02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਕਿਸਾਨ ਯੂਨੀਅਨ ਫ਼ਤਿਹ (ਪੰਜਾਬ) ਨੇ ਮਾਰਕੀਟ ਕਮੇਟੀ ਦੇ ਚੇਅਰਮੈਨ ਨੂੰ ਦਿੱਤਾ ਮੰਗ ਪੱਤਰ

ਅਜੀਤ ਡੈਸਕ 22-09-2025
ਕੋਟਕਪੂਰਾ, 21 ਸਤੰਬਰ (ਮੋਹਰ ਸਿੰਘ ਗਿੱਲ)-ਕਿਸਾਨ ਯੂਨੀਅਨ ਫ਼ਤਿਹ (ਪੰਜਾਬ) ਵਲੋਂ ਕਿਸਾਨੀ ਮੰਗਾਂ ਨੂੰ ਲੈ ਕੇ ਬਲਾਕ ਕੋਟਕਪੂਰਾ ਵਲੋਂ ਮਾਰਕੀਟ ਕਮੇਟੀ ਦੇ ਚੇਅਰਮੈਨ ਗੁਰਮੀਤ ਸਿੰਘ ਆਰੇ ਵਾਲਾ ਨੂੰ ਮੰਗ ਪੱਤਰ ਦਿੱਤਾ ਗਿਆ | ਉਨ੍ਹਾਂ ਨਾਲ ਬੜੇ ਚੰਗੇ ਮਾਹੌਲ ਵਿਚ ਮੀਟਿੰਗ ਕੀਤੀ ਗਈ | ਮੀਟਿੰਗ 'ਚ ਕੁਝ ਮੰਗਾਂ ਜਿਵੇਂ ਕੋਟਕਪੂਰਾ ਤੋਂ ਜੈਤੋ ਸੂਏ ਵਾਲੀ ਸੜਕ ਬਾਈਪਾਸ ਜੋ ਕਿ ਟੁੱਟ ਚੁੱਕੀ ਹੈ, ਝੋਨੇ 'ਚ ਮੁਸਚਰ ਚੈਕ ਕਰਨ ਲਈ ਮਾਰਕੀਟ ਕਮੇਟੀ ਦੀ ਮਸ਼ੀਨ ਹੀ ਸਹੀ ਮੰਨੀ ਜਾਵੇਗੀ, ਝੋਨੇ ਦੇ ਸੀਜਨ ਦੌਰਾਨ ਝਾਰ ਖ਼ਰੀਦਣ ਵਾਲਿਆਂ ਨੂੰ ਕਮੇਟੀ ਵਲੋਂ ਲਾਇਸੰਸ ਜਾਰੀ ਕੀਤਾ ਜਾਵੇ, ਜਿਸ ਨਾਲ ਫ਼ਸਲ ਚੋਰੀ ਹੋਣ ਨੂੰ ਠੱਲ ਪਵੇਗੀ, ਪਿੰਡਾਂ ਵਾਲੀਆਂ ਮੰਡੀਆਂ ਵਿਚ ਪੀਣ ਵਾਲੇ ਪਾਣੀ, ਛਾਂ, ਲਾਈਟਾਂ ਆਦਿ ਦਾ ਵਧੀਆ ਪ੍ਰਬੰਧ ਕੀਤਾ ਜਾਵੇ, ਕਿਸਾਨਾਂ ਵਲੋਂ ਸੁੱਕਾ ਝੋਨਾ ਲਿਆਉਣ 'ਤੇ ਤੁਰੰਤ ਖ਼ਰੀਦਿਆ ਜਾਵੇ ਆਦਿ ਵਿਚਾਰੀਆਂ ਗਈਆਂ | ਚੇਅਰਮੈਨ ਨੇ ਵਿਸ਼ਵਾਸ ਦਿਵਾਇਆ ਕਿ ਪਹਿਲ ਦੇ ਅਧਾਰ 'ਤੇ ਸੜਕ ਦੀ ਮੁਰੰਮਤ ਕਰਵਾਈ ਜਾਵੇਗੀ | ਬਾਕੀ ਸਾਰੀਆਂ ਮੰਗਾਂ ਵੀ ਤੁਰੰਤ ਪੂਰੀਆਂ ਕੀਤੀਆਂ ਜਾਣਗੀਆਂ | ਜਥੇਬੰਦੀ ਨੇ ਚੇਅਰਮੈਨ ਦਾ ਧੰਨਵਾਦ ਕੀਤਾ | ਇਸ ਮੌਕੇ ਪ੍ਰਧਾਨ ਅਮਨਦੀਪ ਸਿੰਘ ਢਿੱਲੋਂ (ਪੰਜਾਬ), ਗੁਰਮੇਲ ਸਿੰਘ ਧਾਲੀਵਾਲ ਸੂਬਾ ਮੀਤ ਪ੍ਰਧਾਨ, ਗੁਰਨਾਮ ਸਿੰਘ ਢਿੱਲਾੋ ਸੂਬਾ ਖ਼ਜ਼ਾਨਚੀ, ਪ੍ਰਧਾਨ ਗੁਰਤੇਜ ਸਿੰਘ ਸੈਣੀ, ਸਰਪ੍ਰਸਤ ਕਮੇਟੀ ਪੰਜਾ ਜਥੇਦਾਰ ਬਲਦੇਵ ਸਿੰਘ, ਰੁਲਦੂ ਸਿੰਘ ਸੈਣੀ, ਲਖਮੀਰ ਸਿੰਘ ਬਰਾੜ, ਮਨਦੀਪ ਸਿੰਘ ਨੱਥੇਵਾਲਾ, ਕੁਲਦੀਪ ਸਿੰਘ ਸਰਪ੍ਰਸਤ ਕਮੇਟੀ ਮੈਂਬਰ, ਗੁਰਮੀਤ ਸਿੰਘ ਬਰਾੜ ਬਲਾਕ ਪ੍ਰਧਾਨ ਕੋਟਕਪੂਰਾ, ਗੁਰਇਕਬਾਲ ਸਿੰਘ ਸੀਨੀਅਰ ਬਲਾਕ ਪ੍ਰਧਾਨ ਕੋਟਕਪੂਰਾ, ਜੁਗਰਾਜ ਸਿੰਘ ਮੀਤ ਪ੍ਰਧਾਨ ਕੋਟਕਪੂਰਾ ਤੋਂ ਇਲਾਵਾ ਸਕੱਤਰ ਯੁਗਵੀਰ ਕੁਮਾਰ, ਮਨਜੀਤ ਸ਼ਰਮਾ ਆਪ ਆਗੂ, ਜਸਵਿੰਦਰ ਬੱਬੂ, ਓਮ ਪ੍ਰਕਾਸ਼ ਸ਼ਰਮਾ, ਪ੍ਰਧਾਨ ਆੜ੍ਹਤੀਆ ਐਸੋਸੀਏਸ਼ਨ ਯੋਗੇਸ਼ ਕੁਮਾਰ ਹਾਜ਼ਰ ਸਨ |
ਪਿਛਲੀ ਖ਼ਬਰ ਦੁਆਰੇਆਣਾ 'ਚ ਪਰਾਲੀ ਦੀ ਸੰਭਾਲ ਸੰਬੰਧੀ ਵਿਸ਼ੇਸ਼ ਜਾਗਰੂਕਤਾ ਕੈਂਪ ਲੱਗਾ ਅਗਲੀ ਖ਼ਬਰ ਨੈਤਿਕ ਸਿੱਖਿਆ ਦੇ ਦੂਸਰੇ ਪੜਾਅ 'ਚ ਪ੍ਰਵੇਸ਼ ਕਰਨ ਵਾਲੇ ਬੱਚੇ ਸਨਮਾਨਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।