24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2025

'ਮੇਲਾ ਖ਼ੂਨਦਾਨੀਆਂ ਦਾ' ਪੀ.ਬੀ.ਜੀ ਵੈੱਲਫੇਅਰ ਕਲੱਬ ਵਲੋਂ ਪੋਸਟਰ ਜਾਰੀ

ਅਜੀਤ ਡੈਸਕ 23-06-2025
ਪੰਜਗਰਾੲੀਂ ਕਲਾਂ, 22 ਜੂਨ (ਸੁਖਮੰਦਰ ਸਿੰਘ ਬਰਾੜ)-ਪੀ.ਬੀ.ਜੀ. ਵੈੱਲਫੇਅਰ ਕਲੱਬ ਕੋਟਕਪੂਰਾ ਵਲੋਂ 29 ਜੂਨ 2025 ਦਿਨ ਐਤਵਾਰ ਨੂੰ ਸੰਗਮ ਪੈਲਿਸ ਕੋਟਕਪੂਰਾ ਵਿਖੇ 'ਮੇਲਾ ਖੂਨਦਾਨੀਆਂ ਦਾ' ਦੇ ਬੈਨਰ ਹੇਠ ਲਗਾਏ ਜਾ ਰਹੇ ਵਿਸ਼ਾਲ ਖੂਨਦਾਨ ਕੈਂਪ ਸੰਬੰਧੀ ਨਿਰਮਲ ਡੇਰਾ ਪੰਜਗਰਾੲੀਂ ਕਲਾਂ ਵਿਖੇ ਵਿਸ਼ਾਲ ਮੀਟਿੰਗ ਕੀਤੀ ਗਈ | ਇਸ ਮੀਟਿੰਗ ਦੀ ਪ੍ਰਧਾਨਗੀ ਕਲੱਬ ਦੇ ਪ੍ਰਧਾਨ ਰਾਜੀਵ ਮਲਿਕ ਨੇ ਕੀਤੀ | ਕਲੱਬ ਦੇ ਮੈਂਬਰ ਗੁਰਜੰਟ ਸਿੰਘ ਸਰਾਂ ਨੇ ਮੀਟਿੰਗ 'ਚ ਪੁੱਜੇ ਪਿੰਡ ਵਾਸੀਆਂ ਨੂੰ ਖੂਨਦਾਨ ਦੀ ਮਹੱਤਤਾ ਤੋਂ ਜਾਣੂ ਕਰਵਾਉਂਦਿਆਂ ਵੱਧ ਤੋਂ ਵੱਧ ਲੋਕਾਂ ਨੂੰ ਖੂਨਦਾਨ ਕਰਨ ਦੀ ਅਪੀਲ ਕੀਤੀ | ਕਲੱਬ ਦੇ ਪ੍ਰਧਾਨ ਰਾਜੀਵ ਮਲਿਕ ਨੇ ਕਲੱਬ ਵਲੋਂ ਕੀਤੇ ਜਾਂਦੇ ਸਮਾਜ ਸੇਵੀ ਕੰਮਾਂ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦੇਣ ਤੋਂ ਇਲਾਵਾ ਦੱਸਿਆ ਕਿ ਇਕ ਵਿਅਕਤੀ ਦੁਆਰਾ ਕੀਤਾ ਗਿਆ ਖੂਨਦਾਨ 5 ਵਿਅਕਤੀਆਂ ਦੇ ਜੀਵਨ ਨੂੰ ਬਚਾ ਸਕਦਾ ਹੈ | ਉਨ੍ਹਾਂ ਕਿਹਾ ਕਿ ਕਲੱਬ ਵਲੋਂ ਕੇਵਲ ਖੂਨ ਇਕੱਤਰ ਕਰਨ ਹੀ ਨਹੀਂ ਕੀਤਾ ਜਾਂਦਾ, ਸਗੋਂ ਸਮੇਂ-ਸਮੇਂ 'ਤੇ ਲੋੜਵੰਦਾਂ ਨੂੰ ਖੂਨ ਦਿਵਾਇਆ ਵੀ ਜਾਂਦਾ ਹੈ | ਇਸ ਮੀਟਿੰਗ ਨੂੰ ਸਾਬਕਾ ਸਰਪੰਚ ਅਮਰਜੀਤ ਕੌਰ ਪੰਜਗਰਾੲੀਂ, ਗੀਤਕਾਰ ਬੂਟਾ ਪੈਰਿਸ, ਆਪ ਆਗੂ ਸੰਜੀਵ ਕੁਮਾਰ, ਏਕਜੋਤਿ ਗੁਰਮਤਿ ਖਾਲਸਾ ਸੇਵਾ ਸੁਸਾਇਟੀ ਦੇ ਆਗੂ ਰਾਜਵਿੰਦਰ ਸਿੰਘ ਰਾਜੂ, ਕਾਂਗਰਸੀ ਆਗੂ ਰਮੇਸ਼ ਕੱਕੜ ਨੇ ਸੰਬੋਧਨ ਕਰਦਿਆਂ ਲੋਕਾਂ ਨੂੰ ਇਸ ਵਿਸ਼ਾਲ ਕੈਂਪ 'ਚ ਖੂਨਦਾਨ ਕਰਨ ਦੀ ਅਪੀਲ ਕੀਤੀ | ਮੀਟਿੰਗ ਉਪਰੰਤ ਖੂਨਦਾਨ ਕੈਂਪ ਦਾ ਪੋਸਟਰ ਵੀ ਜਾਰੀ ਕੀਤੀ ਗਿਆ | ਇਸ ਮੌਕੇ ਨਿਰਮਲ ਡੇਰੇ ਦੇ ਮੁਖੀਏ ਮਹੰਤ ਬਲੌਰ ਸਿੰਘ, ਸਰਪੰਚ ਕੇਵਲ ਸਿੰਘ, ਸਰਪੰਚ ਜਸਵਿੰਦਰ ਸਿੰਘ ਗਿੱਲ, ਸਾਬਕਾ ਸਰਪੰਚ ਰਣਜੀਤ ਸਿੰਘ ਰਾਜਾ ਗਿੱਲ, ਪੰਚ ਬਰਜਿੰਦਰ ਸਿੰਘ ਮ੍ਹਾਕਾ, ਅਮਰਿੰਦਰ ਸਿੰਘ ਬੰਨੀ ਬਰਾੜ, ਏਕਜੋਤਿ ਗੁਰਮਤਿ ਖਾਲਸਾ ਸੇਵਾ ਸੁਸਾਇਟੀ ਦੇ ਪ੍ਰਧਾਨ ਬਲਜੀਤ ਸਿੰਘ ਖਾਲਸਾ, ਸੰਤ ਨਛੱਤਰ ਸਿੰਘ ਸਪੋਰਟਸ ਕਲੱਬ ਦੇ ਆਗੂ ਹਰਦੀਪ ਸਿੰਘ ਮੰਤਰੀ, ਗੁਰੂ ਨਾਨਕ ਸਪੋਰਟਸ ਐਂਡ ਸੋਸ਼ਲ ਵੈੱਲਫੇਅਰ ਕਲੱਬ ਦੇ ਪ੍ਰਧਾਨ ਡਾ. ਬਲਦੇਵ ਸਿੰਘ ਭੋਲਾ, ਡਾ. ਸਰੂਪ ਸਿੰਘ ਕੈਂਥ, ਪਿ੍ੰਸੀਪਲ ਗਗਨਦੀਪ ਸਿੰਘ, ਸਾਬਕਾ ਪੰਚ ਭੋਲਾ ਸਿੰਘ ਸੰਧੂ, ਪੰਚ ਗੁਰਸੇਵਕ ਸਿੰਘ ਗਿੱਲ, ਪੰਚ ਭੋਲਾ ਜੌਹਲ, ਨਤਿਨ ਬਜਾਜ, ਪੰਚ ਬੂਟਾ ਸਿੰਘ ਬਰਾੜ, ਸਾਬਕਾ ਪੰਚ ਗਮਦੂਰ ਸਿੰਘ ਗੁਰਾ, ਗੁਰਕੋਮਲ ਸਿੰਘ, ਮਹੰਤ ਬਲਵਿੰਦਰ ਸਿੰਘ ਔਲਖ, ਪੰਚ ਜੋਗਿੰਦਰ ਸਿੰਘ ਬਰਾੜ, ਅੰਗਰੇਜ਼ ਸਿੰਘ ਰੋਸਾ, ਨਵਜੋਤ ਸਿੰਘ ਧੁੰਨਾ, ਰਣਜੀਤ ਸਿੰਘ ਗਿੱਲ, ਜਸਪਾਲ ਸਿੰਘ ਪਾਲੀ ਪੰਚ, ਸੁਖਰਾਜ ਸਿੰਘ ਬੱਬੀ ਗਿੱਲ, ਡਾ. ਜਸਵਿੰਦਰ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਮਾਤਾ ਮੋਹਨਜੀਤ ਕੌਰ ਸੰਧੂ ਨੂੰ ਗ਼ਮਗੀਨ ਮਾਹੌਲ 'ਚ ਅੰਤਿਮ ਵਿਦਾਇਗੀ ਅਗਲੀ ਖ਼ਬਰ ਭਾਈ ਜਗਮੋਹਨ ਸਿੰਘ ਚਹਿਲ ਨਮਿਤ ਸ਼ਰਧਾਂਜਲੀ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।