02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਪਿੰਡ ਬੀੜ ਸਰਕਾਰ ਦੇ ਚਰਚਿਤ ਝਗੜੇ ਦੇ ਰਾਜ਼ੀਨਾਮੇ ਲਈ ਮੁਹਤਬਰ ਵਿਅਕਤੀਆਂ ਨੇ ਕੀਤੀ ਮੀਟਿੰਗ

ਅਜੀਤ ਡੈਸਕ 22-09-2025
ਸ੍ਰੀ ਮੁਕਤਸਰ ਸਾਹਿਬ, 21 ਸਤੰਬਰ (ਰਣਜੀਤ ਸਿੰਘ ਢਿੱਲੋਂ)-ਪਿਛਲੇ ਦਿਨੀਂ ਪਿੰਡ ਬੀੜ ਸਰਕਾਰ ਵਿਖੇ ਹੋਏ ਲੜਾਈ ਝਗੜੇ ਦੇ ਚਰਚਿਤ ਕੇਸ ਦੇ ਰਾਜੀਨਾਮੇ ਲਈ ਮੁਹਤਬਰ ਵਿਅਕਤੀਆਂ ਵਲੋਂ ਬਾਵਾ ਯਾਦਵਿੰਦਰ ਸਿੰਘ ਲਾਲੀ ਅਤੇ ਕੌਂਸਲਰ ਜਗਮੀਤ ਸਿੰਘ ਜੱਗਾ ਦੀ ਅਗਵਾਈ ਵਿਚ ਮੀਟਿੰਗ ਕੀਤੀ ਗਈ | ਜਿਸ ਵਿਚ ਕੌਂਸਲਰ ਗੁਰਪ੍ਰੀਤ ਸਿੰਘ ਬਰਾੜ, ਕੌਂਸਲਰ ਰਾਜਵੀਰ ਸਿੰਘ ਬਿੱਟਾ ਗਿੱਲ, ਜਗਵੀਰ ਸਿੰਘ ਰਾਜਾ, ਕੁਲਦੀਪ ਸਿੰਘ ਭੂਸ਼ਣ, ਕਮਲ ਧਵਨ, ਨਿਰਮਲ ਸਿੰਘ, ਨਰਿੰਦਰ ਸਿੰਘ ਨੀਟਾ, ਅਵਤਾਰ ਸਿੰਘ ਜੌਲੀ, ਦਰਸ਼ਨ ਸਿੰਘ ਅਤੇ ਸੁਰਿੰਦਰ ਸਿੰਘ ਬਿੱਟੂ ਸ਼ਾਮਿਲ ਹੋਏ | ਮੀਟਿੰਗ ਵਿਚ ਬੁਲਾਰਿਆਂ ਨੇ ਕਿਹਾ ਕਿ ਪਿੰਡ ਬੀੜ ਸਰਕਾਰ ਵਿਚ ਮੁੰਡਿਆਂ ਦੀ ਆਪਸੀ ਲੜਾਈ ਨੂੰ ਲੈ ਕੇ ਜੋ ਮਾਹੌਲ ਤਨਾਅਪੂਰਨ ਹੋਇਆ ਸੀ | ਹੁਣ ਇਲਾਕੇ ਦੇ ਜ਼ਿੰਮੇਵਾਰ ਵਿਅਕਤੀਆਂ ਨੇ ਦੋਵਾਂ ਧਿਰਾਂ ਦੇ ਨੌਜਵਾਨਾਂ ਨੂੰ ਸਮਝਾਇਆ ਅਤੇ ਅੱਗੇ ਤੋਂ ਇਕ ਦੂਜੇ ਖਿਲਾਫ਼ ਕੋਈ ਗੁੱਸਾ ਗਿਲਾ ਨਾ ਰਹੇ ਉਸ ਦੀ ਜ਼ਿੰਮੇਵਾਰੀ ਲਈ ਗਈ | ਉਨ੍ਹਾਂ ਕਿਹਾ ਕਿ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਦੇ ਗ੍ਰਹਿ ਵਿਖੇ ਦੋਵੇਂ ਧਿਰਾਂ ਨੂੰ ਸੱਦ ਕੇ ਰਾਜ਼ੀਨਾਮਾ ਲਿਖਤੀ ਰੂਪ ਵਿਚ ਲਿਖਿਆ ਜਾਵੇਗਾ |
ਪਿਛਲੀ ਖ਼ਬਰ ਵਾਲਮੀਕਿ ਸਮਾਜ ਨੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨਾਲ ਕੀਤੀ ਮੁਲਾਕਾਤ ਅਗਲੀ ਖ਼ਬਰ ਮਲੋਟ-ਸ਼ੇਖੂ ਸੜਕ ਦੀ ਖਸਤਾ ਹਾਲਤ ਰਾਹਗੀਰਾਂ ਲਈ ਬਣੀ ਜੀਅ ਦਾ ਜੰਜਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।