24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2025

ਮੈਡੀਕਲ ਕੈਂਪ ਲਗਾਇਆ

ਅਜੀਤ ਡੈਸਕ 23-06-2025
ਗਿੱਦੜਬਾਹਾ, 22 ਜੂਨ (ਪਰਮਜੀਤ ਸਿੰਘ ਥੇੜੀ)-ਐਂਟੀ ਕੁਰਪਸ਼ਨ ਇੰਟਰਨੈਸ਼ਨਲ ਕਾਊਾਸਲ ਗਿੱਦੜਬਾਹਾ ਤੇ ਆਸ਼ੀਰਵਾਦ ਮਲਟੀ ਸਪੈਸ਼ਲਿਟੀ ਹਸਪਤਾਲ ਐਂਡ ਡੈਂਟਲ ਸੈਂਟਰ ਦੇ ਸਹਿਯੋਗ ਨਾਲ ਆਸ਼ੀਰਵਾਦ ਹਸਪਤਾਲ ਵਿਖੇ ਵਿਸ਼ਾਲ ਮੈਡੀਕਲ ਕੈਂਪ ਲਗਾਇਆ ਗਿਆ | ਡਾ. ਰੋਬਿਨ ਗਰਗ ਦੰਦਾਂ ਦੇ ਮਾਹਿਰ ਅਤੇ ਕਾਊਾਸਲ ਦੇ ਪ੍ਰਧਾਨ ਮੁਕੇਸ਼ ਗਰਗ ਨੇ ਦੱਸਿਆ ਕਿ ਕੈਂਪ ਦੌਰਾਨ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾ. ਗੁਰਪ੍ਰੀਤ ਸਿੰਘ ਖਡਿਆਲ, ਚਮੜੀ ਅਤੇ ਵਾਲਾਂ ਦੇ ਮਾਹਿਰ ਡਾ. ਆਸਥਾ ਅਗਰਵਾਲ, ਡਾ. ਸਾਕਸ਼ੀ ਸਿੰਗਲਾ ਅਤੇ ਐਮ.ਡੀ. ਮੈਡੀਸਨ ਡਾ. ਮਨਜੋਤ ਸਿੰਘ ਵਲੋਂ ਲਗਪਗ 142 ਮਰੀਜ਼ਾਂ ਦੀ ਜਾਂਚ ਕੀਤੀ ਗਈ | ਇਸ ਮੌਕੇ ਡਾ. ਰੋਬਿਨ ਗਰਗ ਨੇ ਕਿਹਾ ਕਿ ਸਵੇਰੇ ਖਾਣਾ ਖਾਣ ਤੋਂ ਪਹਿਲਾਂ ਅਤੇ ਰਾਤ ਨੂੰ ਭੋਜਨ ਕਰਨ ਤੋਂ ਬਾਅਦ ਦੰਦਾਂ ਨੂੰ ਬੁਰਸ਼ ਕਰਨਾ ਬਹੁਤ ਜ਼ਰੂਰੀ ਹੈ | ਇਸ ਮੌਕੇ ਮੁਕੇਸ਼ ਗਰਗ ਪ੍ਰਧਾਨ, ਘਨਸ਼ਾਮ ਦਾਸ ਮਿੱਤਲ, ਵੇਦ ਪ੍ਰਕਾਸ਼ ਗੋਇਲ, ਦੁਰਗਾ ਦਾਸ ਗਰਗ, ਮੁਕੇਸ਼ ਕੁਮਾਰ ਪਿੰਟੂ ਭੱਠੇ ਵਾਲੇ, ਜਤਿੰਦਰ ਗੋਇਲ, ਵਿਸ਼ਨੂ ਵਤਰਾਣਾ, ਕਮਲਜੀਤ ਬਾਂਸਲ, ਸੁਨੀਲ ਵਧਵਾ, ਲੋਕਨਾਥ ਗੋਇਲ, ਭਾਰਤ ਭੂਸ਼ਣ ਛਾਬੜਾ, ਜਗਦੀਸ਼ ਚੰਦਰ ਬਾਂਸਲ, ਜਗਦੀਸ਼ ਸੈਨ ਅਤੇ ਵਿਕਾਸ ਮਿੱਤਲ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਸਟੇਟ ਇੰਸਟੀਚਿਊਟ ਮਾਹੂਆਣਾ 'ਚ ਯੋਗਾ ਦਿਵਸ ਮਨਾਇਆ ਅਗਲੀ ਖ਼ਬਰ ਨਗਰ ਕੌਂਸਲ ਵਿਖੇ ਸਰਬੱਤ ਦੇ ਭਲੇ ਲਈ ਪਾਠ ਦੇ ਭੋਗ ਪਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।