02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਮੱਖਣ ਸਿੰਘ ਥਾਂਦੇਵਾਲਾ ਨਮਿੱਤ ਸ਼ਰਧਾਂਜਲੀ ਸਮਾਗਮ

ਅਜੀਤ ਡੈਸਕ 22-09-2025
ਸ੍ਰੀ ਮੁਕਤਸਰ ਸਾਹਿਬ, 21 ਸਤੰਬਰ (ਹਰਮਹਿੰਦਰਪਾਲ)-ਪਿੰਡ ਥਾਂਦੇਵਾਲਾ ਦੇ ਸ: ਮੱਖਣ ਸਿੰਘ ਪੁੱਤਰ ਸ: ਤਿੱਤਰ ਸਿੰਘ ਪਿਛਲੇ ਦਿਨੀਂ ਆਪਣੀ ਸੰਸਾਰਕ ਯਾਤਰਾ ਪੂਰੀ ਕਰਦੇ ਹੋਏ ਇਸ ਫ਼ਾਨੀ ਸੰਸਾਰ ਤੋਂ ਚਲੇ ਗਏ ਸਨ | ਅੱਜ ਪਰਿਵਾਰਕ ਮੈਂਬਰਾਂ ਰਿਸ਼ਤੇਦਾਰਾਂ ਨਗਰ ਨਿਵਾਸੀਆਂ ਤੇ ਹੋਰ ਸੁਨੇਹੀਆਂ ਨੇ ਮਿਲ ਕੇ ਸ: ਮੱਖਣ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ਅੰਤਿਮ ਅਰਦਾਸ ਕੀਤੀ ਕਿ ਪ੍ਰਮਾਤਮਾ ਮੱਖਣ ਸਿੰਘ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ਣ | ਬਾਬਾ ਇਕਬਾਲ ਸਿੰਘ ਲੰਗਿਆਣਾ ਦੇ ਜਥੇ ਵਲੋਂ ਆਏ ਮੈਂਬਰਾਂ ਨੂੰ ਗੁਰਬਾਣੀ ਨਾਲ ਜੋੜਦੇ ਹੋਏ ਮਨੁੱਖ ਦੀ ਜੀਵਨ ਲੀਲਾ ਬਾਰੇ ਦੱਸਿਆ ਗਿਆ | ਸ: ਮੱਖਣ ਸਿੰਘ ਪਰਿਵਾਰ ਅਤੇ ਰਿਸ਼ਤੇਦਾਰਾਂ ਨੂੰ ਰੋਂਦੇ ਛੱਡ ਕੇ ਚਲੇ ਗਏ | ਰਾਜਸੀ ਪਾਰਟੀਆਂ ਵਲੋਂ ਜਗਮੀਤ ਸਿੰਘ ਸਾਬਕਾ ਮੈਂਬਰ ਪਾਰਲੀਮੈਂਟ, ਜਗਦੀਪ ਸਿੰਘ ਕਾਕਾ ਬਰਾੜ ਵਿਧਾਇਕ, ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਸਾਬਕਾ ਵਿਧਾਇਕ, ਭਾਈ ਹਰਨਿਰਪਾਲ ਸਿੰਘ ਕੁੱਕੂ ਸਾਬਕਾ ਵਿਧਾਇਕ, ਰਜੇਸ਼ ਕੁਮਾਰ ਗੋਰਾ ਸੀਨੀਅਰ ਆਗੂ ਬੀਜੇਪੀ, ਗੁਰਸੰਤ ਸਿੰਘ ਬਰਾੜ ਸਾਬਕਾ ਜ਼ਿਲ੍ਹਾ ਪ੍ਰਧਾਨ ਕਾਂਗਰਸ ਪਾਰਟੀ, ਨਰਿੰਦਰ ਸਿੰਘ ਕੌਣੀ ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ, ਨਵਤੇਜ ਸਿੰਘ ਕੌਣੀ ਐਸਜੀਪੀਸੀ ਮੈਂਬਰ, ਜਥੇਦਾਰ ਸਵ: ਲਖਬੀਰ ਸਿੰਘ ਅਰਾਈਆਂਵਾਲਾ ਦੇ ਭਤੀਜੇ ਗਗਨਦੀਪ ਸਿੰਘ, ਜਗਜੀਤ ਸਿੰਘ ਹਨੀ ਫ਼ੱਤਣਵਾਲਾ ਅਕਾਲੀ ਆਗੂ ਆਦਿ ਨੇ ਹਾਜ਼ਰੀ ਲਵਾਈ | ਅਮਰਿੰਦਰ ਸਿੰਘ ਰਾਜਾ ਵੜਿੰਗ ਪੰਜਾਬ ਪ੍ਰਧਾਨ ਕਾਂਗਰਸ ਪਾਰਟੀ, ਥਾਂਦੇਵਾਲਾ ਕੋਆਪ੍ਰੇਟਿਵ ਸੁਸਾਇਟੀ, ਨੰਬਰਦਾਰ ਯੂਨੀਅਨ, ਬੀਬੀ ਕਰਨ ਕੌਰ ਬਰਾੜ ਸਾਬਕਾ ਵਿਧਾਇਕ, ਸੁਖਦੇਵ ਸਿੰਘ ਬਲਾਕ ਸੰਮਤੀ ਮੈਂਬਰ, ਕਿਰਤੀ ਕਿਸਾਨ ਯੂਨੀਅਨ ਵਲੋਂ ਸ਼ੋਕ ਮਤੇ ਭੇਜ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ | ਸਟੇਜ ਸਕੱਤਰ ਦੀ ਭੂਮਿਕਾ ਬਲਵਿੰਦਰ ਸਿੰਘ ਜ਼ਿਲ੍ਹਾ ਪ੍ਰਧਾਨ ਕਿਰਤੀ ਕਿਸਾਨ ਯੂਨੀਅਨ ਨੇ ਕੀਤੀ | ਉਨ੍ਹਾਂ ਵਲੋਂ ਆਈ ਹੋਈ ਸੰਗਤ ਦਾ ਧੰਨਵਾਦ ਕੀਤਾ ਗਿਆ |
ਪਿਛਲੀ ਖ਼ਬਰ ਐਨ.ਸੀ.ਸੀ. ਦੀ ਕੈਡਿਟਸ ਦੀ ਚੋਣ ਕੀਤੀ ਅਗਲੀ ਖ਼ਬਰ ਸੀਨੀਅਰ ਭਾਜਪਾ ਆਗੂ ਹਰਜੋਤ ਕਮਲ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਸਲੀਣਾ ਵਿਖੇ ਪਹੁੰਚੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।