25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਲੁੱਟ-ਖੋਹ ਦੀ ਯੋਜਨਾ ਬਣਾਉਂਦੇ ਪੁਲਿਸ ਵਲੋਂ ਗਿ੍ਫ਼ਤਾਰ

ਅਜੀਤ ਡੈਸਕ 05-09-2025

ਕੋਟਕਪੂਰਾ, 4 ਸਤੰਬਰ (ਮੋਹਰ ਸਿੰਘ ਗਿੱਲ)-ਸਹਾਇਕ ਥਾਣੇਦਾਰ ਭੁਪਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਗਸ਼ਤ ਦੇ ਸੰਬੰਧ ਵਿਚ ਤਿੰਨਕੋਣੀ ਮੋਗਾ ਰੋਡ ਕੋਟਕਪੂਰਾ ਮੌਜੂਦ ਸਨ ਤਾਂ ਮੁਖ਼ਬਰ ਖ਼ਾਸ ਨੇ ਇਤਲਾਹ ਦਿੱਤੀ ਕਿ ਰਾਜੂ ਸਿੰਘ, ਕਰਨ ਸਿੰਘ, ਹਰਦੀਪ ਸਿੰਘ, ਸਤਨਾਮ ਸਿੰਘ ਅਤੇ ਮਨਜੀਤ ਸਿੰਘ ਸਾਰੇ ਵਾਸੀ ਕੋਟਕਪੂਰਾ ਲੁੱਟਾਂ-ਖੋਹਾਂ ਕਰਦੇ ਹਨ | ਅੱਜ ਵੀ ਦੇਵੀਵਾਲਾ ਰੋਡ, ਨੇੜੇ ਗੰਦਾ ਨਾਲੇ ਪਾਸ ਬਣੀ ਕੁਟੀਆ 'ਚ ਲੁਕ ਛਿਪ ਕੇ ਬੈਠੇ ਹਨ ਅਤੇ ਕੋਈ ਯੋਜਨਾ ਬਣਾ ਰਹੇ ਹਨ | ਜੇਕਰ ਤੁਰੰਤ ਛਾਪੇਮਾਰੀ ਕੀਤੀ ਜਾਵੇ ਤਾਂ ਮਾਰੂ ਹਥਿਆਰਾਂ ਸਮੇਤ ਕਾਬੂ ਆ ਸਕਦੇ ਹਨ | ਛਾਪੇਮਾਰੀ ਕਰਕੇ ਪੁਲਿਸ ਨੇ ਇਨ੍ਹਾਂ ਨੂੰ 1 ਕਾਪਾ ਲੋਹਾ, 1 ਖੰਡਾ ਲੋਹਾ, 1 ਕਿਰਪਾਨ ਲੋਹਾ, 1 ਪਾਈਪ ਜਿਸ ਵਿਚ ਗਰਾਰੀ ਲੱਗੀ, 1 ਖੰਡਾ ਲੋਹਾ ਸਮੇਤ ਗਿ੍ਫ਼ਤਾਰ ਕਰਕੇ ਥਾਣਾ ਸ਼ਹਿਰੀ ਕੋਟਕਪੂਰਾ ਵਿਖੇ ਮਾਮਲਾ ਦਰਜ ਕੀਤਾ ਹੈ |
ਪਿਛਲੀ ਖ਼ਬਰ ਫ਼ਿਲਮੀ ਅਦਾਕਾਰ ਪਿ੍ੰਸ ਕੰਵਲਜੀਤ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਅਗਲੀ ਖ਼ਬਰ ਮਾਤਾ ਗੁਰਦਿਆਲ ਕÏਰ (ਢਿੱਲਵਾਂ) ਨਮਿਤ ਅੰਤਿਮ ਅਰਦਾਸ ਅੱਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।