ਫ਼ਰੀਦਕੋਟ, 16 ਅਕਤੂਬਰ (ਜਸਵੰਤ ਸਿੰਘ ਪੁਰਬਾ)-ਦਿੱਲੀ ਇੰਟਰਨੈਸ਼ਨਲ ਸਕੂਲ ਦੀ ਮੇਨ ਬਰਾਂਚ, ਜੂਨੀਅਰ ਸਕੂਲ ਪੰਜਗਰਾਈਾ ਕਲਾਂ ਅਤੇ ਜੂਨੀਅਰ ਸਕੂਲ ਨਿੳਾੂ ਕੈਂਟ ਰੋਡ ਵਿਖੇ ਕਿੰਡਰਗਾਰਟਨ ਦੀਆਂ ਕਲਾਸਾਂ ਦੇ ਵੱਖ-ਵੱਖ ਮੁਕਾਬਲੇ ਕਰਵਾਏ ਗਏ | ਵਿਦਿਆਰਥੀਆਂ ਦੇ ਸੰਤੁਲਨ ਬਣਾਉਣ ਦੀ ਕਲਾ ਦੀ ਪਰਖ ਲਈ ਕਰਵਾਏ ਗਏ ਮੁਕਾਬਲਿਆਂ ਵਿਚ ਨਰਸਰੀ ਜਮਾਤ ਦਾ ਗੁਬਾਰੇ ਦਾ ਸੰਤੁਲਨ ਬਣਾਉਣ ਦਾ ਮੁਕਾਬਲਾ ਕਰਵਾਇਆ ਗਿਆ, ਐਲ.ਕੇ.ਜੀ ਜਮਾਤ ਦੇ ਵਿਦਿਆਰਥੀਆਂ ਦਾ ਸਿੱਕਾ, ਮੁੰਦਰੀ ਅਤੇ ਪੁਸਤਕ ਦਾ ਸੰਤੁਲਨ ਬਣਾਉਣ ਦਾ ਮੁਕਾਬਲਾ, ਯੂ.ਕੇ.ਜੀ ਜਮਾਤ ਦੇ ਵਿਦਿਆਰਥੀਆਂ ਦਾ ਪੇਟ, ਸਿਰ, ਕੂਹਣੀ 'ਤੇ ਸਿੱਕਾ ਟਿਕਾਉਣ ਦੇ ਮੁਕਾਬਲੇ ਕਰਵਾਈ ਗਏ | ਇਸ ਤੋਂ ਇਲਾਵਾ ਜੂਨੀਅਰ ਸਕੂਲ ਫ਼ਰੀਦਕੋਟ ਵਿਖੇ ਇਨ੍ਹਾਂ ਹੀ ਜਮਾਤਾਂ ਦੇ ਸਕੇਟਿੰਗ ਦੇ ਮੁਕਾਬਲੇ ਵੀ ਕਰਵਾਏ ਗਏ | ਖੇਡਾਂ ਦੀ ਸਮਾਪਤੀ 'ਤੇ ਪਿ੍ੰਸੀਪਲ ਪਿ੍ਯੰਕਾ ਬਰਾੜ ਨੇ ਜੇਤੂ ਖਿਡਾਰੀਆਂ ਅਤੇ ਇਨ੍ਹਾਂ ਮੁਕਾਬਲਿਆਂ ਨੂੰ ਕਰਵਾਉਣ ਵਾਲੇ ਮੁੱਖ ਅਧਿਆਪਕਾ ਸ਼ੈਲੀ ਅਹੂਜਾ, ਕੋਆਰਡੀਨੇਟਰ ਜੂਨੀਅਰ ਸਕੂਲ (ਮੇਨ ਬ੍ਰਾਂਚ) ਰੋਜ਼ੀ ਅਤੇ ਕੋਆਰਡੀਨੇਟਰ ਜੂਨੀਅਰ ਸਕੂਲ (ਪੰਜਗਰਾਈਾ) ਸੋਨੀਆ ਦੀ ਵੀ ਭਰਪੂਰ ਸ਼ਬਦਾਂ ਵਿਚ ਹੌਸਲਾ ਅਫ਼ਜ਼ਾਈ ਕੀਤੀ | ਸੰਸਥਾ ਦੇ ਚੇਅਰਮੈਨ ਆਸ਼ੀਸ਼ ਤੋਲ਼ਾ, ਡਾਇਰੈਕਟਰ ਅਨੂਪਮਾ ਤੋਲ਼ਾ ਅਤੇ ਸ਼ਿਵਮ ਤੋਲਾ ਨੇ ਸਾਰੇ ਹੀ ਪ੍ਰਤੀਯੋਗੀਆਂ ਨੂੰ ਮੁਬਾਰਕਬਾਦ ਦਿੱਤੀ |