ਮਲੋਟ, 21 ਸਤੰਬਰ (ਪਾਟਿਲ)-ਭਗਵਾਨ ਵਾਲਮੀਕਿ ਦੇ ਪ੍ਰਗਟ ਉਤਸਵ ਨੂੰ ਲੈ ਕੇ ਭਗਵਾਨ ਵਾਲਮੀਕਿ ਮੰਦਰ ਧਰਮਸ਼ਾਲਾ ਪ੍ਰਬੰਧਕ ਕਮੇਟੀ ਵਾਰਡ ਨੰਬਰ 20 ਮਲੋਟ ਦੇ ਪ੍ਰਧਾਨ ਅਤੇ ਸਮੂਹ ਵਾਲਮੀਕਿ ਸਮਾਜ ਨੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਭਗਵਾਨ ਵਾਲਮੀਕਿ ਦੇ ਪ੍ਰਗਟ ਦਿਵਸ ਦੇ ਉਪਲਕਸ਼ ਵਿਚ ਸ਼ੋਭਾ ਯਾਤਰਾ ਜੋ ਮਿਤੀ 6 ਅਕਤੂਬਰ 2025 ਨੂੰ ਵਾਰਡ ਨੰਬਰ 20 ਵਾਲਮੀਕਿ ਨਗਰ ਨੇੜੇ ਬੁਰਜਾਂ ਰੋਡ ਮਲੋਟ ਵਿਚ ਬਹੁਤ ਹੀ ਸ਼ਰਧਾ ਅਤੇ ਧੂਮ ਧਾਮ ਕੱਢੀ ਜਾ ਰਹੀ ਹੈ | ਜਿਸ ਵਿਚ ਸਮੂਹ ਸਮਾਜ ਨੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੂੰ ਸੱਦਾ ਪੱਤਰ ਦਿੱਤਾ ਗਿਆ | ਇਸ ਮੌਕੇ ਪ੍ਰਧਾਨ ਸਾਜਨ ਕੁਮਾਰ, ਵਾਈਸ ਪ੍ਰਧਾਨ ਆਕਾਸ਼ ਕੁਮਾਰ, ਖਜ਼ਾਨਚੀ ਸਾਹਿਲ ਕੁਮਾਰ, ਉਪ ਖਜ਼ਾਨਚੀ ਰਾਹੁਲ, ਸਲਾਹਕਾਰ ਰਾਹੁਲ ਚੌਹਾਨ, ਸੈਕਟਰੀ ਜੀਤਾ ਰਾਮ ਅਤੇ ਸਰਪ੍ਰਸਤ ਰਮੇਸ਼ ਕੁਮਾਰ, ਰਮਨ ਕੁਮਾਰ ਮੈਂਬਰ ਇੰਜੀਨੀਅਰ ਗੌਤਮ, ਸਾਗਰ, ਅਨੁਰਾਗ, ਅੰਕੁਸ਼, ਮਨਦੀਪ, ਅਰੁਣ, ਸੁਮਿਤ, ਦੀਪਕ ਮੌਜੂਦ ਸਨ |