24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2025

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਰੋੜੀਕਪੂਰਾ 'ਚ ਸਮਰ ਕੈਂਪ ਜਾਰੀ

ਅਜੀਤ ਡੈਸਕ 23-06-2025
ਜੈਤੋ, 22 ਜੂਨ (ਗੁਰਚਰਨ ਸਿੰਘ ਗਾਬੜੀਆ)-ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਯੂਨਿਟ ਰੋੜੀਕਪੂਰਾ ਵਲੋਂ ਖੇਤਰ ਜੈਤੋ ਦੇ ਸਹਿਯੋਗ ਨਾਲ ਪਿਛਲੇ ਦਿਨੀਂ ਸ਼ੁਰੂ ਕੀਤਾ ਅੱਠ ਰੋਜ਼ਾ ਸਮਰ ਕੈਂਪ ਪੂਰੀ ਚੜ੍ਹਦੀ ਕਲਾ ਨਾਲ ਚੱਲ ਰਿਹਾ ਹੈ | ਕੈਂਪ ਕੋਆਰਡੀਨੇਟਰ ਤੇਜ ਸਿੰਘ ਨੇ ਦੱਸਿਆ ਕਿ ਸਥਾਨਕ ਪਿੰਡ ਦੇ ਅੰਦਰਲੇ ਗੁਰਦੁਆਰਾ ਸਾਹਿਬ ਵਿਚ ਚੱਲ ਰਹੇ ਕੈਂਪ ਵਿਚ ਰੋਜ਼ਾਨਾ 120 ਦੇ ਲਗਪਗ ਬੱਚੇ ਸ਼ਾਮਿਲ ਹੁੰਦੇ ਹਨ | ਕੈਂਪ ਦੌਰਾਨ ਰੋਜ਼ਾਨਾ ਬੱਚਿਆਂ ਨੂੰ ਮਲਟੀਮੀਡੀਆ ਸ਼ੋਅ, ਲੈਕਚਰਾਂ, ਸ਼ੋਰਟ ਮੂਵੀ, ਵਿਰਾਸਤੀ ਤੰਬੋਲਾ ਆਦਿ ਰਾਹੀਂ ਚੰਗੇ ਇਨਸਾਨ ਬਨਣ ਦੇ ਗੁਣ ਦੱਸੇ ਜਾਂਦੇ ਹਨ | ਰੋਜ਼ਾਨਾ ਹੀ ਕੈਂਪ ਦੀ ਸਮਾਪਤੀ 'ਤੇ ਬੱਚਿਆਂ ਨੂੰ ਰਿਫਰੈਸ਼ਮੈਂਟ ਵੀ ਦਿੱਤੀ ਜਾਂਦੀ ਹੈ | ਇਸ ਕੈਂਪ ਵਿਚ ਸਾਬਕਾ ਸਰਪੰਚ ਤੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਗੁਰਮੇਲ ਸਿੰਘ ਬਰਾੜ, ਡਾਕਟਰ ਜਲੰਧਰ ਸਿੰਘ, ਡਾਕਟਰ ਪਾਲ ਸਿੰਘ, ਗ੍ਰੰਥੀ ਰਣਜੀਤ ਸਿੰਘ, ਸਕੱਤਰ ਜਗੀਰ ਸਿੰਘ, ਭਾਈ ਲੱਖਾ ਸਿੰਘ ਤੋਂ ਇਲਾਵਾ ਪਿੰਡ ਦੇ ਪਤਵੰਤੇ ਸਹਿਯੋਗ ਕਰ ਰਹੇ ਹਨ | ਸਟੱਡੀ ਸਰਕਲ ਦੇ ਸੇਵਾਦਾਰ ਪ੍ਰਕਾਸ਼ ਸਿੰਘ, ਕੁਲਵਿੰਦਰ ਸਿੰਘ ਸਕੱਤਰ, ਮਾਸਟਰ ਗੁਰਚਰਨ ਸਿੰਘ, ਮਾਸਟਰ ਕਰਮਜੀਤ ਸਿੰਘ, ਇੰਦਰਜੀਤ ਸਿੰਘ ਰਾਜੂ, ਦਵਿੰਦਰਪਾਲ ਸਿੰਘ, ਅਸੀਸ, ਲਖਵਿੰਦਰ ਸ਼ਰਮਾ, ਸ਼ਮਿੰਦਰ ਸੋਮੀ ਅਰੋੜਾ ਅਤੇ ਕੁਲਵਿੰਦਰ ਸਿੰਘ ਚੈਨਾ ਆਦਿ ਸੇਵਾਵਾਂ ਨਿਭਾਉਂਦੇ ਹਨ |
ਪਿਛਲੀ ਖ਼ਬਰ ਚੋਰਾਂ ਨੇ 6 ਤੋਲੇ ਸੋਨੇ ਦੇ ਗਹਿਣੇ ਤੇ ਸਵਾ ਲੱਖ ਦੀ ਨਕਦੀ ਕੀਤੀ ਚੋਰੀ ਅਗਲੀ ਖ਼ਬਰ ਯੋਗ ਸਾਧਕਾਂ ਵਲੋਂ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।