬਰ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਰੋੜੀਕਪੂਰਾ 'ਚ ਸਮਰ ਕੈਂਪ ਜਾਰੀ ਅਗਲੀ ਖ਼ਬਰ ਸਪੀਕਰ ਸੰਧਵਾਂ ਨੇ ਪੜ੍ਹਾਈ 'ਚ ਮੱਲਾਂ ਮਾਰਨ ਵਾਲੇ 20 ਬੱਚੇ ਕੀਤੇ ਸਨਮਾਨਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।