ਲੰਬੀ, 22 ਜੂਨ (ਮੇਵਾ ਸਿੰਘ)-ਸਟੇਟ ਇੰਸਟੀਚਿਊਟ ਆਫ਼ ਆਟੋਮੋਟਿਵ ਐਂਡ ਡਰਾਈਵਿੰਗ ਸਕਿਲਜ਼ ਮਾਹੂਆਣਾ ਵਿਖੇ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ | ਸੰਸਥਾ ਦੇ ਵਿਦਿਆਰਥੀਆਂ ਨੂੰ ਯੋਗ ਟ੍ਰੇਨਰ ਖੇਮ ਚੰਦ ਅਤੇ ਮਨੀਸ਼ ਕੁਮਾਰ ਵਲੋਂ ਯੋਗਾ ਦੀਆਂ ਵੱਖ-ਵੱਖ ਕਿਰਿਆਵਾਂ ਦਾ ਅਭਿਆਸ ਕਰਵਾਇਆ ਗਿਆ | ਇਸ ਮੌਕੇ ਸਿਖਿਆਰਥੀਆਂ ਨੇ ਪਦਮਆਸਣ, ਢੰਡਆਸਣ, ਵਰਜਆਸਣ, ਵਰਕਸਆਸਣ, ਅਰਥ ਉਤਆਸਣ, ਉਤਆਸਣ ਆਸਣਾਂ ਦਾ ਅਭਿਆਸ ਕੀਤਾ | ਸੰਸਥਾ ਦੇ ਪਿ੍ੰਸੀਪਲ ਗੁਰਦੀਪ ਸਿੰਘ ਸੇਖੋਂ ਵਲੋਂ ਯੋਗਾ ਟਰੇਨਰ ਖੇਮ ਚੰਦ ਤੇ ਮਨੀਸ਼ ਕੁਮਾਰ ਨੂੰ ਸੰਸਥਾ ਵਿਚ ਸਿਖਿਆਰਥੀਆਂ ਨੂੰ ਯੋਗ ਦੀਆਂ ਕਿਰਿਆਵਾਂ ਕਰਵਾਉਣ 'ਤੇ ਤਹਿ ਦਿਲੋਂ ਧੰਨਵਾਦ ਕੀਤਾ ਤੇ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ | ਇਸ ਮੌਕੇ ਐਨ.ਐਸ.ਐਸ ਪ੍ਰੋਗਰਾਮ ਦੇ ਅਫ਼ਸਰ ਅਰਸ਼ਦੀਪ ਸਿੰਘ, ਰੈਡ ਰਿਬਨ ਦੇ ਇੰਚਾਰਜ ਜਸਵੀਰ ਸਿੰਘ, ਗਰੁੱਪ ਇੰਸਟਰਕਟਰ ਹਰਿੰਦਰ ਸਿੰਘ, ਸੁਖਦੇਵ ਸਿੰਘ, ਜਗਮੋਹਨ ਸਿੰਘ, ਹਰਤੀਸ ਕੁਮਾਰ, ਗੁਰਪਿੰਦਰ ਸਿੰਘ, ਮਨੋਜ ਕੁਮਾਰ, ਚਰਨਜੀਤ ਸਿੰਘ, ਮਨਜੀਤ ਸਿੰਘ ਆਦਿ ਮੌਜੂਦ ਸਨ |