24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2025

ਮਾਤਾ ਮੋਹਨਜੀਤ ਕੌਰ ਸੰਧੂ ਨੂੰ ਗ਼ਮਗੀਨ ਮਾਹੌਲ 'ਚ ਅੰਤਿਮ ਵਿਦਾਇਗੀ

ਅਜੀਤ ਡੈਸਕ 23-06-2025
ਕੋਟਕਪੂਰਾ, 22 ਜੂਨ (ਮੋਹਰ ਸਿੰਘ ਗਿੱਲ, ਮੇਘਰਾਜ)-ਹਲਕਾ ਕੋਟਕਪੂਰਾ ਤੋਂ ਕਾਂਗਰਸ ਦੇ ਇੰਚਾਰਜ, ਜ਼ਿਲ੍ਹਾ ਕਾਂਗਰਸ ਕਮੇਟੀ ਫ਼ਰੀਦਕੋਟ ਦੇ ਸਾਬਕਾ ਪ੍ਰਧਾਨ ਅਤੇ ਸੀਨੀਅਰ ਕਾਂਗਰਸੀ ਆਗੂ ਅਜੇਪਾਲ ਸਿੰਘ ਸੰਧੂ ਅਤੇ ਸੁਖਬੀਰ ਸਿੰਘ ਸੰਧੂ ਦੇ ਸਤਿਕਾਰਤ ਮਾਤਾ ਮੋਹਨਜੀਤ ਕੌਰ ਸੰਧੂ (88) ਸੁਪਤਨੀ ਸਵ. ਸ: ਗੁਰਭਗਤ ਸਿੰਘ ਸੰਧੂ ਨੂੰ ਇੱਥੋਂ ਦੇ ਹਰੀਨੌਂ ਰੇਲਵੇ ਫ਼ਾਟਕ ਨਜ਼ਦੀਕ ਰਾਮਬਾਗ਼ ਦੇ ਸਮਸ਼ਾਨਘਾਟ 'ਚ ਗ਼ਮਗੀਨ ਮਾਹੌਲ 'ਚ ਅੰਤਿਮ ਵਿਦਾਇਗੀ ਦਿੱਤੀ ਗਈ | ਉਨ੍ਹਾਂ ਦਾ ਕੱਲ੍ਹ ਕੁਝ ਦਿਨ ਬਿਮਾਰ ਰਹਿਣ ਉਪਰੰਤ ਦਿਹਾਂਤ ਹੋ ਗਿਆ ਸੀ | ਉਨ੍ਹਾਂ ਦੀ ਚਿਖਾ ਨੂੰ ਅਗਨੀ ਉਨ੍ਹਾਂ ਦੇ ਦੋਵੇਂ ਪੁੱਤਰਾਂ ਨੇ ਦਿਖਾਈ | ਇਸ ਮੌਕੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ, ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਸ੍ਰੀ ਮੁਕਤਸਰ ਸਾਹਿਬ, ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ, ਮਾਰਕੀਟ ਕਮੇਟੀ ਦੇ ਚੇਅਰਮਮੈਨ ਗੁਰਮੀਤ ਸਿੰਘ ਆਰੇ ਵਾਲਾ, ਸਾਬਕਾ ਚੇਅਰਮੈਨ ਜਸਪਾਲ ਸਿੰਘ ਮੌੜ, ਕੁਲਤਾਰ ਸਿੰਘ ਬਰਾੜ, ਰਣਜੀਤ ਸਿੰਘ ਔਲਖ ਦਬੜ੍ਹੀਖਾਨਾ, ਨਗਰ ਕੌਂਸਲ ਦੇ ਪ੍ਰਧਾਨ ਭੁਪਿੰਦਰ ਸਿੰਘ ਸੱਗੂ, ਗੁਰਮੀਤ ਸਿੰਘ ਧਾਲੀਵਾਲ, ਜ਼ਿਲ੍ਹਾ ਪ੍ਰਧਾਨ ਨਵਦੀਪ ਸਿੰਘ ਬੱਬੂ ਬਰਾੜ, ਸੀਨੀਅਰ ਕਾਂਗਰਸੀ ਆਗੂ ਦਰਸ਼ਨ ਸਿੰਘ ਢਿੱਲਵਾਂ, ਕੁਲਬੀਰ ਸਿੰਘ ਮੱਤਾ ਸਾਬਕਾ ਡਿਪਟੀ ਜਨਰਲ ਮੈਨੇਜਰ ਪੰਜਾਬ ਰਾਜ ਮੰਡੀ ਬੋਰਡ, ਦਵਿੰਦਰ ਸਿੰਘ ਬਰਾੜ ਖਾਰਾ, ਬਲਵੰਤ ਸਿੰਘ ਭਾਣਾ, ਕੁੱਕੀ ਚੋਪੜਾ, ਸੁੱਖਾ ਖਾਰਾ, ਯਾਦਵਿੰਦਰ ਸਿੰਘ ਵਿੱਕੀ ਬਰਾੜ, ਜਸਵਿੰਦਰ ਬਰਾੜ ਕੋਟਸੁਖੀਆ, ਰਾਜਾ ਢਿੱਲੋਂ, ਗੁਰਤੇਜ ਸਿੰਘ ਢੁੱਡੀ, ਰਮਨਾ ਕੋਹਾਰ ਵਾਲਾ, ਐਡਵੋਕੇਟ ਵਿਨੋਦ ਮੈਣੀ, ਸੋਨਾ ਮੌੜ, ਅਮਰਿੰਦਰ ਸਿੰਘ ਬਨੀ ਬਰਾੜ, ਰਾਜਿੰਦਰ ਸਿੰਘ ਸਰਾਂ, ਜਗਸੀਰ ਸਿੰਘ ਖਾਰਾ, ਜਸਵੀਰ ਸਿੰਘ ਢਿੱਲੋਂ, ਰਣਜੀਤ ਸਿੰਘ ਸਿੱਧੂ, ਬਲਜੀਤ ਸਿੰਘ ਖੀਵਾ, ਹਨੀ ਬਰਾੜ, ਬਲਵਿੰਦਰ ਸਿੰਘ ਔਲਖ, ਸੁਰਜੀਤ ਜ਼ੈਲਦਾਰ, ਗੁਰਾ ਸਿੰਘ ਨੱਥੇ ਵਾਲਾ, ਪਰਮਜੀਤ ਗਿੱਲ, ਬਲਰਾਜ ਗਿੱਲ, ਨਛੱਤਰ ਢਿੱਲੋਂ, ਦਲਜਿੰਦਰ ਸਿੰਘ ਸੰਧੂ, ਗੁਰਦੀਪ ਸਿੰਘ ਮੈਨੇਜਰ, ਪ੍ਰੋ. ਹਰਬੰਸ ਸਿੰਘ ਪਦਮ, ਪ੍ਰੋ. ਜਸਪਾਲ ਸਿੰਘ ਵੜੈਚ, ਪ੍ਰੋ. ਰਾਜਪਾਲ ਸਿੰਘ ਸੋਹੀ, ਸਰਬਜੀਤ ਸਿੰਘ ਬਰਾੜ, ਕੁਲਦੀਪ ਮਾਣੂਕੇ, ਹਰਪਾਲ ਸਿੰਘ ਸੰਧੂ, ਜਸਵੰਤ ਭੇਖਾ, ਦਰਸ਼ਨਪਾਲ ਸ਼ਰਮਾ, ਕੁੱਕੀ ਚੋਪੜਾ, ਤੇਜ ਸਿੰਘ ਮਾਨ, ਜੱਸਾ ਸੋਥਾ, ਮਿੰਕੂ ਮੱਕੜ, ਗੋਰਾ ਗਿੱਲ, ਬਲਜੀਤ ਸਿੰਘ ਰੋਮਾਣਾ, ਤਰਸੇਮ ਜਿਊਣ ਵਾਲਾ, ਦਰਸ਼ਨ ਸਿੰਘ ਸਹੋਤਾ, ਵਰਿੰਦਰ ਕਟਾਰੀਆ, ਗੁਰਬਚਨ ਸਿੰਘ ਟੋਨੀ, ਹਰਮਨਦੀਪ ਸਿੰਘ ਬਰਾੜ, ਰਾਜੂ ਥਾਪਰ, ਪਵਨ ਮਿੱਤਲ, ਸਿਕੰਦਰ ਸਿੰਘ ਚੱਕ ਕਲਿਆਣ, ਓਮਕਾਰ ਗੋਇਲ, ਰਮਨ ਮਨਚੰਦਾ ਸਮੇਤ ਵੱਡੀ 'ਚ ਸ਼ਹਿਰ ਦੇ ਪਤਵੰਤੇ, ਪਰਿਵਾਰਕ ਮੈਂਬਰ, ਰਿਸ਼ਤੇਦਾਰ, ਸਮਾਜ ਸੇਵੀ ਅਤੇ ਵੱਖ-ਵੱਖ ਰਾਜਸੀ ਪਾਰਟੀਆਂ ਦੇ ਆਗੂ ਹਾਜ਼ਰ ਸਨ |
ਪਿਛਲੀ ਖ਼ਬਰ 24 ਪੇਟੀ ਸ਼ਰਾਬ ਤੇ ਬੋਲੈਰੋ ਕੈਂਪਰ ਸਮੇਤ ਦੋ ਗਿ੍ਫ਼ਤਾਰ ਅਗਲੀ ਖ਼ਬਰ 'ਮੇਲਾ ਖ਼ੂਨਦਾਨੀਆਂ ਦਾ' ਪੀ.ਬੀ.ਜੀ ਵੈੱਲਫੇਅਰ ਕਲੱਬ ਵਲੋਂ ਪੋਸਟਰ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।