ਕੋਟਕਪੂਰਾ, 21 ਸਤੰਬਰ (ਮੇਘਰਾਜ)-ਗੁਰੂ ਗੋਬਿੰਦ ਸਿੰਘ ਮੈਡੀਕਲ ਤੇ ਹਸਪਤਾਲ ਫ਼ਰੀਦਕੋਟ ਵਿਖੇ ਮਰੀਜ਼ਾਂ ਅਤੇ ਉਨ੍ਹਾਂ ਦੇ ਵਾਰਸਾਂ ਲਈ ਰੋਜ਼ਾਨਾ ਗੁਰਦੁਆਰਾ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਲੰਗਰ ਮਾਤਾ ਖੀਵੀ ਜੀ ਦੇ ਸੇਵਾਦਾਰਾਂ ਵਲੋਂ ਲੰਗਰ ਦੀ ਸੇਵਾ ਕੀਤੀ ਜਾਂਦੀ ਹੈ | ਜਿਸ ਦੇ ਸਬੰਧ 'ਚ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ 'ਚੋਂ ਤਿਆਰ ਕੀਤਾ ਲੰਗਰ ਲਿਆਂਦਾ ਜਾਂਦਾ ਹੈ | ਹਰ ਮਹੀਨੇ ਪਿੰਡ ਹਰੀਨੌਂ ਦੀ ਵਾਰੀ ਆਉਂਦੀ ਹੈ ਜਿਸ 'ਚ ਹਰ ਮਹੀਨੇ ਇਕ ਪਰਿਵਾਰ ਵਲੋਂ ਲੰਗਰ ਦੀ ਸੇਵਾ ਕੀਤੀ ਜਾਂਦੀ ਹੈ¢ ਇਸ ਮਹੀਨੇ ਦੋ ਪਰਿਵਾਰਾਂ ਭਾਈ ਅਮਰਜੀਤ ਸਿੰਘ ਸਾਬਕਾ ਮੈਂਬਰ ਗੁਰਦੁਆਰਾ ਬਾਬਾ ਭਾਈ ਸਾਂਈਾ ਜੀ ਸਪੁੱਤਰ ਗੁਰਪਿਆਰ ਸਿੰਘ ਅਤੇ ਓਮਕਾਰ ਸਿੰਘ ਸਿੱਧੂ ਸਪੁੱਤਰ ਸਵ. ਸੁਖਰਾਮ ਸਿੰਘ ਦੇ ਪਰਿਵਾਰ ਵਲੋਂ ਲੰਗਰ ਦੀ ਸੇਵਾ ਕੀਤੀ ਗਈ | ਸਮੂਹ ਨਗਰ ਵਾਸੀਆਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਭਾਵਨਾ ਨਾਲ ਬੀਬੀਆਂ ਨੇ ਲੰਗਰ ਤਿਆਰ ਕੀਤਾ ਗਿਆ ਅਤੇ ਗੁਰਦੁਆਰਾ ਬਾਬਾ ਅਜੀਤ ਸਿੰਘ ਜੀ ਦੇ ਸੇਵਾਦਾਰਾਂ ਰਾਹੀਂ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਫ਼ਰੀਦਕੋਟ ਵਿਖੇ ਲੰਗਰ ਭੇਜਿਆ ਗਿਆ¢ ਇਸ ਮੌਕੇ ਭਾਈ ਅਮਰਜੀਤ ਸਿੰਘ ਸਿੱਧੂ, ਜਗਪ੍ਰੀਤ ਸਿੰਘ, ਡਾ. ਬੱਬੂ ਸਿੰਘ, ਮਾਸਟਰ ਗੇਜ ਰਾਮ ਭੌਰਾ ਸਕੱਤਰ ਕਿਰਤੀ ਕਿਸਾਨ ਯੂਨੀਅਨ, ਕੁਲਵੰਤ ਸਿੰਘ ਪ੍ਰਧਾਨ, ਅੰਗਰੇਜ਼ ਸਿੰਘ ਗੋਰਾ, ਗੁਰਨੈਬ ਸਿੰਘ ਪ੍ਰਧਾਨ ਬੀ.ਕੇ.ਯੂ ਡਕੌਂਦਾ, ਨਿਰਮਲ ਸਿੰਘ ਨਿੰਮਾ, ਜਗਮੀਤ ਸਿੰਘ ਮੀਤਾ, ਰੇਸ਼ਮ ਸਿੰਘ ਹਕੀਮ, ਮਨਦੀਪ ਸਿੰਘ, ਮਹਿਮਾ ਸਿੰਘ ਸਿੱਧੂ, ਮਨਜੀਤ ਸਿੰਘ, ਸੰਦੀਪ ਸਿੰਘ, ਦੇਵਿੰਦਰ ਸਿੰਘ ਸਿੱਧੂ, ਡਾ. ਗੁਰਮੀਤ ਸਿੰਘ ਧਾਲੀਵਾਲ, ਦਵਿੰਦਰ ਸਿੰਘ ਸਮੇਤ ਹੋਰ ਵੀ ਪਿੰਡ ਵਾਸੀ ਹਾਜ਼ਰ ਸਨ |