ਜੈਤੋ, 21 ਸਤੰਬਰ (ਗੁਰਚਰਨ ਸਿੰਘ ਗਾਬੜੀਆ)-ਪੰਜਾਬ ਕਾਂਗਰਸ ਕਮੇਟੀ ਦੇ ਓ.ਬੀ.ਸੀ. ਵਿੰਗ ਦੇ ਸੂਬਾਈ ਜਰਨਲ ਸਕੱਤਰ ਜਸਵਿੰਦਰ ਸਿੰਘ ਮੱਤਾ, ਬਲਬੀਰ ਸਿੰਘ ਮੱਤਾ ਅਤੇ ਜਸਵੰਤ ਸਿੰਘ ਮੱਤਾ ਦੇ ਸਤਿਕਾਰਯੋਗ ਪਿਤਾ ਅਤੇ ਮੁਖਤਿਆਰ ਸਿੰਘ ਦੇ ਚਾਚਾ ਜੀ ਸ: ਜੋਗਿੰਦਰ ਸਿੰਘ ਮੱਤਾ ਬੀਤੇ ਦਿਨੀ ਅਚਾਨਕ ਸਦੀਵੀ ਵਿਛੋੜਾ ਦੇ ਗਏ ਸਨ, ਦੀ ਅੰਤਿਮ ਅਰਦਾਸ ਪਿੰਡ ਮੱਤਾ ਦੇ ਵੱਡੇ ਗੁਰਦੁਆਰਾ ਸਾਹਿਬ ਵਿਖੇ ਹੋਈ | ਇਸ ਮੌਕੇ ਵੱਡੀ ਗਿਣਤੀ ਵਿਚ ਸਿਆਸੀ ਤੇ ਗੈਰ ਸਿਆਸੀ ਵਿਅਕਤੀਆਂ ਨੇ ਸਵ: ਸ: ਜੋਗਿੰਦਰ ਸਿੰਘ ਮੱਤਾ ਨੂੰ ਸ਼ਰਧਾਂਜਲੀ ਭੇਟ ਕੀਤੀ | ਸਾਬਕਾ ਕੈਬਨਿਟ ਮੰਤਰੀ ਪੰਜਾਬ ਤੇ ਭਾਜਪਾ ਦੇ ਸੀਨੀਅਰ ਆਗੂ ਮਨਪ੍ਰੀਤ ਸਿੰਘ ਬਾਦਲ ਨੇ ਸਵ: ਜੋਗਿੰਦਰ ਸਿੰਘ ਮੱਤਾ ਨੂੰ ਸ਼ਰਧਾਂਜਲੀ ਭੇਟ ਕਰਦਿਆ ਕਿਹਾ ਕਿ ਉਨ੍ਹਾਂ ਦਾ ਜੀਵਨ ਸਾਦਗੀ ਭਰਿਆ ਰਿਹਾ ਹੈ ਤੇ ਉਹ ਮਿਲਾਪੜੇ ਸੁਭਾ ਵਾਲੇ ਵਿਅਕਤੀ ਸਨ | ਕਿਉਂਕਿ ਜਦ ਵੀ ਉਹ ਜਸਵਿੰਦਰ ਸਿੰਘ ਮੱਤਾ ਨੂੰ ਮਿਲਣ ਲਈ ਪਿੰਡ ਆਉਂਦੇ ਸਨ ਤਾਂ ਮੌਕਾ ਵੀ ਮਿਲਦਾ ਸੀ ਕਿ ਉਨ੍ਹਾਂ ਦੇ ਪਿਤਾ ਨੂੰ ਵੀ ਮਿਲਿਆ ਜਾਵੇ | ਇਸ ਪਰਿਵਾਰ ਨਾਲ ਮੇਰੀ ਪੁਰਾਣੀ ਨੇੜਤਾ ਹੈ | ਉਨ੍ਹਾਂ ਕਿਹਾ ਕਿ ਪਰਿਵਾਰ ਨੇ ਮੈਨੂੰ ਇਹ ਮਾਨ ਬਖਸ਼ਿਆ ਕਿ ਮੈਂ ਖੜ੍ਹਾ ਹੋ ਕੇ ਮੈਂ ਤੁਹਾਨੂੰ ਤੁਹਾਡੇ ਇੱਥੇ ਪਹੁੰਚਣ 'ਤੇ ਤੁਹਾਡਾ ਧੰਨਵਾਦ ਕਰ ਸਕਾਂ | ਇਹ ਤੁਹਾਨੂੰ ਦੱਸ ਸਕਾਂ ਕਿ ਤੁਹਾਡੇ ਆਉਣ ਨਾਲ ਪਰਿਵਾਰ ਦੇ ਜ਼ਖ਼ਮਾਂ ਉੱਤੇ ਮਲਮ ਲੱਗੀ ਹੈ ਤੁਹਾਡੇ ਆਉਣ ਨਾਲ ਪਰਿਵਾਰ ਦਾ ਦੁੱਖ ਜਿਹੜਾ ਇਹ ਵੰਡਿਆ ਗਿਆ ਹੈ | ਉਨ੍ਹਾਂ ਕਿਹਾ ਕਿ ਪ੍ਰਮਾਤਮਾ ਮੱਤਾ ਪਰਿਵਾਰ ਨੂੰ ਆਪਣੇ ਸਫ਼ੀਕ ਬਾਪ ਦੇ ਨਕਸ਼ੇ ਕਦਮ 'ਤੇ ਚੱਲਣ ਦੀ ਤÏਫੀਕ ਅਤਾ ਫਰਮਾਵੇ ਪ੍ਰਮਾਤਮਾ ਇਨ੍ਹਾਂ ਨੂੰ ਆਪਣੀ ਹਿਫ਼ਾਜ਼ਤ ਰੱਖੇ ਆਪਣੇ ਇਮਾਨ 'ਚ ਰੱਖੇ ਅਤੇ ਪ੍ਰਮਾਤਮਾ ਸਾਡੇ ਬਜ਼ੁਰਗਾਂ ਨੂੰ ਆਪਣੇ ਚਰਨਾਂ ਦੇ ਵਿਚ ਨਿਵਾਸ ਬਖਸ਼ਿਸ਼ ਕਰੇ | ਇਸ ਮੌਕੇ ਜਗਜੀਤ ਸਿੰਘ ਹਨੀ ਫੱਤਣਵਾਲਾ, ਗੁਰਵਿੰਦਰ ਸਿੰਘ ਮਹਿੰਦੀਰੱਤਾ ਕੋਟਕਪੂਰਾ ਅਤੇ ਮੁਖਤਿਆਰ ਸਿੰਘ ਨੇ ਸਵ: ਜੋਗਿੰਦਰ ਸਿੰਘ ਮੱਤਾ ਦੇ ਜੀਵਨ 'ਤੇ ਵਿਸਥਾਰ ਪੂਰਵਕ ਚਾਨਣਾ ਪਾਇਆ | ਇਸ ਮੌਕੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਤੇ ਸਾਬਕਾ ਵਿਧਾਇਕ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ, ਸ਼੍ਰੋਮਣੀ ਅਕਾਲੀ ਦਲ ਹਲਕਾ ਜੈਤੋ ਦੇ ਇੰਚਾਰਜ ਸੂਬਾ ਸਿੰਘ ਬਾਦਲ, ਕਾਂਗਰਸ ਕਮੇਟੀ ਵਿਧਾਨ ਸਭਾ ਹਲਕਾ ਜੈਤੋ ਦੇ ਇੰਚਾਰਜ ਦਰਸ਼ਨ ਸਿੰਘ ਢਿੱਲਵਾਂ, ਕਾਂਗਰਸ ਕਮੇਟੀ ਵਿਧਾਨ ਸਭਾ ਹਲਕਾ ਕੋਟਕਪੂਰਾ ਦੇ ਇੰਚਾਰਜ ਅਜੇਪਾਲ ਸਿੰਘ ਸੰਧੂ, ਸੀਨੀਅਰ ਕਾਂਗਰਸੀ ਆਗੂ ਪ੍ਰਕਾਸ਼ ਸਿੰਘ ਭੱਟੀ, ਭੁਪਿੰਦਰ ਸਿੰਘ ਸੰਗਤ ਪੁਰਾ, ਬਲਜੀਤ ਸਿੰਘ ਖੀਵਾ, ਭਗਤ ਸਿੰਘ ਚਹਿਲ ਬਾਜਾਖਾਨਾ, ਉਂਕਾਰ ਸਿੰਘ ਬਰਾੜ ਡੀ.ਐਸ.