24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2025

ਭਾਈ ਜਗਮੋਹਨ ਸਿੰਘ ਚਹਿਲ ਨਮਿਤ ਸ਼ਰਧਾਂਜਲੀ ਸਮਾਗਮ

ਅਜੀਤ ਡੈਸਕ 23-06-2025
ਸ੍ਰੀ ਮੁਕਤਸਰ ਸਾਹਿਬ, 22 ਜੂਨ (ਰਣਜੀਤ ਸਿੰਘ ਢਿੱਲੋਂ)-ਭਾਈ ਜਤਿੰਦਰ ਸਿੰਘ ਚਹਿਲ ਦੇ ਪਿਤਾ, ਜਤਿੰਦਰ ਪਾਲ ਸਿੰਘ ਵਹਿਣੀਵਾਲ ਐਡੀਸ਼ਨਲ ਜ਼ਿਲ੍ਹਾ ਅਤੇ ਸੈਸ਼ਨ ਜੱਜ (ਰਿਟਾ:) ਫ਼ਰੀਦਕੋਟ ਦੇ ਸਹੁਰਾ ਸਾਹਿਬ, ਭਾਈ ਰਤਨਦੀਪ ਸਿੰਘ ਚਹਿਲ ਐਡਵੋਕੇਟ ਤੇ ਭਾਈ ਹਰਸ਼ਦੀਪ ਸਿੰਘ ਚਹਿਲ ਸਹਾਇਕ ਜ਼ਿਲ੍ਹਾ ਅਟਾਰਨੀ ਦੇ ਦਾਦਾ ਜੀ ਅਤੇ ਇਲਾਕੇ ਦੀ ਨਾਮਵਰ ਸ਼ਖ਼ਸੀਅਤ ਭਾਈ ਜਗਮੋਹਨ ਸਿੰਘ ਚਹਿਲ ਵਾਸੀ ਸ੍ਰੀ ਮੁਕਤਸਰ ਸਾਹਿਬ ਪਿਛਲੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਸਨ | ਉਨ੍ਹਾਂ ਨਮਿਤ ਅੱਜ ਗ੍ਰਹਿ ਵਿਖੇ ਸ੍ਰੀ ਸਹਿਜ ਪਾਠ ਦਾ ਭੋਗ ਪਾਇਆ ਗਿਆ | ਇਸ ਉਪਰੰਤ ਚਹਿਲ ਪੈਲੇਸ ਵਿਖੇ ਕੀਰਤਨ ਤੇ ਅੰਤਿਮ ਅਰਦਾਸ ਮੌਕੇ ਵੱਖ-ਵੱਖ ਰਾਜਨੀਤਿਕ, ਧਾਰਮਿਕ, ਸਮਾਜਿਕ ਸ਼ਖ਼ਸੀਅਤਾਂ, ਵੱਖ-ਵੱਖ ਅਧਿਕਾਰੀਆਂ ਅਤੇ ਇਲਾਕਾ ਵਾਸੀਆਂ ਨੇ ਸ਼ਾਮਿਲ ਹੋ ਕੇ ਭਾਈ ਜਗਮੋਹਨ ਸਿੰਘ ਚਹਿਲ ਨੂੰ ਸ਼ਰਧਾ ਦੇ ਫ਼ੁੱਲ ਭੇਟ ਕੀਤੇ | ਇਸ ਮੌਕੇ ਰਾਗੀ ਜਥੇ ਵਲੋਂ ਵੈਰਾਗਮਈ ਕੀਰਤਨ ਕੀਤਾ ਗਿਆ ਅਤੇ ਭਾਈ ਰਘੂਰਾਜ ਸਿੰਘ ਵਲੋਂ ਅਰਦਾਸ ਕੀਤੀ ਗਈ | ਇਸ ਮੌਕੇ ਭਾਈ ਹਰਨਿਰਪਾਲ ਸਿੰਘ ਕੁੱਕੂ ਸਾਬਕਾ ਵਿਧਾਇਕ ਸ੍ਰੀ ਮੁਕਤਸਰ ਸਾਹਿਬ, ਜਗਦੀਪ ਸਿੰਘ ਕਾਕਾ ਬਰਾੜ ਵਿਧਾਇਕ, ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਸਾਬਕਾ ਵਿਧਾਇਕ, ਜਗਬੀਰ ਸਿੰਘ ਬਰਾੜ ਸਾਬਕਾ ਵਿਧਾਇਕ ਜਲੰਧਰ ਕੈਂਟ, ਸੀਨੀਅਰ ਆਗੂ ਸੰਤ ਸਿੰਘ ਬਰਾੜ, ਗੁਰਦਾਸ ਗਿਰਧਰ ਸਾਬਕਾ ਪ੍ਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ, ਜਸਵੰਤ ਸਿੰਘ ਪੁਰਬਾ ਇੰਚਾਰਜ ਅਜੀਤ ਉਪ ਦਫ਼ਤਰ ਫ਼ਰੀਦਕੋਟ, ਰਾਜਬਲਵਿੰਦਰ ਸਿੰਘ ਮਰਾੜ੍ਹ, ਭਾਈ ਅਪਮਿੰਦਰ ਸਿੰਘ, ਮਹੰਤ ਕਸ਼ਮੀਰ ਸਿੰਘ, ਕੁਲਬੀਰ ਸਿੰਘ ਮੱਤਾ ਸਾਬਕਾ ਡਿਪਟੀ ਜਨਰਲ ਮੈਨੇਜਰ ਪੰਜਾਬ ਰਾਜ ਮੰਡੀ ਬੋਰਡ, ਬਾਵਾ ਯਾਦਵਿੰਦਰ ਸਿੰਘ ਲਾਲੀ, ਜਗਜੀਤ ਸਿੰਘ ਹਨੀ ਫ਼ੱਤਣਵਾਲਾ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ, ਕੁਲਇੰਦਰ ਸਿੰਘ ਸੇਖੋਂ, ਹਰਚਰਨ ਸਿੰਘ ਬਰਾੜ ਸੋਥਾ ਮੈਂਬਰ ਆਲ ਇੰਡੀਆ ਕਾਂਗਰਸ ਕਮੇਟੀ, ਬਾਵਾ ਗੁਰਿੰਦਰ ਸਿੰਘ ਕੋਕੀ ਸਾਬਕਾ ਪ੍ਰਧਾਨ ਨਗਰ ਕੌਂਸਲ, ਰਣਜੀਤ ਸਿੰਘ ਬਰਾੜ ਕਾਉਣੀ ਸਾਬਕਾ ਐਡਵੋਕੇਟ ਜਨਰਲ ਪੰਜਾਬ, ਰਾਜਨ ਸੇਤੀਆ ਉਦਯੋਗਪਤੀ, ਭਾਈ ਸੁਰਿੰਦਰ ਸਿੰਘ ਰੂਪੀ, ਭਾਈ ਰਾਹੁਲ ਸਿੰਘ ਸਿੱਧੂ ਸਾਬਕਾ ਮੈਂਬਰ ਪੰਜਾਬ ਪਬਲਿਕ ਸਰਵਿਸਜ ਕਮਿਸ਼ਨ, ਪ੍ਰੋ: ਐਸ.ਐਸ. ਬਾਜਵਾ, ਰਵੀ ਸੇਠੀ, ਹਰਜਿੰਦਰ ਸਿੰਘ ਸੰਧੂ, ਹਾਕਮ ਸਿੰਘ ਗਿੱਲ ਢੁੱਡੀ ਵਾਲੇ, ਭਾਈ ਜਸ਼ਨਦੀਪ ਸਿੰਘ ਚਹਿਲ ਇੰਚਾਰਜ ਕਾਂਗਰਸ ਹਲਕਾ ਰਾਮਪੁਰਾਫੂਲ, ਗੁਰਚਰਨ ਸਿੰਘ ਸੰਧੂ ਸੂਬਾ ਜਨਰਲ ਸਕੱਤਰ ਕਿਸਾਨ ਮੋਰਚਾ ਪੰਜਾਬ, ਐਡਵੋਕੇਟ ਮਨਜੀਤ ਸਿੰਘ ਥਾਂਦੇਵਾਲਾ, ਐਡਵੋਕੇਟ ਬਲਜਿੰਦਰ ਸਿੰਘ ਸੇਖੋਂ, ਡਾ. ਸਤਪਾਲ ਸਿੰਘ ਵਾਲੀਆ, ਡਾ. ਪ੍ਰੀਤਮ ਸਿੰਘ ਬਰਾੜ, ਬੂਟਾ ਰਾਮ ਕਮਰਾ, ਰਾਜੇਸ਼ ਗੋਰਾ ਪਠੇਲਾ ਸਾਬਕਾ ਜ਼ਿਲ੍ਹਾ ਪ੍ਰਧਾਨ ਭਾਜਪਾ, ਨਵਦੀਪ ਸਿੰਘ ਬਿੱਲੂ ਵਾਲੀਆ, ਸੁਖਬੰਸ ਸਿੰਘ ਚਹਿਲ, ਮਹੀਪਇੰਦਰ ਸਿੰਘ ਸੇਖੋਂ, ਗੁਰਲਾਲ ਸਿੰਘ ਮੱਤਾ, ਚੌਧਰੀ ਦੌਲਤ ਰਾਮ ਸਿੰਘ ਥਿੰਦ ਰਿਟਾ: ਕਾਨੂੰਨਗੋ, ਰਾਜਿੰਦਰ ਭੰਡਾਰੀ, ਮਲਕੀਤ ਸਿੰਘ ਕੰਗ, ਹਰਮੀਤ ਸਿੰਘ ਕੰਗ, ਵਰਿੰਦਰਪਾਲ ਸਿੰਘ ਗਲੋਰੀ, ਕਿ੍ਸ਼ਨ ਕੁਮਾਰ ਸ਼ੰਮੀ ਤੇਰ੍ਹੀਆਂ ਪ੍ਰਧਾਨ ਨਗਰ ਕੌਂਸਲ, ਜਸਵਿੰਦਰ ਸਿੰਘ ਮਿੰਟੂ ਕੰਗ ਸੀਨੀਅਰ ਮੀਤ ਪ੍ਰਧਾਨ ਨਗਰ ਕੌਂਸਲ, ਐਡਵੋਕੇਟ ਬਲਵੰਤ ਸਿੰਘ ਗਿੱਲ, ਰਵੀ ਬਾਂਸਲ, ਸਤੀਸ਼ ਕਾਲਾ ਗਿਰਧਰ, ਬਾਬਾ ਜਸਵਿੰਦਰ ਸਿੰਘ, ਪਰਮਜੀਤ ਸਿੰਘ ਸਿੱਧੂ ਬਿੱਲੂ, ਰਾਜ ਕੁਮਾਰ ਮੇਲੂ ਭਟੇਜਾ ਭਾਜਪਾ ਆਗੂ, ਗੁਰਪਾਲ ਸਿੰਘ ਪਾਲੀ, ਅਸ਼ੋਕ ਚੁੱਘ, ਮਾਸਟਰ ਪਰਮਜੀਤ ਸਿੰਘ, ਰੂਬੀ ਬਰਾੜ, ਐਡਵੋਕੇਟ ਹਰਦੀਪ ਸਿੰਘ ਥਾਂਦੇਵਾਲਾ, ਰਾਜਸਥਾਨ ਦੇ ਸਾਬਕਾ ਮੰਤਰੀ ਸਵ: ਗੁਰਜੰਟ ਸਿੰਘ ਬਰਾੜ ਦਾ ਪਰਿਵਾਰ, ਭਾਈ ਰਮਿੰਦਰ ਸਿੰਘ ਚਹਿਲ, ਭਾਈ ਪਰਮਿੰਦਰ ਸਿੰਘ ਚਹਿਲ, ਭਾਈ ਤੇਗਬੀਰ ਸਿੰਘ ਚਹਿਲ, ਭਾਈ ਰਾਜਬੀਰ ਸਿੰਘ ਚਹਿਲ, ਐਡਵੋਕੇਟ ਅਮਨਦੀਪ ਸਿੰਘ ਚਹਿਲ, ਭਾਈ ਸਤਵੀਰ ਸਿੰਘ ਗਗਨ ਚਹਿਲ, ਅਮਨਦੀਪ ਸਿੰਘ ਕੰਗ, ਜਗਸੀਰ ਸਿੰਘ ਮੱਤਾ, ਸ਼ਿਵਰਾਜ ਸਿੰਘ ਰਾਜ ਚਹਿਲ, ਕੰਵਰਦੀਪ ਸਿੰਘ ਕੁਲਾਰ, ਰਾਜ ਚਹਿਲ, ਗੁਰਜੰਟ ਸਿੰਘ ਮਹੰਤ, ਮਨਦੀਪ ਸਿੰਘ ਬਰਾੜ, ਜਸਵਿੰਦਰ ਸਿੰਘ ਗੋਹਲਾ, ਕੈਪਟਨ ਕਾਲੜਾ, ਰਘਬੀਰ ਸਿੰਘ ਕੰਗ, ਸੋਮਨ ਦਾਬੜਾ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ 'ਮੇਲਾ ਖ਼ੂਨਦਾਨੀਆਂ ਦਾ' ਪੀ.ਬੀ.ਜੀ ਵੈੱਲਫੇਅਰ ਕਲੱਬ ਵਲੋਂ ਪੋਸਟਰ ਜਾਰੀ ਅਗਲੀ ਖ਼ਬਰ ਪੱਤਰਕਾਰ ਸੁਖਪਾਲ ਸਿੰਘ ਢਿੱਲੋਂ ਨਮਿਤ ਸ਼ਰਧਾਂਜਲੀ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।