ਗਿੱਦੜਬਾਹਾ, 21 ਸਤੰਬਰ (ਪਰਮਜੀਤ ਸਿੰਘ ਥੇੜ੍ਹੀ)-ਸਥਾਨਕ ਐਮ.ਐਮ.ਡੀ ਡੀ.ਏ.ਵੀ. ਕਾਲਜ ਵਿਖੇ ਐਨ.ਸੀ.ਸੀ. ਦੇ ਵਿਦਿਆਰਥੀਆਂ ਦੀ 2025-26 ਸੈਸ਼ਨ ਲਈ ਇਨਰੋਲਮੈਂਟ ਕੀਤੀ ਗਈ | ਇਸ ਲਈ 20 ਪੰਜਾਬ ਬਟਾਲੀਅਨ ਬਠਿੰਡਾ ਤੋਂ ਆਏ ਸੂਬੇਦਾਰ ਕਿਰੇਣ ਥਾਪਾ ਅਤੇ ਜੀ.ਸੀ.ਆਈ. ਗੋਰਾ ਦੇਵੀ ਚੌਹਾਨ ਦਾ ਕਾਲਜ ਪਹੁੰਚਣ 'ਤੇ ਏ.ਐਨ.ਓ ਰਾਮ ਸਰਨ ਅਤੇ ਐਨ.ਸੀ.ਸੀ. ਕੈਡਿਟਸ ਵਲੋਂ ਸਵਾਗਤ ਕੀਤਾ ਗਿਆ | ਇਸ ਮੌਕੇ ਕਾਲਜ ਦੇ ਪਿ੍ੰ. ਰਾਜੇਸ਼ ਮਹਾਜਨ ਨੇ ਬੱਚਿਆਂ ਨੂੰ ਐਨ.ਸੀ.ਸੀ ਦੀ ਇਨਰੋਲਮੈਂਟ ਲਈ ਸ਼ੁੱਭਕਾਮਨਾ ਦਿੰਦੇ ਹੋਏ ਇਸ ਦੀ ਮਹੱਤਤਾ ਬਾਰੇ ਦੱਸਿਆ | ਇਸ ਇਨਰੋਲਮੈਂਟ ਵਿਚ ਕੁੱਲ 38 ਵਿਦਿਆਰਥੀਆਂ ਨੇ ਭਾਗ ਲਿਆ ਅਤੇ ਇਨ੍ਹਾਂ ਵਿਚੋਂ ਲਿਖਤੀ ਅਤੇ ਸਰੀਰਕ ਪ੍ਰੀਖਿਆ ਤੋਂ ਬਾਅਦ 14 ਕੈਡਿਟਸ ਦੀ ਚੋਣ ਕੀਤੀ ਗਈ | ਮੰਚ ਸੰਚਾਲਨ ਸੰਜਮ ਸਿੰਘ ਨੇ ਕੀਤਾ | ਇਸ ਮੌਕੇ ਸੰਦੀਪ ਸਿੰਘ, ਰਵੀ ਕੁਮਾਰ, ਵਿਨੋਦ ਕੁਮਾਰ ਅਤੇ ਇੰਦੂ ਰਾਣੀ ਵੀ ਹਾਜ਼ਰ ਸਨ |