ਪੀ, ਕਰਨ ਸਿੰਘ ਦੁੱਲਟ, ਭੁਪਿੰਦਰ ਸਿੰਘ ਸੱਗੂ ਪ੍ਰਧਾਨ ਨਗਰ ਕੌਂਸਲ ਕੋਟਕਪੂਰਾ, ਬਾਬਾ ਚੜ੍ਹਤ ਸਿੰਘ ਪੰਜਗਰਾਈਾ, ਅਮਰੀਕ ਸਿੰਘ ਸਰਪੰਚ, ਸਾਬਕਾ ਚੇਅਰਮੈਨ ਧਨਜੀਤ ਸਿੰਘ, ਕੁਲਦੀਪ ਸਿੰਘ ਬਰਾੜ ਨਿਆਮੀਵਾਲਾ, ਨਿਰਮਲ ਸਿੰਘ ਗਿਲਜੇਵਾਲ, ਦਲਜੀਤ ਸਿੰਘ ਨੰਬਰਦਾਰ, ਮੰਦਰ ਸਿੰਘ ਨੰਬਰਦਾਰ, ਕੁਲਵਿੰਦਰ ਸਿੰਘ, ਮਲਕੀਤ ਸਿੰਘ, ਗੁਰਮੀਤ ਸਿੰਘ, ਸਿਮਰਜੀਤ ਸਿੰਘ ਬਰਾੜ ਮੱਤਾ, ਡਾ. ਹਰਪਾਲ ਸਿੰਘ ਡੇਲਿਆਂਵਾਲੀ, ਮਨਬੀਰ ਸਿੰਘ ਬੱਬੂ ਬਰਾੜ ਮੱਤਾ, ਦਵਿੰਦਰਬੀਰ ਸਿੰਘ ਬਰਾੜ ਮੱਤਾ, ਲਖਵੀਰ ਸਿੰਘ ਮੱਲ੍ਹੀ ਮੱਤਾ, ਸਾਬਕਾ ਸਰਪੰਚ ਬਲਤੇਜ ਸਿੰਘ ਮੱਤਾ, ਰਣਯੋਧ ਸਿੰਘ ਬਰਾੜ, ਭਾਜਪਾ ਆਗੂ ਡਾ. ਰਮਨਦੀਪ ਸਿੰਘ ਜੈਤੋ, ਸੁਖਜੀਤ ਸਿੰਘ ਚੇਅਰਮੈਨ (ਆਪ ਆਗੂ), ਅਮਰਜੀਤ ਕੌਰ ਪੰਜਗਰਾਈਾ, ਮਾਸਟਰ ਗੇਜ ਰਾਮ ਭੌਰਾ ਹਰੀਨੌਂ, ਸਾਬਕਾ ਸਰਪੰਚ ਹਰਮੰਦਰ ਸਿੰਘ ਹਰੀਨੌਂ, ਸੁਰਜੀਤ ਸਿੰਘ ਅਰੋੜਾ ਜੈਤੋ, ਗੁਰਜੰਟ ਸਿੰਘ ਪੰਜਗਰਾਈਾ, ਇੰਜ: ਇੰਦਰਜੀਤ ਸਿੰਘ ਬਹਿਬਲ ਖੁਰਦ, ਗੁਰਭੇਜ ਸਿੰਘ ਬਰਾੜ, ਗੌਰਵ ਕੱਕੜ ਜ਼ਿਲ੍ਹਾ ਪ੍ਰਧਾਨ ਭਾਜਪਾ ਆਦਿ ਆਗੂਆਂ ਤੋਂ ਇਲਾਵਾ ਪੰਜਾਬ ਮੰਡੀ ਬੋਰਡ ਵਰਕਰਜ਼ ਯੂਨੀਅਨ ਪੰਜਾਬ, ਪਿ੍ੰਸੀਪਲ, ਸਟਾਫ ਸ.ਸ.ਸ ਮੱਤਾ, ਰਾਊ ਬਰਾੜ ਸਕੂਲ ਪ੍ਰਬੰਧ ਕਮੇਟੀ ਸਰਕਾਰੀ ਸਕੂਲ ਮੱਤਾ ਦੇ ਪ੍ਰਧਾਨ ਤੇ ਮੈਂਬਰ, ਗੁੱਡ ਮੋਰਨਿੰਗ ਕਲੱਬ ਕੋਟਕਪੂਰਾ, ਸੀਨੀਅਰ ਸਿਟੀਜਨ ਕਲੱਬ ਕੋਟਕਪੂਰਾ ਆਦਿ ਦੇ ਸ਼ੋਕ ਸੰਦੇਸ਼ ਪੜ੍ਹੇ ਗਏ |