ਬਰਗਾੜੀ, 21 ਸਤੰਬਰ (ਲਖਵਿੰਦਰ ਸ਼ਰਮਾ)-ਗੁਰੂ ਨਾਨਕ ਮਲਟੀਵਰਸਟੀ ਲੁਧਿਆਣਾ ਵਲੋਂ ਪਿਛਲੇ ਦਿਨੀਂ ਸ੍ਰੀ ਗੁਰੂ ਤੇਗ ਬਹਾਦਰ, ਭਾਈ ਸਤੀ ਦਾਸ, ਭਾਈ ਮਤੀ ਦਾਸ, ਭਾਈ ਦਿਆਲਾ ਜੀ ਸਬੰਧੀ ਸਕੂਲੀ ਬੱਚਿਆਂ ਦਾ ਇਮਤਿਹਾਨ ਲਿਆ ਸੀ ਜਿਸ ਵਿਚ ਕੁਲ ਕਰੀਬ 1800 ਬੱਚਿਆਂ ਨੇ ਭਾਗ ਲਿਆ ਸੀ ਜਿਸ ਵਿਚ ਇਸ ਸਕੂਲ ਦੇ 124 ਬੱਚਿਆਂ ਨੇ ਭਾਗ ਲਿਆ ਸੀ | ਇਸ ਇਮਤਿਹਾਨ ਵਿਚੋਂ ਅਗਲੇ ਪੜਾਅ ਲਈ 120 ਬੱਚਿਆਂ ਦੀ ਚੋਣ ਕੀਤੀ ਗਈ ਜਿਸ ਵਿਚ ਇਸ ਸਕੂਲ ਦੇ ਸੁਖਰਾਜ ਸਿੰਘ, ਰਹਿਮਤਪ੍ਰੀਤ ਕੌਰ, ਖੁਸ਼ਵੀਰ ਕੌਰ, ਗੁਰਨੂਰ ਕੌਰ, ਖਸ਼ਮੀਤ ਕੌਰ, ਜਪਨੀਤ ਕੌਰ, ਜਸਮੀਤ ਸਿੰਘ, ਕੁਲਦੀਪ ਸਿੰਘ, ਪ੍ਰਭਜੋਤ ਕੌਰ ਦੀ ਚੋਣ ਹੋਈ | ਇਨ੍ਹਾਂ ਚੁਣੇ ਬੱਚਿਆਂ ਨੂੰ ਸਕੂਲ ਚੇਅਰਮੈਨ ਹਰਜਿੰਦਰ ਸਿੰਘ, ਡਾ. ਚਰਨਜੀਤ ਸਿੰਘ, ਪਿੰ੍ਰਸੀਪਲ ਸੋਨੀਆ ਸੇਠੀ ਨੇ ਸਨਮਾਨਿਤ ਕਰਦਿਆਂ ਗੁਰੂ ਨਾਨਕ ਮਲਟੀਵਰਸਟੀ ਲੁਧਿਆਣਾ ਅਤੇ ਜ਼ੋਨ ਜੈਤੋ ਦੇ ਇੰਚਾਰਜ ਜਸਪ੍ਰੀਤ ਸਿੰਘ ਵਲੋਂ ਕਰਵਾਏ ਜਾਂਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ | ਉਨ੍ਹਾਂ ਕਿਹਾ ਕਿ ਅਜਿਹੇ ਉੁਪਰਾਲਿਆਂ ਨਾਲ ਬੱਚੇ ਸਾਡੇ ਉਸਾਰੂ ਵਿਰਸੇ ਨਾਲ ਜੁੜੇ ਰਹਿੰਦੇ ਹਨ ਅਤੇ ਬੱਚਿਆਂ ਵਿਚ ਨੈਤਿਕ ਸਿੱਖਿਆ ਦੀ ਜਾਣਕਾਰੀ ਵਿਚ ਵਾਧਾ ਹੁੰਦਾ ਹੈ | ਉਨ੍ਹਾਂ ਸਕੂਲ ਦੀ ਨੈਤਿਕ ਸਿੱਖਿਆ ਦੀ ਇੰਚਾਰਜ ਰਜਨਦੀਪ ਕੌਰ ਢਿੱਲੋਂ ਵਲੋਂ ਬੱਚਿਆਂ ਨੂੰ ਕਰਵਾਈ ਵਧੀਆ ਮਿਹਨਤ ਦੀ ਵੀ ਸ਼ਲਾਘਾ ਕੀਤੀ | ਇਸ ਮੌਕੇ ਸਕੂਲ ਕੋਆਰਡੀਨੇਟਰ ਅਮਰਜੀਤ ਕੌਰ, ਗਗਨਦੀਪ ਕੌਰ, ਸਮੂਹ ਸਟਾਫ਼, ਬੱਚੇ ਆਦਿ ਹਾਜ਼ਰ ਸਨ |